ETV Bharat / bharat

SpiceJet Flight Gets Bomb Threat: ਘੰਟਿਆਂ ਬਾਅਦ ਵੀ ਜਹਾਜ਼ ਦੇ ਅੰਦਰੋਂ ਨਹੀਂ ਮਿਲਿਆ ਬੰਬ

author img

By

Published : Jan 13, 2023, 4:20 PM IST

ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਪੁਣੇ ਜਾ ਰਹੇ ਜਹਾਜ਼ 'ਚ ਉਡਾਣ ਭਰਦੇ ਸਮੇਂ ਬੰਬ ਦੀ ਕਾਲ ਨਾਲ ਹੜਕੰਪ ਮੱਚ ਗਿਆ। ਪਰ ਸੁਰੱਖਿਆ ਏਜੰਸੀਆਂ ਵੱਲੋਂ ਘੰਟਿਆਂ ਤੱਕ ਤਲਾਸ਼ੀ ਲੈਣ ਤੋਂ ਬਾਅਦ ਵੀ ਜਹਾਜ਼ ਦੇ ਅੰਦਰੋਂ ਕੁੱਝ ਨਹੀਂ ਮਿਲਿਆ।

SpiceJet Flight Gets Bomb Threat
SpiceJet Flight Gets Bomb Threat

ਨਵੀਂ ਦਿੱਲੀ— ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁਣੇ ਜਾ ਰਹੇ ਜਹਾਜ਼ 'ਚ ਬੰਬ ਹੋਣ ਦੀ ਸੂਚਨਾ ਮਿਲਣ ਨਾਲ ਹਫੜਾ-ਦਫੜੀ ਮਚ ਗਈ। ਇਸ ਮਾਮਲੇ 'ਚ ਆਖਰਕਾਰ ਜਹਾਜ਼ ਦੇ ਅੰਦਰੋਂ ਕੁੱਝ ਨਹੀਂ ਮਿਲਿਆ। ਇਸ ਨੂੰ ਹਾਕਸ ਕਾਲ ਕਿਹਾ ਗਿਆ। ਹਾਲਾਂਕਿ ਇਹ ਯਾਤਰੀ ਕਿਸ ਜਹਾਜ਼ ਤੋਂ ਪੁਣੇ ਜਾ ਰਹੇ ਸਨ, ਇਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਬੰਬ ਦੀ ਸੂਚਨਾ ਤੋਂ ਬਾਅਦ ਹਵਾਈ ਅੱਡੇ 'ਤੇ ਉਹ ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਸਨ, ਜੋ ਆਮ ਤੌਰ 'ਤੇ ਬੰਬ ਦੀ ਕਾਲ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ। ਸਪਾਈਸੀ ਜੈੱਟ ਦੇ ਜਹਾਜ਼ ਨੇ ਸ਼ਾਮ 6:30 ਵਜੇ IGI ਹਵਾਈ ਅੱਡੇ ਤੋਂ ਪੁਣੇ ਲਈ ਉਡਾਣ ਭਰਨੀ ਸੀ।

ਬੰਬ ਦੀ ਸੂਚਨਾ ਮਿਲਣ 'ਤੇ ਹਵਾਈ ਯਾਤਰੀ ਜਹਾਜ਼ 'ਚ ਸਵਾਰ ਹੋਣ ਲਈ ਤਿਆਰ ਸਨ। ਇਸ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ। ਅਜਿਹੇ ਵਿੱਚ ਦਿੱਲੀ ਪੁਲਿਸ ਅਤੇ ਸੀ.ਆਈ.ਐਸ.ਐਫ ਨੂੰ ਬੰਬ ਦੀ ਤਲਾਸ਼ ਲਈ ਅਲਰਟ ਕਰ ਦਿੱਤਾ ਗਿਆ। ਜਹਾਜ਼ ਦੀ ਵੀ ਜਾਂਚ ਕੀਤੀ ਗਈ। ਬੰਬ ਦੀ ਕਾਲ ਦੌਰਾਨ ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਅਤੇ ਜਾਂਚ 'ਚ ਜੁੱਟ ਗਈਆਂ।

ਦੱਸ ਦਈਏ ਕਿ ਜਹਾਜ਼ ਨੇ IGI ਹਵਾਈ ਅੱਡੇ ਤੋਂ ਸ਼ਾਮ 6:30 ਵਜੇ ਪੁਣੇ ਲਈ ਉਡਾਣ ਭਰਨੀ ਸੀ। ਉਦੋਂ ਹੀ ਇਸ ਵਿੱਚ ਬੰਬ ਹੋਣ ਦੀ ਸੂਚਨਾ ਪੁਲਿਸ ਨੂੰ ਇੱਕ ਫ਼ੋਨ ਕਾਲ ਰਾਹੀਂ ਮਿਲੀ ਸੀ। ਇਸ ਤੋਂ ਬਾਅਦ ਜਹਾਜ਼ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਬੰਬ ਨਿਰੋਧਕ ਟੀਮ ਨੂੰ ਬੁਲਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਕਾਫੀ ਦੇਰ ਬਾਅਦ ਜਾਂਚ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

ਇਸ ਮਾਮਲੇ 'ਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਫ਼ੋਨ ਆਉਣ ਤੋਂ ਬਾਅਦ ਸੀਆਈਐਸਐਫ ਅਤੇ ਦਿੱਲੀ ਪੁਲਿਸ ਅਲਰਟ ਮੋਡ 'ਤੇ ਸਨ। ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਸੀ। ਦਿੱਲੀ ਪੁਲਿਸ ਮੁਤਾਬਕ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪਰ SOP ਦੇ ਮੁਤਾਬਕ ਸੁਰੱਖਿਆ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਾਸਕੋ ਤੋਂ ਗੋਆ ਆ ਰਹੀ ਚਾਰਟਰਡ ਜਹਾਜ਼ 'ਚ ਬੰਬ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜਹਾਜ਼ ਦੀ ਜਾਮਨਗਰ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ।

ਇਹ ਵੀ ਪੜ੍ਹੋ:- Sharad Yadav Passes Away ਸਾਬਕਾ ਕੇਂਦਰੀ ਮੰਤਰੀ ਅਤੇ RJD ਨੇਤਾ ਸ਼ਰਦ ਯਾਦਵ ਦਾ ਦੇਹਾਂਤ

ETV Bharat Logo

Copyright © 2024 Ushodaya Enterprises Pvt. Ltd., All Rights Reserved.