ETV Bharat / bharat

ਕਾਂਗਰਸ ਦਾ ਦਾਅਵਾ- ਚੀਨ ਦਾ ਅਜੇ ਵੀ ਕਬਜ਼ਾ, ਪ੍ਰਧਾਨ ਮੰਤਰੀ ਮੋਦੀ ਬੋਲ ਰਹੇ ਝੂਠ

author img

By

Published : Jul 19, 2020, 7:36 PM IST

ਕਾਂਗਰਸ ਦਾ ਦਾਅਵਾ- ਚੀਨ ਦਾ ਅਜੇ ਵੀ ਕਬਜ਼ਾ, ਪ੍ਰਧਾਨ ਮੰਤਰੀ ਮੋਦੀ ਬੋਲ ਰਹੇ ਝੂਠ
ਕਾਂਗਰਸ ਦਾ ਦਾਅਵਾ- ਚੀਨ ਦਾ ਅਜੇ ਵੀ ਕਬਜ਼ਾ, ਪ੍ਰਧਾਨ ਮੰਤਰੀ ਮੋਦੀ ਬੋਲ ਰਹੇ ਝੂਠ

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਚੀਨੀ ਹਿਮਾਕਤ ਅਤੇ ਕਬਜ਼ੇ ਬਾਰੇ ਮੀਡੀਆ ਰਾਹੀਂ ਭਰਮਾਂ ਦਾ ਜਾਲ ਫੈਲਾਉਣ ਵਿੱਚ ਲੱਗੇ ਹੋਏ ਹਨ, ਨਾ ਕਿ ਨਿਰਣਾਇਕ ਸਥਿਤੀ ਨੂੰ ਕਾਇਮ ਰੱਖਣ ਦਾ ਪੱਕਾ ਫੈਸਲਾ ਲੈਣ 'ਚ।

ਨਵੀਂ ਦਿੱਲੀ: ਕਾਂਗਰਸ ਨੇ ਚੀਨ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਫਿਰ ਸਵਾਲ ਖੜੇ ਕੀਤੇ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਰਤ ਦੀ ਧਰਤੀ ‘ਤੇ ਚੀਨੀ ਕਬਜ਼ੇ ਦਾ ਆਗਮਨ ਨਿਰੰਤਰ ਬਰਕਰਾਰ ਹੈ। ਚੀਨ ਨੇ ਨਾ ਸਿਰਫ ਜ਼ਬਰਦਸਤੀ ਡੇਪਸਾਂਗ ਅਤੇ ਪੈਨਗੌਂਗ ਝੀਲ ਦੇ ਖੇਤਰਾਂ 'ਤੇ ਕਬਜ਼ਾ ਕੀਤਾ ਹੈ, ਬਲਕਿ ਚੀਨ ਦੇ ਵਾਧੂ ਫ਼ੌਜੀ ਨਿਰਮਾਣ ਤੋਂ ਸਪੱਸ਼ਟ ਖਤਰੇ ਦਾ ਖ਼ਦਸ਼ਾ ਹੈ।

ਕਾਂਗਰਸ ਦਾ ਦਾਅਵਾ- ਚੀਨ ਦਾ ਅਜੇ ਵੀ ਕਬਜ਼ਾ, ਪ੍ਰਧਾਨ ਮੰਤਰੀ ਮੋਦੀ ਬੋਲ ਰਹੇ ਝੂਠ
ਕਾਂਗਰਸ ਦਾ ਦਾਅਵਾ- ਚੀਨ ਦਾ ਅਜੇ ਵੀ ਕਬਜ਼ਾ, ਪ੍ਰਧਾਨ ਮੰਤਰੀ ਮੋਦੀ ਬੋਲ ਰਹੇ ਝੂਠ

ਸੁਰਜੇਵਾਲਾ ਨੇ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਸਿਰਫ ਚੀਨੀ ਹਿਮਾਕਤ ਅਤੇ ਕਬਜ਼ੇ ਬਾਰੇ ਮੀਡੀਆ ਰਾਹੀਂ ਭਰਮ ਦਾ ਜਾਲ ਪੈਦਾ ਕਰਨ ਵਿੱਚ ਲੱਗੇ ਹੋਏ ਹਨ, ਨਾ ਕਿ ਨਿਰਣਾਇਕ ਸਥਿਤੀ ਨੂੰ ਕਾਇਮ ਰੱਖਣ ਦਾ ਪੱਕਾ ਫੈਸਲਾ ਲੈਣ 'ਚ।

ਚੀਨੀ ਘੁਸਪੈਠ ਬਾਰੇ ਭੰਬਲਭੂਸੇ ਵਾਲੀ ਇਸ ਸਥਿਤੀ ਦੇ ਸਪੱਸ਼ਟ ਤੱਥ ਅਜਿਹੇ ਹਨ, ਜੋ ਮੋਦੀ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਦੇ ਹਨ।

ਸੁਰਜੇਵਾਲਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਚੀਨ ਡੇਪਸਾਂਗ ਅਤੇ ਦੌਲਤ ਬੇਗ ਓਲਡੀ ਖੇਤਰ ਵਿੱਚ ਨਿਰਮਾਣ ਕਰ ਰਿਹਾ ਹੈ। ਇਸ ਤੋਂ ਇਲਾਵਾ ਚੀਨ ਪੈਟਰੋਲਿੰਗ ਪੁਆਇੰਟ 10 ਪੈਟਰੋਲਿੰਗ ਪੁਆਇੰਟ 13 ਤੱਕ ਭਾਰਤੀ ਖੇਤਰ ਵਿੱਚ ਗਸ਼ਤ 'ਚ ਰੁਕਾਵਟ ਪੈਦਾ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਚੀਨ ਨੇ ਪੈਨਗੋਂਗ ਤਸੋ ਝੀਲ ਖੇਤਰ ਵਿੱਚ ਫਿੰਗਰ 8 ਤੋਂ ਫਿੰਗਰ 4 ਤੱਕ ਦੀਆਂ ਪਹਾੜੀਆਂ ਉੱਤੇ ਭਾਰਤੀ ਸਰਹੱਦ ਦੇ ਅੱਠ ਕਿਲੋਮੀਟਰ ਦੇ ਅੰਦਰ ਕਬਜ਼ਾ ਕੀਤਾ ਹੋਇਆ ਹੈ ਤੇ ਉਥੇ 3 ਹਜ਼ਾਰ ਚੀਨੀ ਫ਼ੌਜੀ ਮੌਜੂਦ ਹਨ। ਜਦੋਂ ਕਿ ਮੋਦੀ ਸਰਕਾਰ ਨੇ ਫਿੰਗਰ 4 'ਤੇ ਤੈਨਾਤ ਫੌਜ ਨੂੰ ਪਿੱਛੇ ਹੱਟਾ ਕੇ ਫਿੰਗਰ 2 ਦੇ ਵਿਚਕਾਰ ਲੈ ਆਈ ਹੈ।

ਸੁਰਜੇਵਾਲਾ ਦੇ ਅਨੁਸਾਰ ਚੀਨ ਨੇ ਡੇਪਸਾਂਗ ਨੇੜੇ ਬਣਾ ਨਾਗਰਿਕ ਹਵਾਈ ਪੱਟੀ ਨੂੰ ਫ਼ੌਜੀ ਹਵਾਈ ਪੱਟੀ 'ਚ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਚੀਨ ਨੇ 2 ਫ਼ੌਜੀਆਂ ਦੇ ਡਿਵੀਜ਼ਨ ਨੂੰ ਲੱਦਾਖ ਵਿੱਚ ਭਾਰਤੀ ਖੇਤਰ ਨੇੜੇ ਤੈਨਾਇਤ ਕਰ ਰੱਖਿਆ ਹੈ ਤੇ ਜੰਗੀ ਸਮਗਰੀ ਵੀ ਜਮ੍ਹਾਂ ਕਰ ਰੱਖੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.