ETV Bharat / bharat

ਰਾਹੁਲ ਗਾਂਧੀ ਨੇ ਪ੍ਰੱਗਿਆ ਠਾਕੁਰ ਨੂੰ ਕਿਹਾ 'ਅੱਤਵਾਦੀ'

author img

By

Published : Nov 28, 2019, 12:40 PM IST

Updated : Nov 28, 2019, 12:54 PM IST

ਭਾਰਤੀ ਜਨਤਾ ਪਾਰਟੀ ਦੀ ਸਾਂਸਦ ਪ੍ਰੱਗਿਆ ਠਾਕੁਰ ਦੀ ਟਿੱਪਣੀ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਪ੍ਰੱਗਿਆ ਨੂੰ ਅੱਤਵਾਦੀ ਕਿਹਾ।

ਰਾਹੁਲ ਗਾਂਧੀ
ਰਾਹੁਲ ਗਾਂਧੀ

ਨਵੀਂ ਦਿੱਲੀ: ਲੋਕ ਸਭਾ ਵਿੱਚ ਬੁੱਧਵਾਰ ਨੂੰ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂ ਰਾਮ ਗੋਡਸੇ ਤੇ ਟਿੱਪਣੀ ਕਰਨ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਪ੍ਰੱਗਿਆ ਠਾਕੁਰ ਨੂੰ ਅੱਤਵਾਦੀ ਕਿਹਾ ਹੈ।

ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ, 'ਅੱਤਵਾਦੀ ਪ੍ਰੱਗਿਆ ਨੇ ਅੱਤਵਾਦੀ ਗੋਡਸੇ ਨੂੰ ਇੱਕ ਦੇਸ਼ ਭਗਤ ਕਿਹਾ ਹੈ। ਇਹ ਭਾਰਤੀ ਸੰਸਦ ਦੇ ਇਤਿਹਾਸ ਵਿੱਚ ਇੱਕ ਦੁਖਦਾਈ ਦਿਨ ਹੈ।'

  • Terrorist Pragya calls terrorist Godse, a patriot.

    A sad day, in the history of
    India’s Parliament.

    — Rahul Gandhi (@RahulGandhi) November 28, 2019 " class="align-text-top noRightClick twitterSection" data=" ">

ਗਾਂਧੀ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਪ੍ਰੱਗਿਆ ਠਾਕੁਰ ਜੋ ਬੋਲ ਰਹੀ ਹੈ ਉਹ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈ ਸੰਘ ਦੀ ਆਤਮਾ ਹੈ। ਮੈਂ ਕੀ ਕਹਿ ਸਕਦਾ ਹਾਂ, ਇਹ ਕੋਈ ਲੁਕਿਆ ਹੋਇਆ ਨਹੀਂ ਹੈ, ਮੈਂ ਆਪਣਾ ਟਾਇਮ ਉਸ ਮਹਿਲਾ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਦੀ ਮੰਗ ਕਰ ਕੇ ਖ਼ਰਾਬ ਨਹੀਂ ਕਰਨਾ ਚਾਹੁੰਦਾ

ਸੰਸਦ ਵਿੱਚ ਪ੍ਰੱਗਿਆ ਠਾਕੁਰ ਵੱਲੋਂ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਸ ਦਾ ਜਮ ਕੇ ਵਿਰੋਧ ਕੀਤਾ ਹੈ। ਇਸ ਬਿਆਨ ਤੋਂ ਬਾਅਦ ਰੱਖਿਆ ਮੰਤਰੀ ਨੂੰ ਵੀ ਬਿਆਨ ਦੇਣਾ ਪਿਆ। ਵਿਰੋਧੀ ਦਲਾਂ ਦੇ ਹੰਗਾਮੇ ਦੇ ਦੌਰਾਨ ਹੀ ਰਾਜਨਾਥ ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਸਾਰਿਆਂ ਦੇ ਆਦਰਸ਼ ਹਨ ਉਹ ਜਾਤੀ, ਧਰਮ, ਸੂਬੇ ਤੋਂ ਪਰੇ ਹਨ।

ਰਾਜਨਾਥ ਸਿੰਘ ਦਾ ਬਿਆਨ

ਪ੍ਰੱਗਿਆ ਠਾਕੁਰ ਦੀ ਇਸ ਟਿੱਪਣੀ ਦੀ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਦੀ ਨਿਖ਼ੇਦੀ ਕੀਤੀ ਹੈ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਭਾਜਾਪਾ, ਲੋਕ ਸਭਾ ਸੰਸਦ ਪ੍ਰੱਗਿਆ ਠਾਕੁਰ ਦੀ ਟਿੱਪਣੀ ਦੀ ਨਿਖ਼ੇਦੀ ਕਰਦੀ ਹੈ। ਪਾਰਟੀ ਅਜਿਹੇ ਬਿਆਨਾਂ ਦਾ ਕਦੇ ਵੀ ਸਮਰਥਨ ਨਹੀਂ ਕਰਦੀ।

ਜੇਪੀ ਨੱਢਾ ਦਾ ਬਿਆਨ
Intro:Body:Conclusion:
Last Updated : Nov 28, 2019, 12:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.