ETV Bharat / bharat

ਕੀ ਟਰੰਪ ਲਵੇਗਾ ਖ਼ਾਲਿਸਤਾਨੀਆਂ ਦੀ ਮਦਦ !

author img

By

Published : Feb 20, 2020, 10:45 AM IST

donald trump
ਡੋਨਲਡ ਟਰੰਪ

ਟਰੰਪ ਦਾ ਭਾਰਤ ਦੌਰਾ ਪਹਿਲਾਂ ਤੋਂ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਆਈ ਹੈ ਕਿ ਖ਼ਾਲਿਸਤਾਨੀ ਸਮਰਥਕ ਸਸੰਥਾ ਐਸਐਫਜੇ ਨੇ ਟਰੰਪ ਨਾਲ ਮੁਲਾਕਾਤ ਕੀਤੀ ਹੈ।

ਨਵੀਂ ਦਿੱਲੀ: ਸੂਤਰਾਂ ਮੁਤਾਬਕ ਸਿੱਖ ਫਾਰ ਜਸਟਿਸ ਦੇ ਸਮਰਥਕਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੀਟਿੰਗ ਕੀਤੀ ਹੈ। ਇਹ ਇਸ ਲਈ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਮੀਟਿੰਗ ਟਰੰਪ ਦੇ ਭਾਰਤ ਦੌਰੇ ਤੋਂ ਕੁੱਝ ਹੀ ਦਿਨ ਪਹਿਲਾਂ ਹੋਈ ਹੈ।

ਇਹ ਵੀ ਜ਼ਿਕਰ ਕਰ ਦਈਏ ਕਿ ਇਹ ਸੰਸਥਾ ਇਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਭਾਰਤ ਵਿੱਚ ਬੈਨ ਹੈ। ਜੇ ਇਹ ਮੀਟਿੰਗ ਦੀ ਗੱਲ ਸੱਚ ਹੈ ਤਾਂ ਕਿਤੇ ਨਾ ਕਿਤੇ ਟਰੰਪ ਖ਼ਾਲਿਸਤਾਨੀਆਂ ਦੀ ਸਪੋਰਟ ਵਿੱਚ ਨਜ਼ਰ ਆ ਰਹੇ ਹਨ

ਕਿਉਂਕਿ ਇਸੇ ਵਰ੍ਹੇ ਅਮਰੀਕਾ ਵਿੱਚ ਚੋਣਾਂ ਹਨ ਅਤੇ ਉੱਥੇ ਸਿੱਖ ਵੋਟਰਾਂ ਦਾ ਇੱਕ ਵੱਡਾ ਤਬਕਾ ਵੀ ਹੈ। ਹੋ ਸਕਦਾ ਹੈ ਕਿ ਟਰੰਪ ਦੀ ਇਹ ਮੀਟਿੰਗ ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਦਾ ਇੱਕ ਜ਼ਰੀਆ ਹੀ ਕਿਉਂ ਨਾ ਹੋਵੇ।

ਦੱਸ ਦਈਏ ਕਿ ਟਰੰਪ 24 ਤੇ 25 ਫਰਵਰੀ ਨੂੰ ਭਾਰਤ ਦੌਰੇ ਉੱਤੇ ਆ ਰਹੇ ਹਨ ਅਤੇ ਇਹ ਦੌਰਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟਰੰਪ ਦੀ ਭਾਰਤ ਦੌਰੇ ਤੋਂ ਪਹਿਲਾਂ ਐਸਐਫਜੇ ਨਾਲ ਮੁਲਾਕਾਤ ਨੂੰ ਸ਼ੱਕੀ ਨਿਗਾਹਾਂ ਨਾਲ ਵੇਖਿਆ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.