ETV Bharat / bharat

ਗੋਰਖਪੁਰ ਜੇਲ੍ਹ ਵਿੱਚ 9 ਕੈਦੀ ਐਚਆਈਵੀ ਪੌਜ਼ੀਟਿਵ

author img

By

Published : Mar 13, 2021, 3:30 PM IST

ਯੂਪੀ ਦੇ ਗੋਰਖਪੁਰ ਜੇਲ੍ਹ 'ਚ ਬੰਦ 9 ਕੈਦੀ ਐਚਆਈਵੀ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਕੈਦੀਆਂ ਦੀ ਨਿਗਰਾਨੀ ਸਿਹਤ ਵਿਭਾਗ ਨੇ ਸ਼ੁਰੂ ਕਰ ਦਿੱਤੀ ਹੈ। ਦੂਜੀ ਪਾਸੇ 9 ਕੈਦੀਆਂ ਦੇ ਐੱਚਆਈਵੀ ਪਾਜ਼ੀਟਿਵ ਮਿਲਣ ਤੋਂ ਬਾਅਦ ਜ਼ਿਲ੍ਹਾ ਜੇਲ੍ਹ 'ਚ ਹੜਕੰਪ ਮਚ ਗਿਆ ਹੈ।

ਤਸਵੀਰ
ਤਸਵੀਰ

ਗੋਰਖਪੁਰ: ਜ਼ਿਲ੍ਹੇ ਦੇ ਜੇਲ੍ਹ ਵਿਚੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜੇਲ੍ਹ ਵਿੱਚ ਬੰਦ 9 ਕੈਦੀਆਂ ਦੀ ਰਿਪੋਰਟ ਐਚਆਈਵੀ ਪੌਜ਼ੀਟਿਵ ਦੇ ਲੱਛਣ ਪਾਏ ਗਏ ਹਨ। ਇਸ ਮਾਮਲੇ ਤੋਂ ਬਾਅਦ ਜੇਲ੍ਹ ਅਤੇ ਜ਼ਿਲ੍ਹਾ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਪ੍ਰਸ਼ਾਸਨ ਦੇ ਨਿਰਦੇਸ਼ ’ਤੇ ਗੋਰਖਪੁਰ ਮੈਡੀਕਲ ਕਾਲਜ ਦੇ ਮਾਈਕ੍ਰੋਬਾਯੋਲਾਜ਼ੀ ਵਿਭਾਗ ਵਿੱਚ ਜੇਲ੍ਹ ਦੇ ਬੰਦ ਕੈਦੀਆਂ ਦੀ ਐਚਆਈਵੀ ਜਾਂਚ ਹੋਈ ਸੀ। ਜਿਸ 'ਚ 9 ਕੈਦੀ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਕੈਦੀਆਂ ’ਤੇ ਸਿਹਤ ਵਿਭਾਗ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਰਿਪੋਰਟ ਤੋਂ ਬਾਅਦ ਇਸ ਤੋਂ ਨਜਿੱਠਣ ਅਤੇ ਹੋਰ ਜਾਂਚ ਦੇ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ।

ਬੀਆਰਡੀ ਮੈਡੀਕਲ ਕਾਲਜ ਦੇ ਮਾਈਕ੍ਰੋਬਾਯੋਲਾਜੀ ਵਿਭਾਗ ਦੀ ਜਾਂਚ ਪੁਸ਼ਟੀ

ਬੀਆਰਡੀ ਮੈਡੀਕਲ ਕਾਲੇਜ ਦੇ ਮਾਈਕ੍ਰੋਬਾਯੋਲੋਜੀ ਵਿਭਾਗ ਦੇ ਪ੍ਰਧਾਨ ਡਾਕਟਰ ਅਮਰੇਸ਼ ਸਿੰਘ ਨੇ ਦੱਸਿਆ ਕਿ ਇਹ ਦੱਸ ਪਾਉਣਾ ਔਖਾ ਹੈ ਕਿ ਇਨ੍ਹਾਂ ਕੈਦੀਆਂ ਨੂੰ ਐਚਆਈਵੀ ਕਿੱਥੋਂ ਹੋਇਆ ਅਤੇ ਕਦੋਂ ਹੋਇਆ। ਫਿਲਹਾਲ ਜਾਂਚ 'ਚ ਇਸਦੀ ਜਾਣਕਾਰੀ ਨਹੀਂ ਹੋ ਸਕੀ ਹੈ। ਪਰ ਪੁਸ਼ਟੀ ਹੋਣ ਤੋਂ ਬਾਅਦ ਅਜਿਹੇ ਕੈਦੀਆਂ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ।

ਜੇਲ੍ਹ ਅਧਿਕਾਰੀ ਡਾ. ਰਾਮਧਨੀ ਦੀ ਮੰਨੀਏ ਤਾਂ ਜਿਨ੍ਹਾਂ ਕੈਦੀਆਂ ਚ ਇਹ ਲੱਛਣ ਪਾਏ ਗਣ ਹਨ ਉਨ੍ਹਾਂ ਨੂੰ ਜੇਲ੍ਹ 'ਚ ਰੱਖਿਆ ਜਾਵੇ ਜਾਂ ਇਲਾਜ ਦੇ ਲਈ ਮੈਡੀਕਲ ਕਾਲਜ ਭੇਜਿਆ ਜਾਵੇ। ਇਨ੍ਹਾਂ ਸਾਰੇ ਮੁੱਦਿਆਂ 'ਤੇ ਵਿਚਾਰ ਚੱਲ ਰਿਹਾ ਹੈ। ਫਿਲਹਾਲ ਮਾਮਲਾ ਗੰਭੀਰ ਹੈ ਇਸ ਲਈ ਇਸਨੂੰ ਲੈ ਕੇ ਫੈਸਲਾ ਜਲਦ ਤੋਂ ਜਲਦ ਲਿਆ ਜਾਵੇਗਾ। ਇਸ ਰਿਪੋਰਟ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜੋ: ਬਿਹਾਰ: ਸੁਪੌਲ 'ਚ ਇੱਕ ਪਰਿਵਾਰ ਦੇ 5 ਜੀਆਂ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਗੋਰਖਪੁਰ ਜ਼ਿਲ੍ਹਾ ਜੇਲ੍ਹ 'ਚ ਮੌਜੂਦਾ ਸਮੇਂ 1800 ਕੈਦੀ ਬੰਦ ਹਨ, ਜਿਨ੍ਹਾਂ 'ਚ 1200 ਕੈਦੀਆਂ ਦੀ ਜਾਂਚ ਕੀਤੀ ਗਈ ਹੈ। ਬਾਕੀਆਂ ਦੀ ਜਾਂਚ ਹਾਲੇ ਕੀਤੀ ਜਾਣੀ ਹੈ। ਇੱਥੇ ਜਰੂਰਤ ਤੋਂ ਜਿਆਦਾ ਕੈਦੀ ਬੰਦ ਹਨ। ਫਿਲਹਾਲ ਇਸ ਬੀਮਾਰੀ ਦੀ ਜਾਣਕਾਰੀ ਤੋਂ ਬਾਅਦ ਜੇਲ੍ਹ ਅਤੇ ਜਿਲ੍ਹਾ ਪ੍ਰਸ਼ਾਸਨ ਨਵੀਂ ਵਿਵਸਥਾ ਅਪਣਾਉਣ 'ਚ ਜੁੱਟ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.