ETV Bharat / international

Pakistan Cops Killed: 2023 ਦੀ ਪਹਿਲੀ ਤਿਮਾਹੀ ਵਿੱਚ ਖੈਬਰ ਪਖਤੂਨਖਵਾ ਵਿੱਚ 127 ਪੁਲਿਸ ਕਰਮਚਾਰੀ ਮਾਰੇ ਗਏ

author img

By

Published : Apr 5, 2023, 1:36 PM IST

ਪਾਕਿਸਤਾਨ 'ਚ ਅੱਤਵਾਦ ਇਕ ਵਾਰ ਫਿਰ ਸਿਰ ਚੁੱਕ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਕਾਫ਼ੀ ਵਿਗੜ ਗਈ ਹੈ, ਖਾਸ ਕਰਕੇ ਖੈਬਰ-ਪਖਤੂਨਖਵਾ ਅਤੇ ਬਲੋਚਿਸਤਾਨ ਵਿੱਚ। ਅੱਤਵਾਦੀ ਸਮੂਹਾਂ ਨੇ ਲਗਭਗ ਦੇਸ਼ ਭਰ ਵਿੱਚ ਕਈ ਹਮਲੇ ਕੀਤੇ ਹਨ।

Pakistan Cops Killed
Pakistan Cops Killed

ਪੇਸ਼ਾਵਰ (ਪਾਕਿਸਤਾਨ): ਅੱਤਵਾਦ ਪਾਕਿਸਤਾਨ ਲਈ ਭਾਰਤ ਨਾਲ ਪ੍ਰੌਕਸੀ ਜੰਗ ਛੇੜਨ ਦਾ ਹਥਿਆਰ ਰਿਹਾ ਹੈ। ਦਿ ਨਿਊਜ਼ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਦੇ ਅਨੁਸਾਰ, ਸਾਲ 2023 ਵਿੱਚ ਜਨਵਰੀ ਤੋਂ ਮਾਰਚ ਤੱਕ ਖੈਬਰ ਪਖਤੂਨਖਵਾ (ਕੇਪੀ) ਵਿੱਚ ਵੱਖ-ਵੱਖ ਅੱਤਵਾਦੀ ਹਮਲਿਆਂ ਵਿੱਚ 100 ਤੋਂ ਵੱਧ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਹੈ।

ਅੰਕੜਿਆਂ ਮੁਤਾਬਿਕ ਇੰਨੇ ਅਧਿਕਾਰੀ ਮਾਰੇ ਜਾ ਚੁੱਕੇ: ਪੁਲੀਸ ਦੇ ਸਰਕਾਰੀ ਅੰਕੜਿਆਂ ਅਨੁਸਾਰ ਇਹ ਗਿਣਤੀ 127 ਹੈ। ਇਨ੍ਹਾਂ 'ਚੋਂ ਇਕੱਲੇ ਜਨਵਰੀ 'ਚ 116 ਅਧਿਕਾਰੀ ਮਾਰੇ ਗਏ ਹਨ। ਫਰਵਰੀ ਅਤੇ ਮਾਰਚ ਵਿੱਚ ਕ੍ਰਮਵਾਰ ਦੋ ਅਤੇ ਨੌਂ ਪੁਲਿਸ ਅਧਿਕਾਰੀ ਅੱਤਵਾਦੀ ਮੁਕਾਬਲੇ ਵਿੱਚ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਅਧਿਕਾਰੀ ਸ਼ਾਮਲ ਹਨ। ਦਿ ਨਿਊਜ਼ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਦੇ ਅਨੁਸਾਰ, 2023 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਘੱਟੋ-ਘੱਟ ਚਾਰ ਡੀਐਸਪੀ ਮਾਰੇ ਗਏ ਹਨ।

ਤਾਜ਼ਾ ਘਟਨਾ ਦੋ ਹਫ਼ਤੇ ਪਹਿਲਾਂ ਦੀ ਦੱਸੀ ਜਾ ਰਹੀ: ਰਿਪੋਰਟ 'ਚ ਕਿਹਾ ਗਿਆ ਹੈ ਕਿ ਪੁਲਸ 'ਤੇ ਇਹ ਹਮਲੇ ਜ਼ਿਆਦਾਤਰ ਖੈਬਰ ਪਖਤੂਨਖਵਾ (ਕੇਪੀ) ਦੇ ਦੱਖਣੀ ਜ਼ਿਲਿਆਂ 'ਚ ਹੋਏ। ਤਾਜ਼ਾ ਘਟਨਾ ਦੋ ਹਫ਼ਤੇ ਪਹਿਲਾਂ ਦੀ ਦੱਸੀ ਜਾ ਰਹੀ ਹੈ। ਜਦੋਂ ਲੱਕੀ ਮਰਵਾਤ ਵਿੱਚ ਇੱਕ ਡੀਐਸਪੀ ਸਮੇਤ ਤਿੰਨ ਹੋਰ ਪੁਲਿਸ ਅਧਿਕਾਰੀ ਇੱਕ ਹਮਲੇ ਵਿੱਚ ਮਾਰੇ ਗਏ ਸੀ। ਇਸ ਹਮਲੇ ਵਿੱਚ ਇੱਕ ਬਖਤਰਬੰਦ ਗੱਡੀ ਵੀ ਨੁਕਸਾਨੀ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਕੇਪੀ ਵਿੱਚ ਮੌਤਾਂ ਦੀ ਗਿਣਤੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਨੂੰ ਪਾਰ ਕਰ ਗਈਆ ਹਨ।

ਪੁਲਿਸ ਚੌਕੀਆਂ 'ਤੇ ਹਮਲਿਆਂ ਦੀਆਂ ਘਟਨਾਵਾਂ ਵਿਚ ਵਾਧਾ: ਰਿਪੋਰਟ 'ਚ ਕਿਹਾ ਗਿਆ ਸੀ ਕਿ ਸਾਲ 2021 'ਚ ਮੁਕਾਬਲੇ ਦੌਰਾਨ 59 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਸਾਲ ਦਰ ਸਾਲ 2020 ਵਿੱਚ 28, 2019 ਵਿੱਚ 38, 2018 ਵਿੱਚ 30 ਅਤੇ 2017 ਵਿੱਚ 36 ਪੁਲੀਸ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਪੁਲਿਸ ਚੌਕੀਆਂ 'ਤੇ ਸਿੱਧੇ ਹਮਲਿਆਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਹੁਣ ਅੱਤਵਾਦੀ ਗ੍ਰਨੇਡ ਅਤੇ ਭਾਰੀ ਹਥਿਆਰਾਂ ਦੀ ਵੀ ਵਰਤੋਂ ਕਰ ਰਹੇ ਹਨ।

ਕੇਪੀ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਪੁਲਸ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ: ਡਾਨ ਦੀ ਰਿਪੋਰਟ ਅਨੁਸਾਰ, ਨਵੰਬਰ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਗੱਲਬਾਤ ਟੁੱਟਣ ਤੋਂ ਬਾਅਦ ਅੱਤਵਾਦੀ ਸਮੂਹ ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਖਾਸ ਤੌਰ 'ਤੇ ਕੇਪੀ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਪੁਲਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਲੋਚਿਸਤਾਨ ਵਿੱਚ ਪਾਬੰਦੀਸ਼ੁਦਾ ਟੀਟੀਪੀ ਨਾਲ ਵਿਦਰੋਹੀਆਂ ਦੇ ਗਠਜੋੜ ਦੀਆਂ ਖ਼ਬਰਾਂ ਵੀ ਹਨ। ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸ ਚੌਕੀਆਂ ਅਤੇ ਥਾਣਿਆਂ ਵਿੱਚ ਫੋਰਸ ਦੀ ਗਿਣਤੀ ਵਧਾਈ ਜਾ ਰਹੀ ਹੈ। ਭਾਰੀ ਹਥਿਆਰਾਂ ਅਤੇ ਰਾਤ ਦੀ ਗਸ਼ਤ ਲਈ ਇਮੇਜਿੰਗ ਸਕੋਪ ਪ੍ਰਦਾਨ ਕੀਤੇ ਜਾ ਰਹੇ ਹਨ। ਪੁਲਿਸ ਸਟੇਸ਼ਨਾਂ ਦੀਆਂ ਇਮਾਰਤਾਂ 'ਤੇ ਹਮਲਿਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸੁਰੱਖਿਅਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:- Stormy Daniels To Pay Trump: ਅਦਾਲਤ ਦਾ ਆਦੇਸ਼ - ਮਾਣਹਾਨੀ ਕੇਸ ਦੀ ਫੀਸ ਦੇ ਲਈ ਸਟੌਰਮੀ ਡੈਨੀਅਲਜ਼ ਟਰੰਪ ਨੂੰ ਦੇਵੇਗੀ 1.21 ਲੱਖ ਡਾਲਰ ਦਾ ਜ਼ੁਰਮਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.