ETV Bharat / bharat

ਧੁੰਦ ਕਾਰਨ ਨਹਿਰ 'ਚ ਡਿੱਗੀ ਕਿਸਾਨਾਂ ਦੀ ਕਾਰ, ਤਿੰਨ ਮੌਤਾਂ, ਇੱਕ ਪੰਜਾਬ ਨਾਲ ਸਬੰਧਿਤ

author img

By

Published : Jan 8, 2023, 2:16 PM IST

Updated : Jan 8, 2023, 3:34 PM IST

car-fell-into-canal-in-sriganganagar-3-farmers-died
ਧੁੰਦ ਦਾ ਕਾਰਨ ਨਹਿਰ 'ਚ ਡਿੱਗੀ ਕਿਸਾਨਾਂ ਦੀ ਕਾਰ, ਤਿੰਨ ਮੌਤਾਂ, ਇੱਕ ਪੰਜਾਬ ਨਾਲ ਸਬੰਧਤ

ਸ਼੍ਰੀਗੰਗਾਨਗਰ ਵਿੱਚ ਕੋਹਰੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਗੰਗਨਹਿਰ (car fell into canal in sriganganagar 3 farmers died) ਵਿੱਚ ਇੱਕ ਕਾਰ ਡਿੱਗਣ ਕਾਰਨ ਹੋਇਆ ਹੈ। ਇਸ ਹਾਦਸੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਕਾਰ ਸਵਾਰ ਕਿਸਾਨ ਦੱਸੇ ਜਾ ਰਹੇ ਹਨ। ਜਦੋਂ ਤੱਕ ਕਾਰ ਨਹਿਰ ਵਿੱਚੋਂ ਕੱਢੀ ਗਈ, ਇਨ੍ਹਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ।

ਸ਼੍ਰੀਗੰਗਾਨਗਰ। ਸ਼ਨੀਵਾਰ ਦੇਰ ਰਾਤ ਇੱਕ ਕਾਰ ਗੰਗਨਹਰ ਵਿੱਚ ਡਿੱਘਣ ਕਾਰਨ ਇਸ ਕਾਰ ਵਿੱਚ ਸਵਾਰ ਤਿੰਨ ਕਿਸਾਨਾਂ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਕੋਹਰਾ ਅਤੇ ਧੁੰਧ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਸਾਧੂਵਾਲੀ ਪਿੰਡ ਦੇ ਨੇੜੇ (car fell into canal in sriganganagar 3 farmers died) ਗੰਗਨਹਰ ਉੱਤੇ ਗਾਜਰਾਂ ਧੋਣ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਤਿੰਨੋਂ ਕਿਸਾਨ ਕਾਰ ਵਿੱਚ ਸਵਾਰ ਹੋ ਕੇ ਗੰਗਨਹਰ ਗਏ ਸਨ। ਧੁੰਦ ਕਾਰਣ ਕਾਰ ਨਹਿਰ ਵਿੱਚ ਡਿੱਗ ਗਈ। ਜਦੋਂ ਤੱਕ ਕਾਰ ਬਾਹਰ ਕੱਢੀ ਗਈ, ਇਨ੍ਹਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ।

ਲੋਕਾਂ ਨੇ ਕੀਤੀ ਮਦਦ : ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੇਰ ਰਾਤ ਤਿੰਨ ਲੋਕ ਕਾਰ ਵਿੱਚ ਸਵਾਰ ਹੋ ਕੇ ਖੇਤਾਂ ਦੇ ਰਾਹ ਗੰਗਨਹਰ ਦੀ ਪਟਾਰੀ ਉੱਤੇ ਜਾ ਰਹੇ ਸੀ। ਇਸ ਦੌਰਾਨ ਕਾਰ ਨਰਹਰ ਵਿੱਚ ਜਾ (Accident in Ganganagar due to fog) ਡਿੱਗੀ। ਜਿਵੇਂ ਹੀ ਗੱਡੀ ਨਾਹਰ ਵਿੱਚ ਡਿੱਗੀ ਤਾਂ ਕਾਰ ਵਿੱਚ ਸਵਾਰ ਵਿਅਕਤੀ ਨੇ ਚੀਕ-ਚਿਹਾੜਾ ਪਾ ਦਿੱਤਾ ਅਤੇ ਮਦਦ ਲਈ ਆਵਾਜਾਂ ਲਾਈਆਂ। ਆਵਾਜ਼ ਸੁਣ ਕੇ ਲਾਗੇ ਦੇ ਖੇਤਾਂ ਵਿੱਚ ਮੌਜੂਦ ਕੁਝ ਲੋਕ ਮੌਕੇ ਉੱਤੇ ਪਹੁੰਚ ਗਏ ਅਤੇ ਕਾਰ ਵਿੱਚ ਸਵਾਰ ਇੱਕ ਵਿਅਕਤੀ ਨੂੰ ਬਾਹਰ ਕੱਢਣ ਵਿੱਚ ਸਫਲ ਹੋ ਗਏ। ਪਰ ਕਾਰ ਪਾਣੀ ਵਿੱਚ ਬਹਿ ਗਈ ਅਤੇ ਕੁਝ ਲੋਕਾਂ ਦੀ ਕਾਰ ਦੇ ਅੰਦਰ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਕਾਰ ਅਤੇ ਐਕਟਿਵਾ ਵਿਚਾਲੇ ਟੱਕਰ, ਐਕਟਿਵਾ ਸਵਾਰ ਗੰਭੀਰ ਜ਼ਖ਼ਮੀ

ਮ੍ਰਿਤਕ ਕਿਸਾਨਾਂ ਦੀ ਹੋਈ ਪਛਾਣ: ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਪਿੰਡਾਂ ਅਤੇ ਐੱਨਡੀਆਰਐੱਫ (Help taken by NDRF on the people of the village) ਦੀ ਮਦਦ ਲਈ ਗਈ ਅਤੇ ਕਿਸਾਨਾਂ ਦੀ ਭਾਲ ਕੀਤੀ ਗਈ। ਕਾਰ ਵਿੱਚ ਸਵਾਰ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ। ਫਿਲਹਾਲ, ਜਵਾਹਨਗਰ ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਹਸਪਤਾਲ ਰਖਵਾ ਦਿੱਤਾ ਹੈ। ਜਾਨ ਗਵਾਉਣ ਵਾਲੇ ਦੋ ਕਿਸਾਨ ਸਾਧੂਵਾਲੀ ਪਿੰਡ ਦੇ ਸਨ ਅਤੇ ਇੱਕ ਕਿਸਾਨ ਪੰਜਾਬ ਦੇ ਗੁਮਜਾਲ ਪਿੰਡ ਦਾ ਦੱਸਿਆ ਗਿਆ ਹੈ।

ਸੰਘਣੇ ਕੋਹਰੇ ਕਾਰਨ ਹੋਇਆ ਹਾਦਸਾ: ਸ਼੍ਰੀਗੰਗਾਨਗਰ ਵਿੱਚ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਇੱਥੇ ਕੋਹਰੇ ਦੀ ਮਾਤਰਾ ਜਿਆਦਾ ਸੰਘਣੀ ਹੈ। ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਕੋਹਰਾ ਛਾਇਆ ਹੋਇਆ ਹੈ ਅਤੇ ਪੇਂਡੂ ਇਲਾਕਿਆਂ ਵਿੱਚ ਕੋਹਰੇ ਦਾ ਪ੍ਰਭਾਵ ਵਧੇਰੇ ਹੈ। ਨਹਿਰ ਅਤੇ ਖੇਤਾਂ ਦੇ ਲਾਗੇ ਵਿਜਿਬਿਲਿਟੀ ਹੋਰ (Visibility decreased due to fog near fields) ਘੱਟ ਹੈ। ਇਸੇ ਤਰ੍ਹਾਂ ਰਾਤ ਦੇ ਸਮੇਂ ਕੋਹਰਾ ਜਿਆਦਾ ਸੰਘਣਾ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ।

Last Updated :Jan 8, 2023, 3:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.