ETV Bharat / bharat

ਲੈਫ਼. ਜਨ.(ਰਿਟਡ.) ਡੀ ਐਸ ਹੁੱਡਾ: ਜਿਨ੍ਹਾਂ ਨੇ ਸਾਲ 2016 ਵਿੱਚ ਕੀਤੀ ਗਈ ਸਰਜੀਕਲ ਸਟ੍ਰਾਇਕ ਦੀ ਅਗਵਾਈ ਕੀਤੀ ਸੀ

author img

By

Published : Mar 7, 2020, 7:31 PM IST

Lt Gen (retd) D S Hooda
ਲੈਫ਼. ਜਨ.(ਰਿਟਡ.) ਡੀ ਐਸ ਹੁੱਡਾ

14 ਫਰਵਰੀ 2019 ਨੂੰ ਇੱਕ ਵਾਹਨ ਸਵਾਰ ਆਤਮਘਾਤੀ ਹਮਲਾਵਰ ਨੇ ਕਸ਼ਮੀਰ ਦੇ ਪੁਲਵਾਮਾ ਨੇੜੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਕਾਫਲੇ 'ਤੇ ਹਮਲਾ ਕੀਤਾ ਸੀ, ਜਿਸ ਵਿੱਚ 40 ਜਵਾਨ ਮਾਰੇ ਗਏ ਸਨ। ਇਸ ਦੇ ਜਵਾਬ ਵਿੱਚ 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਨੇ ਬਾਲਾਕੋਟ ਵਿਖੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਤੇ ਹਮਲਾ ਕਰ ਉਸ ਨੂੰ ਤਬਾਹ ਕਰ ਦਿੱਤਾ ਸੀ। ਹੁਣ ਜਦੋਂ ਇਸ ਮਾਮਲੇ ’ਤੇ ਉੱਠੀ ਹੋਈ ਗਰਦ ਟਿਕ ਗਈ ਹੈ, ਤਾਂ ਅਸੀਂ ਸ਼ਾਇਦ ਇੱਕ ਨਿਰਪੱਖ ਨਜ਼ਰੀਏ ਤੋਂ ਇਹ ਦੇਖਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਬਾਲਾਕੋਟ ਹਵਾਈ ਹਮਲੇ ਨੇ ਕੀ ਹਾਸਲ ਕੀਤਾ ਅਤੇ ਇਸ ਤੋਂ ਅਸੀਂ ਭਵਿੱਖ ਲਈ ਕੀ ਸਬਕ ਲਏ ਹਨ।

ਚੰਡੀਗੜ੍ਹ: 14 ਫਰਵਰੀ 2019 ਨੂੰ ਇੱਕ ਵਾਹਨ ਸਵਾਰ ਆਤਮਘਾਤੀ ਹਮਲਾਵਰ ਨੇ ਕਸ਼ਮੀਰ ਦੇ ਪੁਲਵਾਮਾ ਨੇੜੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਕਾਫਲੇ 'ਤੇ ਹਮਲਾ ਕੀਤਾ ਸੀ, ਜਿਸ ਵਿੱਚ 40 ਜਵਾਨ ਮਾਰੇ ਗਏ ਸਨ। ਇਸ ਦੇ ਜਵਾਬ ਵਿੱਚ 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਨੇ ਬਾਲਾਕੋਟ ਵਿਖੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਤੇ ਹਮਲਾ ਕਰ ਉਸ ਨੂੰ ਤਬਾਹ ਕਰ ਦਿੱਤਾ ਸੀ। ਬਾਲਾਕੋਟ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸਥਿਤ ਹੈ ਅਤੇ 1971 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਜਹਾਜ਼ਾਂ ਨੇ ਪਾਕਿਸਤਾਨੀ ਧਰਤੀ 'ਤੇ ਹਵਾਈ ਹਮਲੇ ਕੀਤੇ ਸਨ।

ਅਗਲੇ ਹੀ ਦਿਨ ਪਾਕਿਸਤਾਨੀ ਹਵਾਈ ਸੈਨਾ ਨੇ ਮੋੜਵੀਂ ਜਵਾਬੀ ਹਮਲਾ ਕੀਤਾ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਮੀਨੀ ਨੁਕਸਾਨ ਕਰਨ ਵਿੱਚ ਅਸਫ਼ਲ ਰਿਹਾ। ਹਾਲਾਂਕਿ, ਹਵਾਈ ਲੜਾਈ ਵਿੱਚ ਇੱਕ ਪਾਕਿਸਤਾਨੀ ਐੱਫ -16 ਮਾਰ ਡੇਗਿਆ ਗਿਆ ਸੀ, ਜਦੋਂਕਿ ਭਾਰਤ ਨੇ ਇੱਕ ਐਮ.ਆਈ.ਜੀ.-21 ਲੜਾਕੂ ਜਹਾਜ਼ ਗੁਆ ਦਿੱਤਾ ਸੀ ਜਿਸ ਦੇ ਪਾਇਲਟ ਨੂੰ ਪਾਕਿਸਤਾਨ ਵੱਲੋਂ ਉਸ ਵੇਲੇ ਫੜ ਲਿਆ ਗਿਆ ਸੀ ਜਦੋਂ ਉਸ ਨੂੰ ਮਜਬੂਰ ਹੋ ਕੇ ਪਾਕਿਸਤਾਨੀ ਖੇਤਰ ਦੇ ਖੇਤਰ ਉਪਰ ਜਹਾਜ਼ ਵਿੱਚੋਂ ਬਾਹਰ ਨਿਕਲਣ ਲਈ ਮਜਬੂਰ ਹੋਣਾ ਪਿਆ ਸੀ। ਇਸ ਕਾਰਵਾਈ ਦੇ ਅਗਲੇ ਕੁਝ ਘੰਟਿਆਂ ਲਈ ਤਾਂ ਬਸ ਇਸ ਤਰ੍ਹਾਂ ਹੀ ਦਿਖਾਈ ਦੇ ਰਿਹਾ ਸੀ ਕਿ ਜਿਵੇਂ ਸਥਿਤੀ ਵਿਗੜ ਕੇ ਹੀ ਰਹੇਗੀ। ਪਰ, ਖੁਸ਼ਕਿਸਮਤੀ ਨਾਲ, ਅੰਤਰਰਾਸ਼ਟਰੀ ਦਬਾਅ ਦੇ ਚਲਦਿਆਂ ਦੋਵੇਂ ਧਿਰਾਂ ਨੇ ਅਗਲੇਰੀਆਂ ਸੈਨਿਕ ਕਾਰਵਾਈਆਂ ਤੋਂ ਗੁਰੇਜ਼ ਕੀਤਾ ਅਤੇ ਪਾਕਿਸਤਾਨ ਨੂੰ ਗ੍ਰਿਫ਼ਤਾਰ ਕੀਤੇ ਭਾਰਤੀ ਪਾਇਲਟ ਨੂੰ ਛੇਤੀ ਹੀ ਰਿਹਾਅ ਕਰ ਕੇ ਭਾਰਤ ਵਾਪਸ ਭੇਜਣਾ ਪਿਆ।

ਜਿਵੇਂ ਕਿ ਭਾਰਤੀ ਰਾਜਨੀਤਕ ਦ੍ਰਿਸ਼ ਵਿੱਚ ਆਮ ਤੌਰ ’ਤੇ ਦੇਖਣ ਨੂੰ ਮਿਲਦਾ ਹੈ, ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਜਲਦ ਹੀ ਬਾਲਾਕੋਟ ਵਿਖੇ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਨੂੰ ਲੈ ਕੇ ਇੱਕ ਅਤਿ ਮੰਦਭਾਗੇ ਵਿਵਾਦ ਵਿੱਚ ਪੈ ਗਈਆਂ। ਵਿਦੇਸ਼ੀ ਮੀਡੀਆ ਵੀ ਇਸ ਬਹਿਸ ਵਿੱਚ ਕੁੱਦ ਪਿਆ, ਅਤੇ ਜਲਦ ਹੀ ਬਾਲਾਕੋਟ ਦੀਆਂ ਸੈਟੇਲਾਈਟ ਤਸਵੀਰਾਂ ਪੂਰੇ ਇੰਟਰਨੈਟ 'ਤੇ ਫੈਲ ਰਹੀਆਂ ਸਨ, ਜਿਥੇ ਕੁੱਝ ਭਾਰਤੀ ਦਾਅਵਿਆਂ ਨੂੰ ਜਾਇਜ਼ ਠਹਿਰਾਉਂਦੀਆਂ ਸਨ, ਉਥੇ ਦੂਜੀਆਂ ਇਹਨਾਂ ਉੱਤੇ ਸਵਾਲ ਉਠਾਉਂਦੀਆਂ ਸਨ।

ਇੱਕ ਸਾਲ ਬਾਅਦ, ਹੁਣ ਜਦੋਂ ਇਸ ਮਾਮਲੇ ’ਤੇ ਉੱਠੀ ਹੋਈ ਗਰਦ ਟਿਕ ਗਈ ਹੈ, ਤਾਂ ਅਸੀਂ ਸ਼ਾਇਦ ਇੱਕ ਨਿਰਪੱਖ ਨਜ਼ਰੀਏ ਤੋਂ ਇਹ ਦੇਖਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਬਾਲਾਕੋਟ ਹਵਾਈ ਹਮਲੇ ਨੇ ਕੀ ਹਾਸਲ ਕੀਤਾ ਅਤੇ ਇਸ ਤੋਂ ਅਸੀਂ ਭਵਿੱਖ ਲਈ ਕੀ ਸਬਕ ਲਏ ਹਨ।

ਕਿਸੇ ਵੀ ਸੰਕਟ ਦੇ ਸਮੇਂ ਵਿੱਚ, ਕਿਸੇ ਦੇਸ਼ ਦੀ ਭਰੋਸੇਯੋਗਤਾ ਨੂੰ ਨਾ ਸਿਰਫ਼ ਉਸ ਦੀ ਸੈਨਿਕ ਸਮਰੱਥਾ ਦੇ ਅਕਾਰ ਦੁਆਰਾ ਪਰਖਿਆ ਜਾਂਦਾ ਹੈ, ਬਲਕਿ ਉਸ ਮੁਲਕ ਦੀ ਆਪਣੀ ਇਸ ਸੈਨਿਕ ਸਮਰੱਥਾ ਨੂੰ ਆਪਣੀ ਇੱਛਾ ਅਨੁਸਾਰ ਲਾਗੂ ਕਰਨ ਦੀ ਇੱਛਾ ਸ਼ਕਤੀ ਨਾਲ ਵੀ ਪਰਖਿਆ ਜਾਂਦਾ ਹੈ।

ਕੁੱਝ ਜ਼ਿਆਦਾ ਹੀ ਲੰਮੇ ਸਮੇਂ ਤੋਂ, ਭਾਰਤ ਨੂੰ ਦਹਿਸ਼ਤਵਾਦ ਨੂੰ ਲੈ ਕੇ ਬਹੁਤ ਹੀ ਰੱਖਿਆਵਾਦੀ ਮੰਨਿਆ ਜਾਂਦਾ ਰਿਹਾ ਸੀ ਅਤੇ ਇਸ ਨਾਲ ਕਸ਼ਮੀਰ ਵਿੱਚ ਇੱਕ ਪਰੋਖ ਲੜਾਈ ਲੜਨ ਲਈ ਪਾਕਿਸਤਾਨ ਦੀ ਗਹਿਹੀ ਸਟੇਟ ਦੀ ਇਸ ਭਾਵਨਾ ਨੂੰ ਉਤਸ਼ਾਹ ਮਿਲਦਾ ਰਿਹਾ ਸੀ ਕਿ ਉਹ ਜੋ ਚਾਹੇ ਉਹੋ ਕਰ ਸਕਦੇ ਹਨ ਤੇ ਉਹਨਾਂ ਨੂੰ ਕੁਝ ਨਹੀਂ ਹੋਵੇਗਾ। ਇਹ ਹੁਣ ਸਭ ਬਦਲ ਗਿਆ ਹੈ ਕਿਉਂਕਿ ਭਾਰਤੀ ਰਾਜਨੀਤਿਕ ਲੀਡਰਸ਼ਿਪ ਸੈਨਿਕ ਉਪਾਵਾਂ, ਸਾਧਨਾਂ ਤੇ ਕਾਰਵਾਈਆਂ ਦੀ ਵਰਤੋਂ ਕਰਨ ਲਈ ਵਧੇਰੇ ਦ੍ਰਿੜ ਨਿਸ਼ਚੇ ਅਤੇ ਇੱਛਾ ਸ਼ਕਤੀ ਦਰਸ਼ਾ ਰਹੀ ਹੈ। ਪਾਕਿਸਤਾਨ ਨੂੰ ਹੁਣ ਆਪਣੇ ਨਫ਼ੇ – ਨੁਕਸਾਨ ਦਾ ਗੰਭੀਰਤਾ ਨਾਲ ਤੋਲ – ਮੋਲ ਕਰਨਾ ਪਏਗਾ, ਜੇ ਉਹ ਭਾਰਤ ਵਿਚ ਅੱਤਵਾਦੀ ਹਮਲਿਆਂ ਦੀ ਸਰਪ੍ਰਸਤੀ ਕਰਨਾ ਇਉਂ ਹੀ ਜਾਰੀ ਰੱਖਦਾ ਹੈ ਤਾਂ ਉਸ ਨੂੰ ਅਜਿਹੇ ਹੀ ਖਮਿਆਜੇ ਅੱਗੇ ਵੀ ਭੁਗਤਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਕਿਸੇ ਅੱਤਵਾਦੀ ਹਮਲੇ ਦੇ ਜਵਾਬ ਵਿਚ ਹਵਾਈ ਤਾਕਤ ਦਾ ਇਸਤੇਮਾਲ ਕਰਨਾ ਆਪਣਾ ਆਪ ਵਿੱਚ ਅਜਿਹੀ ਪਹਿਲਾਂ ਕਾਰਵਾਈ ਸੀ। ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਭਾਰਤੀ ਏਅਰ ਫੋਰਸ ਦੇ ਮੁੱਖੀ ਭਦੌਰੀਆ ਨੇ ਕਿਹਾ, “ਬਾਲਾਕੋਟ ਹਵਾਈ ਹਮਲੇ ਨੇ ਰਾਸ਼ਟਰੀ ਉਦੇਸ਼ਾਂ ਦੀ ਪੂਰਤੀ ਲਈ ਹਵਾਈ ਸ਼ਕਤੀ ਦੀ ਵਰਤੋਂ ਪੁਨਰ – ਪਰਿਭਾਸ਼ਿਤ ਕੀਤਾ ਹੈ ਅਤੇ ਉਪ - ਮਹਾਂਦੀਪ ਵਿੱਚ ਉਪ - ਰਵਾਇਤੀ ਕਾਰਵਾਈਆਂ ਅਤੇ ਪ੍ਰਤੀਕਿਰਿਆਵਾਂ ਦੇ ਨਮੂਨੇ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਹੈ।” ਸਪੱਸ਼ਟ ਹੈ ਕਿ ਹਰ ਅੱਤਵਾਦੀ ਹਮਲੇ ਦਾ ਜਵਾਬ ਹਵਾਈ ਹਮਲਾ ਕਰਕੇ ਨਹੀਂ ਦਿੱਤਾ ਜਾ ਸਕਦਾ, ਪਰ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ਼ ਕੀਤੇ ਗਏ ਹਵਾਈ ਸ਼ਕਤੀ ਦੇ ਇਸਤੇਮਾਲ ਨੇ ਪਾਕਿਸਤਾਨ ਨੂੰ ਕਾਫ਼ੀ ਹੱਦ ਤੱਕ ਕਾਬੂ ਵਿੱਚ ਰੱਖਣ ਅਤੇ ਮਜਬੂਰ ਕਰਨ ਦੀਆਂ ਕੋਸ਼ਿਸ਼ਾਂ ਵਿਚ ਭਾਰਤ ਦੇ ਪ੍ਰਤੀਕ੍ਰਿਆ ਵਿਕਲਪਾਂ ਵਿਚ ਸ਼ਦੀਦ ਇਜਾਫ਼ਾ ਕੀਤਾ ਹੈ।

ਕੀ ਇੱਕ ਜ਼ਿਆਦਾ ਆਕ੍ਰਮਕ ਅਤੇ ਆਪਣੀ ਤਾਕਤ ਅਤੇ ਪ੍ਰਭਾਵ ਨੂੰ ਹੋਰ ਵੀ ਜ਼ਿਆਦਾ ਅਸਰਦਾਰ ਤਰਾਕੇ ਨਾਲ ਜਤਾਉਣ ਵਾਲਾ ਭਾਰਤ, ਜੋ ਕਿ ਹੁਣ ਦਹਿਸ਼ਤੀ ਹਮਲਿਆਂ ਨੂੰ ਲੈ ਕੇ ਆਪਣਾ ਠਰੰਮਾਂ ਗੁਆ ਚੁੱਕਿਆ ਹੈ, ਇਉਂ ਕਰ ਪਾਕਿਸਤਾਨੀ ਸਟੇਟ ਦੇ ਵਿਵਹਾਰ ਵਿੱਚ ਕੋਈ ਬਦਲਾਵ ਲਿਆ ਸਕਣ ਵਿੱਚ ਕਾਮਯਾਬ ਹੋ ਪਾਏਗਾ? ਬਿਨਾਂ ਸ਼ੱਕ ਉਧਰ ਪਾਕਿਸਤਾਨ ਵਿੱਚਲੀ ਸਥਾਪਤੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਧੇਰੇ ਸ੍ਵੈ – ਪੜਚੋਲ ਹੋਵੇਗੀ ਕਿ ਉਹ ਕਸ਼ਮੀਰ ਦੀ ਖਾਤਰ ਆਪਣੇ ਮੁੱਲਕ ਵਾਸਤੇ ਕਿਸ ਹੱਦ ਤੱਕ ਖਤਰਾ ਸਹੇੜਨ ਨੂੰ ਤਿਆਰ ਹਨ। ਕਾਰਗਿਲ ਯੁੱਧ ਤੋਂ ਬਾਅਦ ਵੀ ਪਾਕਿਸਤਾਨ ਵਿੱਚ ਇੱਕ ਅਜਿਹੀ ਬਹਿਸ ਛਿੜੀ ਸੀ, ਅਤੇ ਸ਼ਾਹਿਦ ਐਮ. ਅਮੀਨ, ਜੋ ਕਿ ਇੱਕ ਭੂਤਪੂਰਵ ਸਫ਼ੀਰ ਹਨ, ਦੇ ਡਾਨ ਅਖਬਾਰ ਵਿੱਚ ਲਿਖਣ ਮੁਤਾਬਿਕ, “ਕਿ ਸਮਾਂ ਆ ਗਿਆ ਹੈ ਕਿ ਸਾਡਾ ਮੁੱਲਕ ਆਪਣੀਆਂ ਤਰਜੀਹਾਂ ਅਤੇ ਸੀਮਾਵਾਂ ਨੂੰ ਲੈ ਕੇ ਅਸਲੋਂ ਯਥਾਰਥਵਾਦੀ ਹੋ ਜਾਵੇ। ਸਭ ਤੋਂ ਪਹਿਲਾਂ ਤਾਂ ਇਹ ਕਿ ਪਾਕਿਸਤਾਨ ਦਾ ਆਪਣੀ ਹੋਂਦ ਨੂੰ ਬਣਾਈ ਰੱਖਣਾ ਬਾਕੀ ਹਰ ਚੀਜ਼, ਹਰ ਮਸਲੇ ਤੋਂ ਪਹਿਲਾਂ ਅਤੇ ਅਗੇਤਰਾ ਹੋਣਾ ਚਾਹੀਦਾ ਹੈ, ਸਮੇਤ ਕਸ਼ਮੀਰ ਮਸਲੇ ਨਾਲ ਸਾਡੇ ਜੁੜਾਵ ਦੇ।”

ਬਾਵਜੂਦ ਇਸ ਸ੍ਵੈ – ਪੜਚੋਲ ਦੇ, ਇਸ ਗੱਲ ਦੀ ਬਿਲਕੁੱਲ ਵੀ ਸੰਭਾਵਨਾਂ ਨਹੀਂ ਪ੍ਰਤੀਤ ਹੁੰਦੀ ਕਿ ਪਾਕਿਸਤਾਨੀ ਫੌਜ, ਭਾਰਤ ਦੇ ਨਾਲ ਰਣਨੀਕਤ ਬਰਾਬਰੀ ਹਾਸਲ ਕਰਨ ਦੇ ਆਪਣੇ ਤਰਕਹੀਣ ਉਦੇਸ਼ ਵਿੱਚ ਕਿਸੇ ਕਿਸਮ ਦਾ ਕੋਈ ਬਦਲਾਵ ਲਿਆਵੇਗੀ। ਇੰਟਰਨੈਸ਼ਨਲ ਇੰਸਟੀਚਿਊਟ ਫੌਰ ਸਟ੍ਰੈਟਿਕਜੀ ਸਟੱਡੀਜ਼ ਵਿਖੇ ਇਕ ਹਾਲੀਆ ਸੰਬੋਧਨ ਵਿਚ ਸੇਵਾਮੁਕਤ ਲੈਫਟੀਨੈਂਟ ਜਨਰਲ ਖਲੀ ਕਿਦਵਈ ਨੇ ਕਿਹਾ, “ਹਕੀਕਤ ਇਹ ਹੈ ਕਿ ਦੱਖਣੀ ਏਸ਼ੀਆ ਵਿੱਚ ਰਣਨੀਤਕ ਸਥਿਰਤਾ ਦੀ ਸਥਿਤੀ ਨੂੰ ਸਥਾਪਿਤ ਕਰਨ ਅਤੇ ਬਣਾਈ ਰੱਖਣ ਵਿੱਚ ਇਹ ਜੁੰਮੇਵਾਰੀ ਪਾਕਿਸਤਾਨ ਦੇ ਮੋਢਿਆਂ ’ਤੇ ਆਇਦ ਹੁੰਦੀ ਕਿ ਉਹ ਹੀ ਰਿ ਉਹ ਭਾਰਤ ਨਾਲ ਪਰੰਪਰਾਗਤ ਅਤੇ ਪ੍ਰਮਾਣੂ ਸਮੀਕਰਣ ਵਿਚ ਅਹਿਮ ਰਣਨੀਤਕ ਸੰਤੁਲਨ ਨੂੰ ਕਾਇਮ ਰੱਖੇ।"

ਇਸੇ ਪ੍ਰਮਾਣੂ ਕਾਰਡ ਨੂੰ ਲਹਿਰਾਉਂਦੇ ਹੋਏ ਲੈ.ਜਨ. ਕਿਦਵਈ ਨੇ ਅੱਗੇ ਕਿਹਾ, “ਮੈਂ ਇਹ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਇਹ ਭਾਰਤ ਦੇ ਪੱਖ ’ਤੇ ਇਕ ਬੱਜਰ ਪੇਸ਼ੇਵਰਾਨਾ ਮੂਰਖਤਾ ਹੋਵੇਗੀ, ਜੇ ਉਹ ਇਹ ਸੋਚ ਅਤੇ ਮੰਨ ਬੈਠੇ ਹਨ ਕਿ ਕਿਸੇ ਇੱਕ ਇਕੱਲੇ ਇਕੱਹਿਰੇ ਹਵਾਈ ਹਮਲੇ ਦੇ ਨਾਲ, ਤੇ ਉਹ ਵੀ ਅਜਿਹਾ ਹਮਲਾ ਜਿਸ ਨੂੰ ਕਿ ਇੱਕ ਬਹੁਤ ਹੀ ਗੈਰ - ਪੇਸ਼ੇਵਰਾਨਾ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ, ਉਹ ਪਾਕਿਸਤਾਨ ਦੇ ਮਜ਼ਬੂਤ, ਦਮਦਾਰ ਅਤੇ ਪਾਏਦਾਰ ਪਰਮਾਣੂ ਵਰਜਣਾ ਪ੍ਰੋਗਰਾਮ (Nuclear Deterrent) ਨੂੰ ਮਹਿਜ਼ ਇੱਕ ਮਖੌਲ ਬਣਾ ਕੇ ਰੱਖ ਦੇਵੇਗਾ।”

ਇਹ ਇਸ ਗੱਲ ਵਿੱਚ ਨਿਹਿਤ ਹੈ ਕਿ ਕਿਉਂਕਿ ਦੋਵੇਂ ਪੱਖਾਂ ਵੱਲੋਂ ਇਸ ਘਟਨਾ ਤੋਂ ਵੱਖੋ ਵੱਖਰੇ ਸਬਕ ਹਾਸਲ ਕੀਤੇ ਗਏ ਹਨ, ਤਾਂ ਭਵਿੱਖ ਵਿੱਚ ਦੋਣਾਂ ਦੇਸ਼ਾਂ ਵੱਲੋਂ ਗਲਤ ਗਿਣਤੀਆਂ – ਮਿਣਤੀਆਂ ਲਾਏ ਜਾਣ ਦੇ ਭਰਪੂਰ ਇਮਕਾਨ ਹਨ। ਭਾਰਤੀ ਫੌਜ ਨੂੰ ਇਸ ਕਾਰਵਾਈ ਤੋਂ ਬਾਅਦ ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਹੈ ਕਿ ਪਰਮਾਣੂ ਥ੍ਰੈਸ਼ੋਲਡ ਤੋਂ ਹੇਠਾਂ ਕਾਫ਼ੀ ਥਾਂ ਹੈ ਜਿੱਥੇ ਰਵਾਇਤੀ ਤਾਕਤ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਹ ਵੀ ਕਿ ਭਾਰਤ ਨੂੰ ਪਾਕਿਸਤਾਨ ਤੋਂ ਹੁੰਦੇ ਅੱਤਵਾਦੀ ਹਮਲਿਆਂ ਦਾ ਮੁਕਾਬਲਾ ਕਰਨ ਲਈ ਆਪਣੀ ਬਿਹਤਰ ਸਮਰੱਥਾ ਸ਼ਕਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਦੂਜੇ ਪਾਸੇ, ਪਾਕਿਸਤਾਨ ਦੀ ਫੌਜ ਨੂੰ ਲੱਗਦਾ ਹੈ ਕਿ ਇਸਦੀ ਪਰਮਾਣੂ ਧਮਕੀ ਭਾਰਤ ਨੂੰ ਮਹਿਜ਼ ਸੀਮਤ ਕਾਰਵਾਈਆਂ ਕਰਨ ਤੱਕ ਹੀ ਰੋਕ ਕੇ ਰੱਖ ਦੇਵੇਗੀ ਅਤੇ ਉਸ ਤੋਂ ਅੱਗੇ ਵਧਣ ਤੋਂ ਰੋਕ ਦੇਵੇਗੀ, ਤੇ ਇਸ ਤਰ੍ਹਾਂ ਇਹ ਸਭ ਰਵਾਇਤੀ ਅਸਮਾਨਤਾ ਨੂੰ ਬੇਅਸਰ ਕਰ ਕੇ ਰੱਖ ਦੇਵੇਗਾ।

ਇਸ ਅਨਿਸ਼ਚਿਤਤਾ ਭਰੇ ਮਿਸ਼ਰਣ ਵਿੱਚ, ਦੋਵਾਂ ਧਿਰਾਂ ਵਾਸਤੇ ਯਥਾਰਥਵਾਦ ਅਤੇ ਤਰਕਸ਼ੀਲਤਾ ਦੇ ਨਾਲ ਆਪੋ ਆਪਣੇ ਵਿਕਲਪਾਂ ਅਤੇ ਰਾਜਨੀਤਿਕ ਉਦੇਸ਼ਾਂ ਦਾ ਮੁਲਾਂਕਣ ਕਰਨਾ ਲਾਜ਼ਮੀ ਹੋ ਜਾਂਦਾ ਹੈ। ਪਾਕਿਸਤਾਨ ਨੂੰ ਇਹ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਵਿਰੁੱਧ ਕੋਈ ਵੀ ਅੱਤਵਾਦੀ ਹਮਲਾ ਹੁਣ ਗੱਲ ਦਾ ਵਾਧਾ ਵਧਾਉਣ ਵਾਲੀ ਪੌੜੀ ਦਾ ਪਹਿਲਾ ਕਦਮ ਹੈ, ਅਤੇ ਜੇਕਰ ਇਸ ਤੋਂ ਪਰਹੇਜ਼ ਕੀਤਾ ਜਾਂਦਾ ਹੈ ਤਾਂ ਕਿਸੇ ਵੀ ਕਿਸਮ ਦੇ ਦੂਸਰੇ ਕਦਮ ਦੇ ਚੁੱਕੇ ਜਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਰਹਿ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.