ETV Bharat / bharat

Poster War Between BJP and AAP: ਭਾਜਪਾ ਨੇ AAP ਦਾ ਨਵਾਂ ਪੋਸਟਰ ਕੀਤਾ ਜਾਰੀ, ਲਿਖਿਆ- 'ਆਪ ਦੇ ਕਰੱਪਟ ਚੋਰ, ਮਚਾਏ ਸ਼ੋਰ'

author img

By

Published : Apr 5, 2023, 1:56 PM IST

ਦਿੱਲੀ 'ਚ ਭਾਜਪਾ ਨੇ ਆਮ ਆਦਮੀ ਪਾਰਟੀ ਖਿਲਾਫ ਨਵਾਂ ਪੋਸਟਰ ਜਾਰੀ ਕੀਤਾ ਹੈ। ਇਸ ਵਿੱਚ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਕੱਟੜ ਭ੍ਰਿਸ਼ਟ ਪਾਰਟੀ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

Poster War Between BJP and AAP
Poster War Between BJP and AAP

ਨਵੀਂ ਦਿੱਲੀ: ਰਾਜਧਾਨੀ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਪੋਸਟਰ ਵਾਰ ਲਗਾਤਾਰ ਜਾਰੀ ਹੈ। ਭਾਰਤੀ ਜਨਤਾ ਪਾਰਟੀ ਨੇ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਖਿਲਾਫ ਪੋਸਟਰ ਜਾਰੀ ਕੀਤਾ ਹੈ। ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਪੋਸਟਰ ਜਾਰੀ ਕਰਦੇ ਹੋਏ ਸੀਐਮ ਅਰਵਿੰਦ ਕੇਜਰੀਵਾਲ ਉੱਤੇ ਤੰਜ ਕੱਸੇ ਹਨ। ਹੁਣ ਭਾਜਪਾ ਵੱਲੋਂ ਆਪ ਵਿਰੁੱਧ ਫਿਲਮੀ ਤਰੀਕੇ ਨਾਲ ਪੋਸਟਰ ਲਾਇਆ ਗਿਆ ਹੈ। ਇਸ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੱਡੀ ਤਸਵੀਰ ਦਿਖਾਈ ਗਈ ਹੈ। ਨਾਲ ਹੀ, ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਹੈ- 'ਚੋਰ ਮਚਾਏ ਸ਼ੋਰ'।

ਭਾਰਤੀ ਜਨਤਾ ਪਾਰਟੀ ਨੇ ਸ਼ੇਅਰ ਕੀਤਾ ਪੋਸਟਰ: ਪੋਸਟਰ ਵਿੱਚ ਅਰਵਿੰਦ ਕੇਜਰੀਵਾਲ ਦੀ ਫੋਟੋ ਹੈ, ਉੱਥੇ ਹੀ, ਉਪਰ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਦੇ ਨਾਲ-ਨਾਲ ਤੀਜੀ ਫੋਟੋ ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਸੰਜੇ ਸਿੰਘ ਦੀ ਬਣਾਈ ਗਈ ਹੈ। ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵੱਲ ਇਸ਼ਾਰਾ ਕਰਦੇ ਹੋਏ ਹੱਥਕੜੀ ਵਾਲੀ ਤਸਵੀਰ ਬਣਾਈ ਗਈ ਹੈ, ਜਿਸ 'ਤੇ ਦਿਖਾਇਆ ਗਿਆ ਹੈ ਕਿ ਦੋਵੇਂ ਜੇਲ੍ਹ 'ਚ ਹਨ।

ਕੱਟੜ ਕਰੱਪਟ ਪ੍ਰੇਜ਼ਟਸ, ਚੋਰ ਮਚਾਏ ਸ਼ੋਰ: ਇਸ ਤੋਂ ਇਲਾਵਾ ਮਨੀਸ਼ ਸਿਸੋਦੀਆ ਦੇ ਹੱਥ 'ਚ ਸ਼ਰਾਬ ਦੀ ਬੋਤਲ ਦਿਖਾਈ ਗਈ ਹੈ। ਪੋਸਟਰ ਦੇ ਉਪਰਲੇ ਹਿੱਸੇ 'ਚ AAP Hardcore Corrupt Presents ਲਿਖਿਆ ਹੋਇਆ ਹੈ, ਜਦਕਿ ਹੇਠਲੇ ਹਿੱਸੇ 'ਚ ਡਾਇਰੈਕਟ ਬਾਏ ਅਰਵਿੰਦ ਕੇਜਰੀਵਾਲ ਹੈ। ਇੱਥੇ ਸਾਫ਼ ਲਿਖਿਆ ਹੈ ਕਿ ਆਪ ਕੱਟੜ ਕਰੱਪਟ ਪ੍ਰੇਜ਼ਟਸ, ਚੋਰ ਮਚਾਏ ਸ਼ੋਰ। ਇਸ ਪੋਸਟਰ ਨੂੰ ਫਿਲਮ ਦੇ ਪੋਸਟਰ ਵਜੋਂ ਪੇਸ਼ ਕੀਤਾ ਗਿਆ ਹੈ। ਇੱਕ ਦਿਨ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਆਸ਼ੀਸ਼ ਸੂਦ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਪੋਸਟਰ ਲਗਾਏ ਸਨ ਜਿਸ ਵਿੱਚ ਲਿਖਿਆ ਸੀ ਕਿ ‘ਡਿਗਰੀ ਇੱਕ ਬਹਾਨਾ ਹੈ, ਕੇਜਰੀਵਾਲ ਨੇ ਭ੍ਰਿਸ਼ਟਾਚਾਰ ਤੋਂ ਧਿਆਨ ਹਟਾਉਣਾ ਹੈ’।

ਕੇਜਰੀਵਾਲ ਨੇ ਪੀਐਮ ਦੀ ਡਿਗਰੀ 'ਤੇ ਚੁੱਕੇ ਸੀ ਸਵਾਲ: ਦੱਸ ਦੇਈਏ ਕਿ ਹਾਲ ਹੀ ਵਿੱਚ, ਸੀਐਮ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਦਿਨ ਵਿੱਚ ਕਈ ਫੈਸਲੇ ਲੈਣੇ ਪੈਂਦੇ ਹਨ। ਅਜਿਹੀ ਸਥਿਤੀ ਵਿੱਚ ਕੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੜ੍ਹੇ-ਲਿਖੇ ਨਹੀਂ ਹੋਣਾ ਚਾਹੀਦਾ? ਇਸ 'ਚ ਉਨ੍ਹਾਂ ਨੇ ਪੁੱਛਿਆ ਸੀ ਕਿ ਕੀ ਪ੍ਰਧਾਨ ਮੰਤਰੀ ਦੀ ਡਿਗਰੀ ਫਰਜ਼ੀ ਹੈ? ਉਨ੍ਹਾਂ ਕਿਹਾ ਸੀ ਕਿ ਜੇਕਰ ਸਾਡੇ ਪ੍ਰਧਾਨ ਮੰਤਰੀ ਪੜ੍ਹੇ ਲਿਖੇ ਹਨ, ਤਾਂ ਉਨ੍ਹਾਂ ਨੂੰ ਆਪਣੀ ਡਿਗਰੀ ਦਿਖਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Pakistan Cops Killed: 2023 ਦੀ ਪਹਿਲੀ ਤਿਮਾਹੀ ਵਿੱਚ ਖੈਬਰ ਪਖਤੂਨਖਵਾ ਵਿੱਚ 127 ਪੁਲਿਸ ਕਰਮਚਾਰੀ ਮਾਰੇ ਗਏ

ETV Bharat Logo

Copyright © 2024 Ushodaya Enterprises Pvt. Ltd., All Rights Reserved.