ETV Bharat / bharat

ਕੇਰਲ ਵਿੱਚ ਔਰਤਾਂ ਦੇ ਸਮੂਹ ਨੇ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਕੀਤਾ ਖ਼ਾਸ ਉਪਰਾਲਾ

author img

By

Published : Dec 30, 2019, 8:02 AM IST

no plastic life fantastic
ਫ਼ੋਟੋ

ਕੇਰਲਾ ਦੇ ਕੋਲੱਮ ਜ਼ਿਲ੍ਹੇ ਦੇ ਪੇਰੀਨਾਡ ਪਿੰਡ ਦੀਆਂ 40 ਔਰਤਾਂ ਨੇ ਆਪਣੇ ਪਿੰਡ ਨੂੰ ਪਲਾਸਟਿਕ ਮੁਕਤ ਪੰਚਾਇਤ ਬਣਾਉਣ ਦਾ ਬੀੜਾ ਚੁੱਕਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਿੰਡ ਪੇਰੀਨਾਡ ਦੀ ਚੋਣ ਪਲਾਸਟਿਕ ਮਕਤ ਸ਼ਹਿਰ ਦੀ ਉਦਾਹਰਣ ਵਜੋਂ ਚੋਣ ਕੀਤੀ ਹੈ।

ਕੇਰਲਾ: ਕੋਲੱਮ ਜ਼ਿਲ੍ਹੇ ਦੇ ਪੇਰੀਨਾਡ ਪਿੰਡ ਦੀਆਂ 40 ਔਰਤਾਂ ਨੇ ਆਪਣੇ ਪਿੰਡ ਨੂੰ ਪਲਾਸਟਿਕ ਮੁਕਤ ਪੰਚਾਇਤ ਬਣਾਉਣ ਦਾ ਬੀੜਾ ਚੁੱਕਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਿੰਡ ਪੇਰੀਨਾਡ ਦੀ ਚੋਣ ਪਲਾਸਟਿਕ ਮਕਤ ਸ਼ਹਿਰ ਦੀ ਉਦਾਹਰਣ ਵਜੋਂ ਚੋਣ ਕੀਤੀ ਹੈ।

ਪਿੰਡ ਪੇਰੀਨਾਡ ਵਿੱਚ ਕੂੜੇ ਪ੍ਰਬੰਧਨ ਕਾਨੂੰਨਾਂ ਤੇ ਵਾਤਾਵਰਣ ਸੁਰੱਖਿਆ ਉਪਾਵਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਗਿਆ ਹੈ। ਪੇਰੀਨਾਡ ਨੇ ਪਲਾਸਟਿਕ ਦੇ ਖ਼ਤਰੇ ਨਾਲ ਕਿਵੇਂ ਨਜਿੱਠਣਾ ਹੈ, ਇਸ ਬਾਰੇ ਦੇਸ਼ ਦੇ ਬਾਕੀ ਦੇਸ਼ਾਂ ਨੂੰ ਸਬਕ ਦਿੱਤਾ ਹੈ। ਹਰੀਥਾ ਕਰਮ ਸੇਨਾ ਨਾਂਅ ਦਾ ਸਮੂਹ ਵਾਰਡ ਦੇ ਹਰ ਘਰ ਤੋਂ ਕੂੜਾ ਇਕੱਠਾ ਕਰਦਾ ਹੈ, ਜਿਸ ਦੀ ਸਫ਼ਾਈ ਕਰਕੇ ਇਸ ਨੂੰ ਪਾਊਡਰ ਵਿੱਚ ਤਬਦੀਲ ਕਰਨ ਲਈ ਪ੍ਰੋਸੈਸਿੰਗ ਯੂਨਿਟ ਵਿੱਚ ਲਿਜਾਇਆ ਜਾਂਦਾ ਹੈ।

ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਕੀਤਾ ਖ਼ਾਸ ਉਪਰਾਲਾ

ਪ੍ਰੋਸੈਸਡ ਪਾਊਡਰ ਨੂੰ ਫਿਰ ਪ੍ਰੋਸੈਸਿੰਗ ਯੂਨਿਟ ਤੋਂ ਬਾਹਰ 'ਕਲੀਨ ਕੇਰਲ ਕੰਪਨੀ' ਵਿੱਚ ਭੇਜਿਆ ਜਾਂਦਾ ਹੈ, ਜੋ ਇਸ ਦੀ ਵਰਤੋਂ ਨੂੰ ਸੜਕਾਂ ਨੂੰ ਬਣਾਉਣ ਲਈ ਵਰਤਦਾ ਹੈ। ਤਿੰਨ ਔਰਤਾਂ ਵਿਜੈਲਕਸ਼ਮੀ, ਅੰਬੀਲੀ ਤੇ ਸ਼ਰਲੀ ਹਰਿਥਾ ਕਰਮਾ ਵਿਖੇ ਪ੍ਰੋਸੈਸਿੰਗ ਯੂਨਿਟ ਦੀ ਮੁਖੀ ਹਨ, ਜੋ 24 ਘੰਟੇ ਕੰਮ ਕਰਦੀਆਂ ਹਨ।

ਹਾਲਾਂਕਿ ਕੇਰਲਾ ਵਿਚ ਹਰੀਥਾ ਕਰਮ ਦੀ ਪਹਿਲਕਦਮੀ ਦੀ ਕਈਆਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਪੇਰੀਨਾਡ ਦੀ ਗੁਆਂਢੀ ਪੰਚਾਇਤ ਇਸ ਦੇ ਪਲਾਸਟਿਕ ਦੇ ਕੂੜੇਦਾਨ ਨਾਲ ਨਜਿੱਠਣ ਵਿਚ ਸਹਾਇਤਾ ਦੀ ਕੋਸ਼ਿਸ਼ ਕਰਦੀ ਹੈ। ਹਰੀਥਾ ਕਰਮ ਦੀ ਵੱਧਦੀ ਮੰਗ ਤੇ ਇਸ ਨਵੀਨਤਾਕਾਰੀ ਵਿਚਾਰ ਦੀ ਕੁਸ਼ਲਤਾ ਦੇ ਨਾਲ, ਇਹ ਹੁਣ ਪੇਰੀਨਾਡ ਵਿੱਚ ਇੱਕ ਇਲੈਕਟ੍ਰਾਨਿਕ ਕੂੜਾ ਪ੍ਰਬੰਧਨ ਸਿਸਟਮ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ।

Intro:Body:

jaswir


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.