ਪੰਜਾਬ 'ਚ ਸੀਐਮ ਬਣਨ ਤੋਂ ਬਾਅਦ ਚੰਨੀ ਦਾ ਦਿੱਲੀ ਦੌਰਾ, ਕੈਬਨਿਟ ਵਿਸਥਾਰ ਉਤੇ ਚਰਚਾ ਸੰਭਵ

author img

By

Published : Sep 23, 2021, 6:19 PM IST

ਪੰਜਾਬ 'ਚ ਸੀਐਮ ਬਣਨ ਤੋਂ ਬਾਅਦ ਚੰਨੀ ਦਾ ਦਿੱਲੀ ਦੌਰਾ, ਕੈਬਨਿਟ ਵਿਸਥਾਰ ਉਤੇ ਚਰਚਾ ਸੰਭਵ

ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਚਰਨਜੀਤ ਸਿੰਘ ਚੰਨੀ ਦਿੱਲੀ ਦਾ ਦੌਰਾ ਕਰਨ ਵਾਲੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਆਪਣੇ ਕਪੂਰਥਲਾ ਦਾ ਦੌਰਾ ਵੀ ਵਿਚਾਲੇ ਛੱਡ ਦਿੱਤਾ ਹੈ।

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਦਾ ਦੌਰਾ ਕਰਨ ਵਾਲੇ ਹਨ। ਜਾਣਕਾਰੀ ਦੇ ਮੁਤਾਬਿਕ ਚੰਨੀ ਹਾਈ ਕਮਾਂਡ ਦੇ ਨਾਲ ਕੈਬਨਿਟ ਵਿਸਥਾਰ ਨੂੰ ਲੈ ਕੇ ਚਰਚਾ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸੰਬੰਧ 'ਚ ਕੋਈ ਵੀ ਅਧਿਕਾਰਿਤ ਸੂਚਨਾ ਸਾਹਮਣੇ ਨਹੀਂ ਆਈ ਹੈ।

ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਪੈਦਾ ਹੋਏ ਤਣਾਅ ਤੋਂ ਬਾਅਦ ਪੰਜਾਬ ਦੀ ਅਗਵਾਈ ਵਿਚ ਬਦਲਾਅ ਆਇਆ ਹੈ।

ਪੰਜਾਬ ਕਾਂਗਰਸ ਦੇ ਅੰਦਰਲੇ ਕਲੇਸ਼ ਵਿਚਕਾਰ ਅੱਜ ਵੀਰਵਾਰ ਨੂੰ ਕਾਂਗਰਸ ਪ੍ਰਵਕਤਾ ਸੁਪ੍ਰੀਆ ਸ੍ਰੀਨੇਤ (supriya shrinate) ਨੇ ਦਿੱਲੀ ਵਿਚ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਹੈ ਕਿ ਅਮਰਿੰਦਰ ਸਿੰਘ ਮੇਰੇ ਪਿਤਾ ਜੀ ਦੀ ਉਮਰ ਦੇ ਹਨ।ਬਜ਼ੁਰਗਾਂ ਨੂੰ ਗੁੱਸਾ ਆਉਂਦਾ ਹੈ ਅਤੇ ਉਹ ਗੁੱਸੇ ਵਿਚ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ ਹਨ।ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਗੁੱਸੇ , ਉਮਰ ਅਤੇ ਤਜਰਬੇ ਦਾ ਅਸੀਂ ਸਨਮਾਨ ਕਰਦੇ ਹਾਂ ਅਤੇ ਉਹ ਜ਼ਰੂਰ ਪੁਨਰਵਿਚਾਰ ਕਰਨਗੇ ਪਰ ਰਾਜਨੀਤੀ ਵਿਚ ਗੁੱਸਾ, ਈਰਖਾ ਵਿਅਕਤੀ ਵਿਸ਼ੇਸ਼ ਉਤੇ ਟਿੱਪਣੀ ਅਤੇ ਉਨ੍ਹਾਂ ਤੇ ਬਦਲਾ ਲੈਣ ਦੀ ਭਾਵਨਾ ਦੀ ਕੋਈ ਜਗ੍ਹਾ ਨਹੀਂ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਦੇ ਟਵਿਟਰ ਹੈਂਡਲ ਤੋਂ ਜੋ ਟਵੀਟ ਹੋਏ ਹਨ ਉਸ ਵਿਚ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਪ੍ਰਿੰਯਕਾ ਗਾਂਧੀ , ਰਾਹੁਲ ਗਾਂਧੀ ਤੋਂ ਲੈ ਕੇ ਕਾਂਗਰਸ ਨੇਤਾਵਾਂ ਨੂੰ ਆੜੇ ਹੱਥੀ ਲਿਆ ਗਿਆ ਸੀ।

ਇਹ ਵੀ ਪੜੋ:ਪ੍ਰਧਾਨ ਮੰਤਰੀ ਰਾਹਤ ਫੰਡ ਸਰਕਾਰੀ ਫੰਡ ਨਹੀ, ਪੀ.ਐਮ.ਓ

ETV Bharat Logo

Copyright © 2024 Ushodaya Enterprises Pvt. Ltd., All Rights Reserved.