ETV Bharat / bharat

ਸਾਬਕਾ ਜਲ ਸੈਨਾ ਮੁਖੀ ਐਡਮਿਰਲ ਸੁਸ਼ੀਲ ਕੁਮਾਰ ਦਾ ਦੇਹਾਂਤ

author img

By

Published : Nov 27, 2019, 3:35 PM IST

former navy chief sushil kumar
ਫ਼ੋਟੋ

ਸਾਬਕਾ ਜਲ ਸੈਨਾ ਮੁਖੀ ਐਡਮਿਰਲ ਸੁਸ਼ੀਲ ਕੁਮਾਰ ਦਾ ਬੁੱਧਵਾਰ ਸਵੇਰੇ ਮਿਲਟਰੀ ਹਸਪਤਾਲ ਵਿਚ ਦੇਹਾਂਤ ਹੋ ਗਿਆ। ਐਡਮਿਰਲ ਕੁਮਾਰ 79 ਸਾਲਾਂ ਦੇ ਸਨ ਅਤੇ 1998 ਤੋਂ 2001 ਤੱਕ ਸਮੁੰਦਰੀ ਜ਼ਹਾਜ਼ ਦੇ ਚੀਫ਼ ਦੇ ਅਹੁਦੇ ਵਜੋਂ ਸੇਵਾ ਨਿਭਾਈ ਸੀ।

ਨਵੀਂ ਦਿੱਲੀ: ਸਾਬਕਾ ਜਲ ਸੈਨਾ ਮੁਖੀ ਐਡਮਿਰਲ ਸੁਸ਼ੀਲ ਕੁਮਾਰ ਦਾ ਬੁੱਧਵਾਰ ਸਵੇਰੇ ਮਿਲਟਰੀ ਹਸਪਤਾਲ ਵਿਚ ਦੇਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੇ 1965 ਤੇ 1971 ਵਿੱਚ ਪਾਕਿਸਤਾਨ ਨਾਲ ਯੁੱਧ ਲੜਿਆ। ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹ ਨੈਨੀਤਾਲ ਵਿਖੇ ਭੌਵਾਲੀ ਵਿੱਚ ਰਹਿ ਰਹੇ ਸੀ। ਸੂਤਰਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ।

ਬੁੱਧਵਾਰ ਸਵੇਰੇ ਦਿੱਲੀ ਦੇ ਆਰਮੀ ਰਿਸਰਚ ਐਂਡ ਰੇਫਰਲ ਹਸਪਤਾਲ ਵਿੱਚ ਐਡਮਿਰਲ ਸੁਸ਼ੀਲ ਕੁਮਾਰ ਨੇ ਆਖ਼ਰੀ ਸਾਹ ਲਏ। ਐਡਮਿਰਲ ਸੁਸ਼ੀਲ ਕੁਮਾਰ ਨੇ 30 ਦਸੰਬਰ 1998 ਤੋਂ ਦਸੰਬਰ 2001 ਤੱਕ ਨੇਵੀ ਦੇ ਮੁੱਖੀ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਨੇ 1965 ਅਤੇ 1971 ਵਿੱਚ ਭਾਰਤ-ਪਾਕਿ ਦੀ ਲੜਾਈ ਲੜੀ। ਉਹ ਗੋਆ ਮੁਕਤੀ ਸੰਘਰਸ਼ ਵਿਚ ਵੀ ਸ਼ਾਮਲ ਰਹੇ ਸਨ।

ਉਨ੍ਹਾਂ ਨੇ ਵੀਰਤਾ ਲਈ ਸਰਵ ਉੱਤਮ ਸੇਵਾ ਮੈਡਲ, ਸਰਬੋਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਜੁਲਾਈ ਵਿੱਚ ਪ੍ਰਕਾਸ਼ਿਤ ਇੱਕ ਕਿਤਾਬ ਵਿੱਚ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੰਸਦ ਦੇ ਹਮਲੇ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੇ ਸਰਜੀਕਲ ਸਟ੍ਰਾਈਕ ਦੀ ਤਰ੍ਹਾਂ ਪੀਓਕੇ ਵਿੱਚ ਇੱਕ ਹਵਾਈ ਸਟ੍ਰਾਈਕ ਦੀ ਯੋਜਨਾ ਬਣਾਈ ਸੀ।

ਇਹ ਵੀ ਪੜ੍ਹੋ:ਸਿਟੀ ਸੈਂਟਰ ਘੁਟਾਲਾ ਮਾਮਲਾ: ਲੁਧਿਆਣਾ ਕੋਰਟ ਪੁੱਜੇ ਕੈਪਟਨ, ਸ਼ੁਰੂ ਹੋਈ ਸੁਣਵਾਈ

ਐਡਮਿਰਲ ਸੁਸ਼ੀਲ ਕੁਮਾਰ ਨੇ ਸਾਬਕਾ ਪੀਐਮ ਅਟਲ ਬਿਹਾਰੀ ਬਾਜਪਾਈ ਦੇ ਰੱਖਿਆ ਫ਼ੈਸਲਿਆਂ ਨੂੰ ਲੈ ਕੇ ਇੱਕ ਕਿਤਾਬ ਵੀ ਲਿਖੀ ਹੈ ਜਿਸ ਦਾ ਨਾਂਅ 'ਏ ਪ੍ਰਾਈਮਮਿਨਿਸਟਰ ਟੂ ਰਿਮੈਂਬਰ: ਮੈਮੋਰੀਜ਼ ਆਫ਼ ਏ ਮਿਲਟਰੀ ਚੀਫ਼' ਹੈ।

Intro:Body:

navy chief


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.