ਜਦ ਸਿਨੇਮਾਘਰ ਖੁੱਲ੍ਹਣਗੇ, ਤਾਂ ਵੇਖਣ ਦਾ ਤਰੀਕਾ ਵੀ ਬਦਲਿਆ ਹੋਵੇਗਾ

author img

By

Published : May 25, 2020, 11:32 PM IST

kaveree bamzai on cinema halls post lockdown

ਕੋਰੋਨਾ ਦੇ ਦੌਰ ਵਿੱਚ ਜਦੋਂ ਸਿਨੇਮਾ ਘਰ ਖੁੱਲ੍ਹਣਗੇ ਤਾਂ ਵੇਖਣ ਦਾ ਤਰੀਕਾ ਸ਼ਾਇਦ ਬਦਲ ਚੁੱਕਾ ਹੋਵੇਗਾ। ਟਿਕਟ ਦੀ ਥਾਂ ਕਿਊ.ਆਰ. ਕੋਡ ਲੈ ਲਵੇਗਾ; ਹੱਥਾਂ 'ਚ ਫੜੇ ਮੈਟਲ ਡਿਟੇਕਟਰ ਨੇ ਦਰਵਾਜ਼ੇ ਦੇ ਫਰੇਮ ਵਿੱਚ ਲੱਗੇ ਮੈਟਲ ਡਿਟੈਕਟਰ ਲਈ ਰਾਹ ਬਣਾ ਦਿੱਤਾ ਹੋਵੇਗਾ।

ਹੈਦਰਾਬਾਦ: ਅਗਲੀ ਵਾਰ ਜਦੋਂ ਤੁਸੀਂ ਸਿਨੇਮਾ ਘਰ ਜਾਂਦੇ ਹੋ ਤਾਂ ਤੁਹਾਨੂੰ ਲੱਗੇਗਾ ਕਿ ਕੋਈ ਸਾਇ-ਫਾਈ ਫਿਲਮ ਦਾ ਦ੍ਰਿਸ਼ ਦਿਖਾਈ ਦੇ ਰਿਹਾ ਹੈ। ਟਿਕਟ ਦੀ ਥਾਂ ਕਿਊ.ਆਰ. ਕੋਡ ਲੈ ਲਵੇਗਾ; ਹੱਥਾਂ 'ਚ ਫੜੇ ਮੈਟਲ ਡਿਟੇਕਟਰ ਦਰਵਾਜ਼ੇ ਦੇ ਫਰੇਮ ਵਿੱਚ ਲਾਉਣ ਵਾਲੇ ਮੈਟਲ ਡਿਟੈਕਟਰ ਲਈ ਰਾਹ ਬਣਾ ਦੇਣਗੇ, ਜਿਨ੍ਹਾਂ ਦਾ ਇਸਤੇਮਾਲ ਹਵਾਈ ਅੱਡਿਆਂ 'ਤੇ ਕੀਤਾ ਜਾਂਦਾ ਹੈ।

ਹਰ ਕਿਸੇ ਨੂੰ ਆਪਣੇ ਨਾਲ ਸੈਨੇਟਾਈਜ਼ਰ ਅਤੇ ਮਾਸਕ ਲੈ ਕੇ ਜਾਣਾ ਪਵੇਗਾ ਅਤੇ ਜੇ ਤੁਸੀਂ ਇਕ 3ਡੀ ਫ਼ਿਲਮ ਦੇਖ ਰਹੇ ਹੋ, ਤਾਂ ਖੁਦ ਹੀ 3ਡੀ ਗਲਾਸ ਖ਼ਰੀਦਣੇ ਹੋਣਗੇ ਜੋ ਤੁਸੀਂ ਆਪਣੇ ਨਾਲ ਲਿਜਾ ਸਕੋ।

ਫਿਲਮ ਦੇਖਣ ਦੀ ਨਵੀਂ ਦੁਨੀਆਂ ਵਿੱਚ ਤੁਹਾਡਾ ਸਵਾਗਤ ਹੈ, ਜੇ ਅਸੀਂ ਆਸ਼ਾਵਾਦੀ ਅਨੁਮਾਨਾਂ ਦੇ ਅਨੁਸਾਰ ਚੱਲਦੇ ਹਾਂ ਤਾਂ ਸਿਨੇਮਾ ਘਰ 15 ਜੂਨ ਤੋਂ 15 ਜੁਲਾਈ ਵਿਚਕਾਰ ਕਿਸੇ ਵੀ ਸਮੇਂ ਖੁੱਲ ਸਕਦੇ ਹਨ। ਸੁਰਿਆਵੰਸ਼ੀ, ਰਾਧੇ, 83 ਵਰਗੀਆਂ ਫਿਲਮਾਂ ਦੀ ਰਿਲੀਜ਼ ਦਾ ਇੰਤਜ਼ਾਰ ਸ਼ਾਇਦ ਹੀ ਬਾਲੀਵੁੱਡ ਕਰ ਸਕੇ।

ਕੁਝ ਫਿਲਮਾਂ ਦੇ ਨਿਰਮਾਤਾ ਇੰਨੇ ਬੇਸਬਰ ਹੋ ਗਏ ਹਨ ਕਿ ਉਹ ਆਪਣੀਆਂ ਫਿਲਮਾਂ ਨੂੰ ਸਿੱਧਾ ਓਟੀਟੀ ਪਲੈਟਫਾਰਮ 'ਤੇ ਰਿਲੀਜ਼ ਕਰਨ ਲਈ ਤਿਆਰ ਹਨ, ਜਿਸ 'ਤੇ ਇਨੋਕਸ ਲੇਜ਼ਰ ਨੇ ਖਾਸ ਤੌਰ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਜੋ ਪੂਰੇ ਭਾਰਤ ਵਿੱਚ 620 ਤੋਂ ਵੱਧ ਸਕ੍ਰੀਨਾਂ ਦਾ ਮਾਲਿਕ ਹੈ।

ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ ਨੇ ਵਿੱਤੀ ਪੋਸ਼ਣ ਤੇ ਵਧਦੀ ਵਿਆਜ ਦੀ ਲਾਗਤ, ਬੀਮੇ ਦੀ ਗੈਰ ਮੌਜੂਦਗੀ, ਸਿਨੇਮਾਘਰਾਂ ਨੂੰ ਮੁੜ ਤੋਂ ਖੋਲ੍ਹਣ ਨੂੰ ਲੈ ਕੇ ਫ਼ੈਸਲੇ 'ਤੇ ਸਥਿਤੀ ਸਾਫ ਨਾ ਹੋਣਾ ਅਤੇ ਕੰਮ ਵਿੱਚ ਨਾ ਆ ਰਹੇ ਸੈੱਟਾਂ ਵਿੱਚ ਲੱਗੀ ਲਾਗਤ ਦੇ ਡੁੱਬਣ ਦਾ ਹਵਾਲਾ ਦਿੰਦਿਆਂ ਅਜਿਹਾ ਹੀ ਜਵਾਬ ਦਿੱਤਾ ਹੈ।

ਪੀਵੀਆਰ ਦੇ ਪ੍ਰਧਾਨ ਅਤੇ ਐਮਡੀ ਅਜੈ ਬਿਜਲੀ, ਜੋ ਦੇਸ਼ ਭਰ ਵਿੱਚ ਕੁੱਲ 9,000 ਵਿੱਚੋਂ 850 ਸਕ੍ਰੀਨਾਂ 'ਤੇ ਨਿਯੰਤਰਣ ਰੱਖਦੇ ਹਨ, ਲੜਾਈ ਵਿੱਚ ਸ਼ਾਮਲ ਹੋਣ ਦੀ ਬਜਾਏ ਫਿਲਮਾਂ ਦੇ ਜਾਦੂ 'ਤੇ ਗੱਲ ਕਰਨਾ ਪਸੰਦ ਕਰਦੇ ਹਨ। ਉਹ ਕਹਿੰਦੇ ਹਨ, ਇਹ ਇੱਕ ਰਚਨਾਤਮਕ ਤਬਦੀਲੀ ਨਹੀਂ ਹੈ। ਇਸ ਦੇ ਨਾਲ ਉਹ ਕਹਿੰਦੇ ਹਨ ਕਿ ਕੋਈ ਵੀ ਨਿਰਮਾਤਾ ਸਟ੍ਰੀਮਿੰਗ ਸਰਵਿਸਿਜ਼ ਲਈ ਵੱਡੇ ਸਕ੍ਰੀਨ ਦੇ ਤਜ਼ੁਰਬੇ ਨੂੰ ਤਬਦੀਲ ਨਹੀਂ ਕਰਨਾ ਚਾਹੇਗਾ। ਅਖੀਰਕਾਰ, ਉਹ ਦੱਸਦੇ ਹਨ ਕਿ 45% ਫਿਲਮਾਂ ਦਾ ਮਾਲੀਆ ਅਜੇ ਵੀ ਸਿਨਘਰਾਂ ਤੋਂ ਪ੍ਰਾਪਤ ਹੁੰਦੇ ਹੈ। ਬਾਕੀ ਨੂੰ ਪ੍ਰਸਾਰਣ ਅਤੇ ਡਿਜੀਟਲ ਅਧਿਕਾਰਾਂ ਦੇ ਵਿਚਕਾਰ ਵੰਡਿਆ ਜਾਂਦਾ ਹੈ।

ਬਾਕਸ ਆਫਿਸ ਦਾ ਰੈਵੀਨਿਊ ਅੱਜ ਵੀ ਰਾਜ ਕਰਦਾ ਹੈ ਪਰ ਕਈ ਫਿਲਮ ਨਿਰਮਾਤਾ ਮੰਨਦੇ ਹਨ ਕਿ ਵੱਡੇ ਪਰਦੇ ਦੀ ਥਾਂ ਛੋਟੀ ਫਿਲਮਾਂ ਬਣਾਉਣ ਦੇ ਦਿਨ ਕਰੀਬ ਆ ਰਹੇ ਹਨ। ਕੋਰੋਨਾ ਤੋਂ ਬਾਅਦ ਦੀ ਦੁਨੀਆ ਧਮਾਕੇਦਾਰ ਵੱਡੀ ਭਾਰਤੀ ਬਾਲੀਵੁੱਡ ਫਿਲਮਾਂ ਦੇ ਨਾਲ-ਨਾਲ ਹਾਲੀਵੁੱਡ ਫਿਲਮਾਂ, ਜੋ ਸਮੁੱਚੇ ਬਾਕਸ ਆਫਿਸ ਦਾ 10 ਫ਼ੀਸਦੀ ਹਨ ਅਤੇ ਸਟ੍ਰੀਮਿਗ ਪਲੈਟਫਾਰਮ 'ਤੇ ਛੋਟੀ ਫਿਲਮਾਂ ਅਤੇ ਲੰਮੀ ਸੀਰੀਜ਼ ਦੇ ਵਿੱਚ ਵੰਡੀ ਹੋਵੇਗੀ।

ਫਿਲਮ ਨਿਰਮਾਤਾ ਦੋਵੇਂ ਹਾਲਾਤਾਂ ਵਿੱਚ ਖੁਸ਼ ਨਜ਼ਰ ਆ ਰਹੇ ਹਨ। ਮਿਸਾਲ ਦੇ ਤੌਰ 'ਤੇ ਅਨੂ ਮੈਨਨ ਨੂੰ ਲੈ ਲਵੋ, ਉਨ੍ਹਾਂ ਨੇ ਐਮਾਜ਼ੌਨ ਪ੍ਰਾਈਮ ਦੇ ਫੋਰ ਮੋਰ ਸ਼ਾਰਟਸ ਦੇ ਪਹਿਲੇ ਸੀਜ਼ਨ ਦਾ ਨਿਰਦੇਸ਼ਨ ਕੀਤਾ ਅਤੇ ਵਿਦਿਆ ਬਾਲਨ ਦੀ ਸ਼ਕੁੰਤਲਾ ਦੇਵੀ ਦਾ ਨਿਰਦੇਸ਼ਨ ਵੀ।

ਵੱਡੇ ਪਰਦੇ 'ਤੇ ਬਣੀ ਇਹ ਫਿਲਮ ਹੁਣ ਪ੍ਰੀਮੀਅਰ ਐਮਾਜ਼ੌਨ 'ਤੇ ਵਿਖਾਈ ਜਾ ਰਹੀ ਹੈ। ਇੱਕ ਸੀਰੀਜ਼ ਅਤੇ ਇੱਕ ਫਿਲਮ ਵਿੱਚ ਕਹਾਣੀ ਦੱਸਣ ਦੀ ਲੈਅ ਪੂਰੀ ਤਰ੍ਹਾਂ ਵੱਖਰੀ ਹੁੰਦੀ ਹੈ।

ਪਰ ਮੈਂ ਇੱਕ ਕਹਾਣੀਕਾਰ ਹਾਂ। ਮੈਂ ਸਿਰਫ ਮਾਧਿਅਮ ਦੀ ਚਿੰਤਾ ਕੀਤੇ ਬਗੈਰ ਆਪਣੀ ਕਹਾਣੀ ਪੂਰੀ ਕਹਿਣ ਦੀ ਕੋਸ਼ਿਸ਼ ਕਰਦੀ ਹਾਂ। ਉਹ ਇਸ ਗੱਲ ਤੋਂ ਉਤਸਾਹਿਤ ਹਨ ਕਿ ਇਸ ਮੁਸ਼ਕਲ ਦੌਰ ਵਿੱਚ ਉਨ੍ਹਾਂ ਦੀ ਫਿਲਮ ਦਾ ਪ੍ਰਸਾਰ 200 ਦੇਸ਼ਾਂ ਵਿੱਚ ਮੌਜੂਦ ਲੱਖਾਂ ਦਰਸ਼ਕਾਂ ਦੇ ਵਿੱਚ ਹੋਇਆ। ਉਹ ਦੱਸਦੇ ਹਨ ਕਿ ਉਨ੍ਹਾਂ ਦੀ ਫਿਲਮ ਇੱਕ ਅਜਿਹੀ ਔਰਤ ਦੀ ਜ਼ਿੰਦਗੀ 'ਤੇ ਆਧਾਰਿਤ ਹੈ ਜਿਸ ਨੇ ਆਪਣੇ ਜੀਵਨ ਦੀ ਹਰ ਇੱਕ ਮੁਸ਼ਕਲ ਦਾ ਸਾਹਮਣਾ ਕਰਨ ਉਸ ਨੂੰ ਭਰਪੂਰ ਜਿਵਿਆ ਹੈ। ਇਹ ਇੱਕ ਮਾਂ ਅਤੇ ਧੀ ਦੇ ਆਸਪਾਸ ਬੁਣੀ ਇੱਕ ਖੂਬਸੂਰਤ ਕਹਾਣੀ ਹੈ, ਇੱਕ ਅਜਿਹੀ ਕਥਾ ਜਿਹਨੂੰ ਲੋਕ ਆਪਣੇ ਪਰਿਵਾਰਾਂ ਨਾਲ ਬਹਿ ਕੇ ਵੇਖਣਾ ਚਾਹੁੰਣਗੇ।

ਦੂਜਾ ਸਵਾਲ ਇਹ ਉੱਠਦਾ ਹੈ ਕਿ ਫਿਲਮਾਂ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਅਤੇ ਕਿਸ ਤਰ੍ਹਾਂ? ਫਿਲਮ ਦੀ ਕਾਸਟ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਫਾਈ ਅਤੇ ਸੁਰੱਖਿਆ ਦੇ ਬਿਹਤਰ ਇੰਤਜ਼ਾਮ ਕਰਨੇ ਪੈਣਗੇ। ਕਈ ਅਜਿਹੀਆਂ ਫਿਲਮਾਂ ਹਨ ਜੋ ਤਕਰੀਬਨ ਪੂਰੀ ਤਰ੍ਹਾਂ ਤਿਆਰ, ਕੁੱਝ ਅੱਧੀਆਂ ਕੁ ਬਣ ਚੁੱਕੀਆਂ ਹਨ ਅਤੇ ਕੁੱਝ ਬਣਨੀਆਂ ਸ਼ੁਰੂ ਹੋਣ ਜਾ ਰਹੀਆਂ ਹਨ।

ਅਦਵੈਤ ਚੰਦਨ, ਜੋ ਫੌਰੈਸਟ ਗੰਪ ਦੀ ਰੀਮੇਕ ਵਿੱਚ ਲਾਲ ਸਿੰਘ ਚੱਢਾ ਦੇ ਰੂਪ ਵਿੱਚ ਆਮਿਰ ਖਾਨ ਦਾ ਨਿਰਦੇਸ਼ਨ ਕਰ ਰਹੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਭਿਨੇਤਾ ਜ਼ੋਨ ਵਿੱਚ ਸਨ ਅਤੇ ਸ਼ੂਟਿੰਗ ਵਧੀਆ ਚੱਲ ਰਹੀ ਸੀ, ਕਾਰਗਿਲ ਦੀ ਲੜਾਈ ਦੇ ਵੱਡੇ ਸੈੱਟ ਅਤੇ ਮੁੰਬਈ ਅਤੇ ਦਿੱਲੀ ਵਿੱਚ ਕੁੱਝ ਦਿਨਾਂ ਦੀ ਸ਼ੂਟਿੰਗ ਹੀ ਬਾਕੀ ਸੀ।

ਦਸੰਬਰ ਵਿੱਚ ਆਉਣ ਵਾਲੀ ਇਸ ਫਿਲਮ ਦੇ ਨਿਰਮਾਤਾ ਨੂੰ ਉਮੀਦ ਹੈ ਕਿ ਉਹ ਸਮੇਂ 'ਤੇ ਫਿਲਮ ਨੂੰ ਰਿਲੀਜ਼ ਕਰ ਪਾਉਣਗੇ, ਹਾਲਾਂਕਿ ਅਜੇ ਵੀਐਫਐਕਸ ਦਾ ਕੰਮ ਬਾਕੀ ਹੈ। ਦਿਬਾਕਰ ਬੈਨਰਜੀ ਦੀ ਨੈਟਫਲਿਕਸ ਫਿਲਮ, ਜੋ ਕਿ ਇੱਕ ਕਸ਼ਮੀਰੀ ਪਰਿਵਾਰ ਦੀ ਕਹਾਣੀ 'ਤੇ ਆਧਾਰਿਤ ਹੈ, ਦੀ ਇੱਕ ਦਿਨ ਦੀ ਸ਼ੂਟਿੰਗ ਬਾਕੀ ਹੈ। ਜਦਕਿ ਅਨੁਰਾਗ ਕਸ਼ਿਅਪ ਦੀ ਇੱਕ ਪ੍ਰੇਮ ਕਹਾਣੀ ਦੀ 4 ਦਿਨਾਂ ਦੀ ਸ਼ੂਟਿੰਗ ਬਕਾਇਆ ਹੈ। ਉਹ ਸਭ ਕੰਮ 'ਤੇ ਪਰਤਣ ਦਾ ਇੰਤਜ਼ਾਰ ਕਰ ਰਹੇ ਹਨ।

ਮੁੰਬਈ ਵਿੱਚ ਕਰਨ ਜੌਹਰ ਜਿਨ੍ਹਾਂ ਨੇ ਆਪਣੀ ਫਿਲਮ ਤਖ਼ਤ, ਜੋ ਮੁਗਲ ਕਹਾਣੀ 'ਤੇ ਆਧਾਰਿਤ ਹੈ, ਲਈ 250 ਕਰੋੜ ਰੁਪਏ ਦੀ ਲਾਗਤ ਨਾਲ 2 ਸੈੱਟ ਬਣਵਾਏ ਸੀ, ਉਹ ਵੀ ਕੰਮ ਸ਼ੁਰੂ ਕਰਨ ਦਾ ਇੰਤਜ਼ਾਰ ਕਰ ਰਹੇ ਹਨ।

ਪਰ ਅੱਜ ਦੇ ਮੌਜੂਦਾ ਹਾਲਾਤਾਂ ਵਿੱਚ, ਹਰ ਚੀਜ਼ ਬਦਲ ਰਹੀ ਹੈ। ਹਾਲਾਂਕਿ ਫਿਲਮ ਉਦਯੋਗ ਜੋ ਕਿ ਤਕਰੀਬਨ 50 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ, ਉਹ ਸੂਬਾ ਅਤੇ ਕੇਂਦਰ ਸਰਕਾਰ ਦੀ ਤਰਜੀਹ ਨਹੀਂ ਹੈ। ਕਈ ਸਿਨੇਮਾ ਘਰ ਮਾਲਜ਼ ਵਿੱਚ ਸਥਿਤ ਹਨ ਜੋ ਮੂਵੀ ਵੇਖਣ ਵਾਲਿਆਂ ਨੂੰ ਹੋਰ ਖ਼ਤਰੇ ਵਿੱਚ ਪਾ ਸਕਦੇ ਹਨ।

ਅਮਰੀਕਾ ਵਿੱਚ ਕ੍ਰਿਸਟੋਫਰ ਨੋਲਨ ਨੂੰ ਆਸ ਹੈ ਕਿ 17 ਜੁਲਾਈ ਨੂੰ ਉਨ੍ਹਾਂ ਦੀ ਬਹੁਚਰਚਿਤ ਫਿਲਮ 'ਟੈਨੇਟ' ਦੀ ਦੇਸ਼ਵਿਆਪੀ ਰਿਲੀਜ਼ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਵਾਪਸ ਲੈ ਆਵੇਗੀ, ਪਰ ਉਥੋਂ ਦਾ ਉਦਯੋਗ ਕਾਫੀ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਅਮਰੀਕਾ ਵਿੱਚ 4 ਪ੍ਰਮੁੱਖ ਸਟੂਡੀਓ ਹਨ।

ਭਾਰਤ ਦੇ ਉਲਟ ਜਿੱਥੇ ਫਿਲਮਾਂ ਦੇ ਨਿਰਮਤਾ ਖਿੰਡੇ ਹੋਏ ਹਨ ਅਤੇ ਬਣਨ ਵਾਲੀ ਫਿਲਮਾਂ ਦੀ ਦਰ- 1000 ਤੋਂ 1200 ਸਾਲਾਨਾ, ਜੋ ਕਿ ਅਮਰੀਕਾ ਵਿੱਚ ਬਣਨ ਵਾਲੀਆਂ 200 ਫਿਲਮਾਂ ਤੋਂ ਕਿਤੇ ਜ਼ਿਆਦਾ ਹੈ। ਉੱਥੇ ਕਿਸੇ ਵੀ ਲਏ ਫੈਸਲੇ ਨੂੰ ਲਾਗੂ ਕਰਨਾ ਕੁੱਝ ਕੁ ਫੋਨ ਕਾਲਾਂ 'ਤੇ ਹੋ ਸਕਦਾ ਹੈ।

ਪਰ ਇਹ ਤੱਥ ਇਹ ਵੀ ਦਰਸਾਉਂਦਾ ਹੈ ਕਿ ਭਾਰਤ ਵਿੱਚ ਫਿਲਮਾਂ ਦੀ ਭੁੱਖ ਕਿਤੇ ਜ਼ਿਆਦਾ ਹੈ। ਕੀ ਇੱਕ ਵਾਇਰਸ ਇਸ ਨੂੰ ਖ਼ਤਮ ਕਰ ਸਕਦਾ ਹੈ ਭਲਾ?

(ਲੇਖਿਕਾ- ਕਾਵੇਰੀ ਬਮਜ਼ਈ)

ETV Bharat Logo

Copyright © 2024 Ushodaya Enterprises Pvt. Ltd., All Rights Reserved.