ETV Bharat / bharat

CM Mann Roadshow in MP: ਹੁਣ ਮੱਧ ਪ੍ਰਦੇਸ਼ 'ਚ ਦਮ ਦਿਖਾਉਣ ਦੀ ਤਿਆਰੀ 'ਚ 'ਆਪ', ਮੁੱਖ ਮੰਤਰੀ ਮਾਨ ਦੀ ਚੋਣ ਰੈਲੀ ਤੇ ਕੱਢਿਆ ਰੋਡ ਸ਼ੋਅ

author img

By ETV Bharat Punjabi Team

Published : Oct 10, 2023, 10:49 PM IST

ਮੱਧ ਪ੍ਰਦੇਸ਼ 'ਚ ਵਿਧਾਨਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਸਿਆਸੀ ਪਿੜ ਸਜ ਚੁੱਕਿਆ ਹੈ। ਜਿਸ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨ ਦੌਰੇ 'ਤੇ ਮੱਧ ਪ੍ਰਦੇਸ਼ ਗਏ ਹੋਏ ਹਨ। ਜਿਥੇ ਉਨ੍ਹਾਂ ਵਲੋਂ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ ਅਤੇ ਰੋਡ ਸ਼ੋਅ ਵੀ ਕੱਢਿਆ ਗਿਆ। (CM Mann Roadshow in MP)

Bhagwant Mann
Bhagwant Mann

ਮੀਡੀਆ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਮਾਨ

ਮੱਧ ਪ੍ਰਦੇਸ਼: ਮੁੱਖ ਮੰਤਰੀ ਭਗਵੰਤ ਮਾਨ ਅੱਜ ਦੋ ਦਿਨਾਂ ਦੌਰੇ 'ਤੇ ਮੱਧ ਪ੍ਰਦੇਸ਼ ਦੇ ਰੀਵਾ ਪਹੁੰਚੇ। ਸਭ ਤੋਂ ਪਹਿਲਾਂ ਉਹ ਰੀਵਾ ਤੋਂ ਹੁੰਦੇ ਹੋਏ ਸਿੱਧੀ ਜ਼ਿਲ੍ਹੇ ਦੇ ਚੋਰਹਾਟ ਵਿਧਾਨ ਸਭਾ ਪੁੱਜੇ ਅਤੇ ਉਮੀਦਵਾਰ ਦੇ ਹੱਕ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕਾਂ ਤੋਂ ਵੋਟਾਂ ਮੰਗਣ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਉਹ ਕਰੀਬ ਸ਼ਾਮ 7 ਵਜੇ ਰੀਵਾ ਸ਼ਹਿਰ ਵਿੱਚ ਸਥਿਤ ਕਾਲਜ ਚੌਕ ਵਿੱਚ ਪੁੱਜੇ ਅਤੇ ਆਯੋਜਿਤ ਕੀਤੀ ਮੈਗਾ ਰੋਡ ਸ਼ੋਅ ਵਿੱਚ ਸ਼ਿਰਕਤ ਕੀਤੀ। ਕਰੀਬ 800 ਮੀਟਰ ਦੇ ਮੈਗਾ ਰੋਡ ਸ਼ੋਅ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਨਿਸ਼ਾਨਾ ਸਾਧਿਆ। ਪੰਜਾਬ ਦੇ ਮੁੱਖ ਮੰਤਰੀ ਦਾ ਮੈਗਾ ਰੋਡ ਸ਼ੋਅ ਸ਼ਹਿਰ ਦੇ ਕਾਲਜ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰ ਸ਼ਿਲਪੀ ਪਲਾਜ਼ਾ ਵਿਖੇ ਸਮਾਪਤ ਹੋਇਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰੀਵਾ ਸੀਟ ਤੋਂ ਚੋਣ ਮੈਦਨ 'ਚ ਉਤਰੇ ਇੰਜੀ. ਦੀਪਕ ਸਿੰਘ ਦੇ ਹੱਕ ਵਿੱਚ ਲੋਕਾਂ ਤੋਂ ਵੋਟਾਂ ਮੰਗਣ ਦੀ ਅਪੀਲ ਕੀਤੀ।(CM Mann Roadshow in MP)

  • ਅੱਜ ਮੱਧ ਪ੍ਰਦੇਸ਼ ਦੇ ਵਿਧਾਨ ਸਭਾ ਹਲਕੇ ਚੁਰਹੱਟ ‘ਚ ਹੋਈ ਮਹਾਰੈਲੀ ‘ਚ ਆਏ ਲੋਕਾਂ ਨੂੰ ਸੰਬੋਧਨ ਕੀਤਾ... ਰੈਲੀ 'ਚ ਆਪ ਮੁਹਾਰੇ ਆਇਆ ਜਨ ਸੈਲਾਬ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਬੀਜੇਪੀ ਦੀ ਜੜ੍ਹ ਚੁਰਹੱਟ 'ਚੋਂ ਪੁੱਟੀ ਜਾ ਚੁੱਕੀ ਹੈ… ਮੱਧ ਪ੍ਰਦੇਸ਼ ਦੇ ਲੋਕ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਸੋਚ ਤੇ ਲੋਕ ਪੱਖੀ… pic.twitter.com/lXlzKHNvLA

    — Bhagwant Mann (@BhagwantMann) October 10, 2023 " class="align-text-top noRightClick twitterSection" data=" ">

'ਬੀਜੇਪੀ ਦੀ ਜੜ੍ਹ ਚੁਰਹੱਟ 'ਚੋਂ ਪੁੱਟੀ ਜਾ ਚੁੱਕੀ': ਮੁੱਖ ਮੰਤਰੀ ਨੇ ਟਵਟਿ ਕਰਦਿਆਂ ਲਿਖਿਆ ਕਿ ਅੱਜ ਮੱਧ ਪ੍ਰਦੇਸ਼ ਦੇ ਵਿਧਾਨ ਸਭਾ ਹਲਕੇ ਚੁਰਹੱਟ ‘ਚ ਹੋਈ ਮਹਾਰੈਲੀ ‘ਚ ਆਏ ਲੋਕਾਂ ਨੂੰ ਸੰਬੋਧਨ ਕੀਤਾ... ਰੈਲੀ 'ਚ ਆਪ ਮੁਹਾਰੇ ਆਇਆ ਜਨ ਸੈਲਾਬ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਬੀਜੇਪੀ ਦੀ ਜੜ੍ਹ ਚੁਰਹੱਟ 'ਚੋਂ ਪੁੱਟੀ ਜਾ ਚੁੱਕੀ ਹੈ… ਮੱਧ ਪ੍ਰਦੇਸ਼ ਦੇ ਲੋਕ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਸੋਚ ਤੇ ਲੋਕ ਪੱਖੀ ਰਾਜਨੀਤੀ ਨੂੰ ਅਪਨਾਉਣ ਲਈ ਤਿਆਰ ਬੈਠੇ ਨੇ…ਜੋਸ਼ ਜਜ਼ਬੇ ਤੇ ਇਨਕਲਾਬ ਦੇ ਨਾਅਰਿਆਂ ਨੇ ਮਨ ਨੂੰ ਦੁੱਗਣੀ ਖ਼ੁਸ਼ੀ ਤੇ ਤਸੱਲੀ ਦਿੱਤੀ…ਮਾਣ ਸਤਿਕਾਰ ਲਈ ਸਭ ਦਾ ਦਿਲੋਂ ਧੰਨਵਾਦ।

  • ਪੰਜਾਬ ‘ਚ ਸਿਰਫ਼ ਡੇਢ ਸਾਲ ਹੋਇਆ ਸਾਡੀ ਸਰਕਾਰ ਬਣੀ ਨੂੰ ਤੇ 37,758 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜ੍ਹਾਂ ਹਾਂ ….ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁੱਝ ਸੰਭਵ ਹੈ…ਅਸੀਂ ਭਾਜਪਾ ਵਾਲਿਆਂ ਵਾਂਗ ਭ੍ਰਿਸ਼ਟਾਚਾਰ ਵਾਲੀਆਂ ਗਰੰਟੀਆਂ ਨਹੀਂ ਦਿੰਦੇ…ਪੰਜਾਬ ‘ਚ 90% ਘਰਾਂ ਦਾ ਬਿਜਲੀ ਬਿਲ ਜ਼ੀਰੋ ਆ ਰਿਹਾ ਹੈ…ਆਮ ਆਦਮੀ ਕਲੀਨਿਕਾਂ ‘ਚੋਂ 60… pic.twitter.com/Eubw6pRBDB

    — Bhagwant Mann (@BhagwantMann) October 10, 2023 " class="align-text-top noRightClick twitterSection" data=" ">

ਨੌਜਵਾਨਾਂ ਨੂੰ ਪੰਜਾਬ 'ਚ ਨੌਕਰੀਆਂ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਸਿਰਫ਼ ਡੇਢ ਸਾਲ ਹੋਇਆ ਸਾਡੀ ਸਰਕਾਰ ਬਣੀ ਨੂੰ ਤੇ 37,758 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜ੍ਹਾਂ ਹਾਂ ….ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁੱਝ ਸੰਭਵ ਹੈ…ਅਸੀਂ ਭਾਜਪਾ ਵਾਲਿਆਂ ਵਾਂਗ ਭ੍ਰਿਸ਼ਟਾਚਾਰ ਵਾਲੀਆਂ ਗਰੰਟੀਆਂ ਨਹੀਂ ਦਿੰਦੇ…ਪੰਜਾਬ ‘ਚ 90% ਘਰਾਂ ਦਾ ਬਿਜਲੀ ਬਿਲ ਜ਼ੀਰੋ ਆ ਰਿਹਾ ਹੈ…ਆਮ ਆਦਮੀ ਕਲੀਨਿਕਾਂ ‘ਚੋਂ 60 ਲੱਖ ਮਰੀਜ਼ ਮੁਫ਼ਤ ਇਲਾਜ ਕਰਵਾ ਚੁੱਕੇ ਨੇ।

  • ਸਿਵਰਾਜ ਚੌਹਾਨ ਜੀ ਤੁਸੀਂ ਅਗਲੇ ਮਹੀਨੇ ਜਾਣ ਵਾਲੇ ਹੋ ਘੱਟੋ-ਘੱਟ ਜਾਂਦੇ-ਜਾਂਦੇ ਇਹ ਤਾਂ ਦੱਸ ਦੇਵੋ ਕਿ ਚੰਗੇ ਦਿਨ ਕਦੋਂ ਆਉਣ ਵਾਲੇ ਨੇ…ਦਿੱਲੀ ਤੇ ਪੰਜਾਬ ਦੇ ਤਜਰਬੇ ਤੋਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ…ਕਿ ਭਾਜਪਾ ਵਾਲਿਆਂ ਦੇ ਚੰਗੇ ਦਿਨ ਆਉਣ ਨਾ ਆਉਣ ਪਰ ਮੱਧ ਪ੍ਰਦੇਸ਼ ‘ਚ ਅਰਵਿੰਦ ਕੇਜਰੀਵਾਲ ਵਾਲੇ ਸੱਚੇ ਦਿਨ ਜ਼ਰੂਰ ਆਉਣ ਵਾਲੇ ਨੇ.. pic.twitter.com/29UgOW9uMN

    — Bhagwant Mann (@BhagwantMann) October 10, 2023 " class="align-text-top noRightClick twitterSection" data=" ">

ਇਹ ਤਾਂ ਦੱਸੋ ਚੰਗੇ ਦਿਨ ਕਦੋਂ ਆਉਣ ਵਾਲੇ ਨੇ: ਸਿਵਰਾਜ ਚੌਹਾਨ ਜੀ ਤੁਸੀਂ ਅਗਲੇ ਮਹੀਨੇ ਜਾਣ ਵਾਲੇ ਹੋ ਘੱਟੋ-ਘੱਟ ਜਾਂਦੇ-ਜਾਂਦੇ ਇਹ ਤਾਂ ਦੱਸ ਦੇਵੋ ਕਿ ਚੰਗੇ ਦਿਨ ਕਦੋਂ ਆਉਣ ਵਾਲੇ ਨੇ…ਦਿੱਲੀ ਤੇ ਪੰਜਾਬ ਦੇ ਤਜਰਬੇ ਤੋਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ…ਕਿ ਭਾਜਪਾ ਵਾਲਿਆਂ ਦੇ ਚੰਗੇ ਦਿਨ ਆਉਣ ਨਾ ਆਉਣ ਪਰ ਮੱਧ ਪ੍ਰਦੇਸ਼ ‘ਚ ਅਰਵਿੰਦ ਕੇਜਰੀਵਾਲ ਵਾਲੇ ਸੱਚੇ ਦਿਨ ਜ਼ਰੂਰ ਆਉਣ ਵਾਲੇ ਨੇ।

ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਰੋਡ ਸ਼ੋਅ: ਰੋਡ ਸ਼ੋਅ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰੀਵਾ ਵਿੱਚ ਆਮ ਆਦਮੀ ਪਾਰਟੀ ਦੀਆਂ ਚੋਣ ਮੀਟਿੰਗਾਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਮੈਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੀਵਾ ਆ ਚੁੱਕੇ ਹਾਂ ਪਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਅੱਜ ਪਹਿਲਾ ਦਿਨ ਹੈ। ਸੂਬੇ ਦੇ ਲੋਕ ਬਦਲਾਅ ਚਾਹੁੰਦੇ ਹਨ। ਪਿਛਲੀ ਵਾਰ ਵੀ ਜਨਤਾ ਨੇ ਬਦਲਾਅ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ ਪਰ ਬਦਲਾਅ ਨੂੰ ਹੋਰ ਬਦਲਾਅ ਵਿੱਚ ਬਦਲ ਦਿੱਤਾ ਗਿਆ। ਭਾਵ ਕਾਂਗਰਸੀਆਂ ਦਾ ਦਿਲ ਬਦਲ ਕੇ ਉਨ੍ਹਾਂ ਨੂੰ ਆਪਣੇ ਨਾਲ ਲਿਆਉਣਾ ਇੱਕ ਤਰ੍ਹਾਂ ਨਾਲ ਲੋਕਤੰਤਰ ਦਾ ਕਤਲ ਸੀ।

  • ਭਾਜਪਾ ਵਾਲੇ ਸਾਡੇ ਨੇਤਾਵਾਂ ਨੂੰ ਜੇਲ੍ਹ ‘ਚ ਸੁੱਟ ਰਹੇ ਨੇ…..ਮਨੀਸ਼ ਸਿਸੋਦੀਆ ਜੀ ਜਿਸ ਨੇ ਗਰੀਬਾਂ ਦੇ ਬੱਚਿਆਂ ਲਈ ਸਕੂਲ ਬਣਵਾਏ ਤੇ ਸਤਿੰਦਰ ਜੈਨ ਜਿਸ ਨੇ ਲੋਕਾਂ ਦੇ ਚੰਗੇ ਇਲਾਜ ਲਈ ਹਸਪਤਾਲ ਬਣਵਾਏ ਸਭ ਨੂੰ ਜੇਲ੍ਹ ‘ਚ ਸੁੱਟ ਦਿੱਤਾ…ਸੰਜੇ ਸਿੰਘ ਨੇ ਰਾਜ ਸਭਾ ‘ਚ ਅਡਾਨੀਆਂ ਖ਼ਿਲਾਫ਼ ‘ਇੱਕ ਦੇਸ਼ ਇੱਕ ਦੋਸਤ’ ਦਾ ਨਾਅਰਾ ਲਾਇਆ ਤੇ ਉਨ੍ਹਾਂ ਨੂੰ… pic.twitter.com/sq9hImDLyH

    — Bhagwant Mann (@BhagwantMann) October 10, 2023 " class="align-text-top noRightClick twitterSection" data=" ">

ਵਿਧਾਇਕਾਂ ਨੂੰ ਮੱਧ ਪ੍ਰਦੇਸ਼ 'ਚ ਵੇਚਣ ਲਈ ਨਹੀਂ ਮਿਲੇਗੀ ਜਗ੍ਹਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ 5 ਸਾਲਾਂ 'ਚ ਇਕ ਵਾਰ ਮੌਕਾ ਮਿਲਦਾ ਹੈ ਤਾਂ ਮੱਧ ਪ੍ਰਦੇਸ਼ ਦੇ ਲੋਕ ਉਸ ਦਿਨ ਦਾ ਬੜੇ ਸਬਰ ਨਾਲ ਇੰਤਜ਼ਾਰ ਕਰ ਰਹੇ ਹਨ। 17 ਨਵੰਬਰ ਨੂੰ ਜਦੋਂ ਮੱਧ ਪ੍ਰਦੇਸ਼ ਦੇ ਲੋਕ ਵੋਟ ਪਾਉਣ ਜਾਣਗੇ ਤਾਂ ਦਿੱਲੀ ਅਤੇ ਪੰਜਾਬ 'ਚ ਜਿਸ ਤਰ੍ਹਾਂ ਬਦਲਾਅ ਹੋਇਆ ਹੈ ਤਾਂ ਮੱਧ ਪ੍ਰਦੇਸ਼ ਦੇ ਲੋਕ ਵੀ ਇਸ ਵਾਰ ਅਜਿਹਾ ਬਦਲਾਅ ਕਰਨਗੇ ਕਿ ਵਿਧਾਇਕਾਂ ਨੂੰ ਇਧਰ-ਉਧਰ ਵਿਕਣ ਅਤੇ ਦਿਲ ਬਦਲਣ ਲਈ ਥਾਂ ਨਹੀਂ ਮਿਲੇਗੀ।

ਜੋ ਰੋਸ਼ਨੀ ਦਿੱਲੀ ਅਤੇ ਪੰਜਾਬ ਵਿੱਚ ਜਗਾਈ, ਉਹ ਮੱਧ ਪ੍ਰਦੇਸ਼ ਵਿੱਚ ਜਗਾਵਾਂਗੇ: ਮੁੱਖ ਮੰਤਰੀ ਭਗਵਾਨ ਮਾਨ ਨੇ ਕਿਹਾ ਕਿ ਅੱਜ ਮੈਂ ਸਿਧੀ ਜ਼ਿਲ੍ਹੇ ਦੀ ਚੋਰਾਟ ਵਿਧਾਨ ਸਭਾ ਸੀਟ ਅਤੇ ਰੀਵਾ ਵਿਧਾਨ ਸਭਾ ਸੀਟ ਵਿੱਚ ਚੋਣ ਪ੍ਰਚਾਰ ਕਰਨ ਆਇਆ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਉਨ੍ਹਾਂ ਦਾ ਮੱਧ ਪ੍ਰਦੇਸ਼ ਦੌਰਾ ਜਾਰੀ ਰਹੇਗਾ। ਭਗਵੰਤ ਨੇ ਕਿਹਾ ਕਿ ਉਹ ਲੋਕਾਂ ਨੂੰ ਪੰਜਾਬ ਅਤੇ ਦਿੱਲੀ ਦੇ ਸ਼ਾਸਨ ਜਿਵੇਂ ਬਿਜਲੀ, ਪਾਣੀ, ਸਿੱਖਿਆ, ਇਲਾਜ, ਰੁਜ਼ਗਾਰ ਬਾਰੇ ਚੰਗੀਆਂ ਗੱਲਾਂ ਦੱਸਦੇ ਰਹਿਣਗੇ। ਜੋ ਰੋਸ਼ਨੀ ਅਸੀਂ ਦਿੱਲੀ ਅਤੇ ਪੰਜਾਬ ਵਿੱਚ ਜਗਾਈ ਹੈ, ਅਸੀਂ ਉਸ ਨੂੰ ਹੁਣ ਪੂਰੇ ਦੇਸ਼ ਵਿੱਚ ਰੋਸ਼ਨ ਕਰਾਂਗੇ।

ਈਡੀ ਦੀ ਵਰਤੋਂ ਕਰਕੇ'ਆਪ' ਲੀਡਰਾਂ ਨੂੰ ਭੇਜ ਰਹੇ ਜੇਲ੍ਹ : 'ਆਪ' ਆਗੂ ਸੰਜੇ ਸਿੰਘ ਨੂੰ ਜੇਲ੍ਹ ਭੇਜਣ ਦੇ ਮਾਮਲੇ 'ਤੇ ਸੀਐਮ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਅ ਹੈ ਕਿ ਜਿੱਥੇ ਜਨਤਾ ਸਮਰਥਨ ਨਹੀਂ ਕਰਦੀ, ਉਥੇ ਉਹ ਈ.ਡੀ. ਵਰਤਦੇ ਹਨ। 'ਆਪ' ਆਗੂ ਸੰਜੇ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਜਿੰਨ੍ਹਾਂ ਨੇ ਸਕੂਲ ਬਣਵਾਏ ਮਨੀਸ਼ ਸਿਸੋਦੀਆ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹਸਪਤਾਲ ਬਣਾਉਣ ਵਾਲੇ ਸਤੇਂਦਰ ਜੈਨ ਨੂੰ ਜੇਲ੍ਹ ਭੇਜ ਦਿੱਤਾ। ਇੰਝ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਲੀਡਰਾਂ ਦੀ ਪਾਰਟੀ ਹੈ ਪਰ ਅਜਿਹਾ ਨਹੀਂ ਹੈ, ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ।

2024 ਦੀਆਂ ਚੋਣਾਂ 'ਚ ਜਨਤਾ ਦਿਖਾਏਗੀ ਟ੍ਰੇਲਰ: ਮੁੱਖ ਮੰਤਰੀ ਭਗਵਤ ਮਾਨ ਨੇ ਕਿਹਾ ਕਿ ਅਸੀਂ ਉਹ ਪੱਤੇ ਨਹੀਂ ਜੋ ਸਾਖ ਤੋਂ ਟੁੱਟ ਕੇ ਡਿੱਗਦੇ ਹਨ, ਤੂਫਾਨਾਂ ਨੂੰ ਕਹੋ ਆਪਣੀ ਸੀਮਾ 'ਚ ਰਹਿਣ। ਸਾਡੇ ਕਿੰਨੇ ਲੀਡਰਾਂ ਨੂੰ ਜੇਲ੍ਹਾਂ ਵਿੱਚ ਡੱਕ ਦੇਣਗੇ।ਜੇਲ੍ਹ ਸੰਜੇ ਸਿੰਘ ਲਈ ਕੋਈ ਨਵੀਂ ਗੱਲ ਨਹੀਂ ਹੈ। ਸੰਜੇ ਸਿੰਘ ਸੁਲਤਾਨਪੁਰ ਦੇ ਲੋਕਾਂ ਦੀ ਮਦਦ ਕਰਦੇ ਸੀ।ਸੰਜੇ ਸਿੰਘ ਦਾ ਦਿਲ ਫੁੱਟਪਾਥ ਤੋਂ ਸ਼ੁਰੂ ਹੋਇਆ ਹੈ। ਉਹ ਉਨ੍ਹਾਂ ਵਾਂਗ ਨਹੀਂ ਹੈ ਕਿ ਇਕ ਦੇਸ਼, ਇਕ ਦੋਸਤ ਸਿਰਫ ਇਕ ਵਿਅਕਤੀ ਲਈ ਹੈ, ਕਿਉਂਕਿ ਸੰਜੇ ਸਿੰਘ ਨੇ ਰਾਜ ਸਭਾ ‘ਚ ਅਡਾਨੀਆਂ ਖ਼ਿਲਾਫ਼ ‘ਇੱਕ ਦੇਸ਼ ਇੱਕ ਦੋਸਤ’ ਦਾ ਨਾਅਰਾ ਲਾਇਆ ਤੇ ਉਨ੍ਹਾਂ ਨੂੰ ਵੀ ਜੇਲ੍ਹ ‘ਚ ਸੁੱਟ ਦਿੱਤਾ…ਇਨ੍ਹਾਂ ਨੂੰ ਪਤਾ ਨਹੀਂ ਅਸੀਂ ਕਿਸ ਮਿੱਟੀ ਦੇ ਬਣੇ ਹੋਏ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਕ ਦੋਸਤ 'ਤੇ ਸਭ ਕੁਝ ਬਰਬਾਦ ਕਰ ਦਿੱਤਾ ਤਾਂ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਤੇ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨਸਭਾ ਚੋਣਾਂ 'ਵੀ ਜਨਤਾ ਇੰਨ੍ਹਾਂ ਨੂੰ ਟ੍ਰੇਲਰ ਦਿਖਾਉਣ ਵਾਲੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.