ETV Bharat / bharat

ਭਾਰਤ ਨੇ ਲਿਆ ਪੁਲਵਾਮਾ ਹਮਲੇ ਦਾ ਬਦਲਾ, ਐੱਲਓਸੀ ਪਾਰ ਅੱਤਵਾਦੀ ਟਿਕਾਣੇ ਕੀਤੇ ਤਬਾਹ

author img

By

Published : Feb 26, 2019, 10:29 AM IST

Updated : Feb 26, 2019, 2:36 PM IST

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੀ ਵੱਡੀ ਜਵਾਬੀ ਕਾਰਵਾਈ, ਪਾਕਿਸਤਾਨ ਜਾ ਕੇ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਭਾਰਤੀ ਲੜਾਕੂ ਜਹਾਜ਼ਾਂ ਨੇ ਕੀਤੀ ਬੰਬਾਰੀ, ਜੈਸ਼-ਏ-ਮੁਹੰਮਦ ਦੇ ਕਈ ਕੈਂਪ ਤਬਾਹ ਕਰਨ ਦਾ ਦਾਅਵਾ, ਲਗਭਗ 300 ਅੱਤਵਾਦੀ ਢੇਰ

ਤਿੰਨ ਥਾਈਂ ਅੱਤਵਾਦੀ ਟਿਕਾਣੇ ਤਬਾਹ

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਭਾਰਤ ਨੇ ਬਦਲਾ ਲੈ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਸਾਢੇ ਤਿੰਨ ਵਜੇ ਭਾਰਤੀ ਹਵਾਈ ਫ਼ੌਜ ਨੇ ਐੱਲਓਸੀ ਪਾਰ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ ਤੇ ਉਨ੍ਹਾਂ ਦੇ ਕੈਂਪ ਤਬਾਹ ਕਰ ਦਿੱਤੇ। 21 ਮਿੰਟਾਂ ਦੀ ਕਾਰਵਾਈ 'ਚ ਲਗਭਗ 300 ਅੱਤਵਾਦੀ ਢੇਰ ਕਰ ਦਿੱਤੇ ਗਏ।

ਜਾਣਕਾਰੀ ਅਨੁਸਾਰ, ਇਸ ਆਪ੍ਰੇਸ਼ਨ 'ਚ 12 ਮਿਰਾਜ 2000 ਫਾਈਟਰ ਜੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਹਵਾਈ ਜਹਾਜ਼ਾਂ ਰਾਹੀਂ ਅੱਤਵਾਦੀਆਂ ਦੇ ਟਿਕਾਣਿਆਂ 'ਤੇ 1000 ਕਿਲੋਗ੍ਰਾਮ ਬੰਬ ਸੁੱਟੇ ਹਨ ਜਿਸ 'ਚ ਟੇਰਰ ਲਾਂਚ ਪੈਡ ਵੀ ਤਬਾਹ ਹੋ ਗਏ।

ਬਾਲਾਕੋਟ, ਚਕੌਟੀ ਅਤੇ ਕਈ ਇਲਾਕਿਆਂ 'ਤੇ ਹਮਲਾ ਕੀਤਾ ਗਿਆ ਹੈ ਜਿਸ 'ਚ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

Intro:Body:

ff


Conclusion:
Last Updated : Feb 26, 2019, 2:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.