ETV Bharat / bharat

ਵਿਆਪਮ ਮਹਾਘੋਟਾਲੇ ਵਿੱਚ ਵੱਡਾ ਫ਼ੈਸਲਾ, 31 ਦੋਸ਼ੀਆਂ ਨੂੰ ਸਜ਼ਾ

author img

By

Published : Nov 26, 2019, 10:35 AM IST

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਮੱਧ ਪ੍ਰਦੇਸ਼ ਦੀ ਮਸ਼ਹੂਰ ਵਿਆਪਮ ਪੁਲਿਸ ਭਰਤੀ ਪ੍ਰੀਖਿਆ 2013 ਦੇ ਮਾਮਲੇ ਵਿੱਚ 30 ਦੋਸ਼ੀਆਂ ਨੂੰ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਇਸ ਕੇਸ ਦੇ ਮੁੱਖ ਦੋਸ਼ੀ ਪ੍ਰਦੀਪ ਤਿਆਗੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।

Vyapam Scam of MP
ਫ਼ੋਟੋ

ਨਵੀਂ ਦਿੱਲੀ:ਭੋਪਾਲ ਵਿਆਪਮ ਦੀ ਪੁਲਿਸ ਭਰਤੀ ਪ੍ਰੀਖਿਆ 2013 ਦੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇੱਕ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ 30 ਦੋਸ਼ੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਇਸ ਕੇਸ ਦੇ ਮੁੱਖ ਦੋਸ਼ੀ ਪ੍ਰਦੀਪ ਤਿਆਗੀ ਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਦਾਲਤ ਨੇ ਇਨ੍ਹਾਂ 31 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਨ੍ਹਾਂ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਨ੍ਹਾਂ ਦੋਸ਼ੀਆਂ ਨੂੰ ਧੋਖਾਧੜੀ ਅਤੇ ਝੂਠੇ ਦਸਤਾਵੇਜ਼ ਬਣਾਉਣ ਦੇ ਅਧਾਰ ਵਜੋਂ ਸਜ਼ਾ ਸੁਣਾਈ ਹੈ। ਹੁਣ ਇਨ੍ਹਾਂ ਸਾਰਿਆਂ ਨੂੰ ਭੋਪਾਲ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।

ਸਾਲ 2013 'ਚ ਹੋਈ ਸੀ ਪੁਲਿਸ ਭਰਤੀ ਪ੍ਰੀਖਿਆ

ਪੁਲਿਸ ਭਰਤੀ ਪ੍ਰੀਖਿਆ ਸਾਲ 2013 ਵਿੱਚ ਹੋਈ ਸੀ। ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਵੇਲੇ 2013 ਵਿੱਚ ਐਸਟੀਐਫ਼ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਝੂਠੇ ਵਿਦਿਆਰਥੀ ਅਸਲ ਉਮੀਦਵਾਰਾਂ ਦੀ ਥਾਂ ਬੈਠ ਕੇ ਪ੍ਰੀਖਿਆ ਦੇ ਰਹੇ ਹਨ।

ਸ਼ਿਕਾਇਤ ਤੋਂ ਬਾਅਦ ਐਸਟੀਐਫ ਨੇ ਇਨ੍ਹਾਂ ਕੇਂਦਰਾਂ ‘ਤੇ ਛਾਪਾ ਮਾਰਿਆ ਅਤੇ ਇਥੋਂ ਹੀ ਅਜਿਹੇ ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਐਸਟੀਐਫ਼ ਨੇ ਇਸ ਮਾਮਲੇ ਅਧੀਨ ਕੇਸ ਦਰਜ ਕੀਤਾ ਸੀ ਅਤੇ ਫਿਰ ਇਹ ਕੇਸ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ।

Intro:Body:

bhopal


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.