ETV Bharat / state

'ਮਣੀਪੁਰ ਅਤੇ ਬੰਗਾਲ ਤੋਂ ਬਾਅਦ ਪੰਜਾਬ 'ਚ ਖੂਨੀ ਖੇਡ ਦੀ ਤਿਆਰੀ', ਬਲਾਸਟ ਮਾਮਲੇ 'ਤੇ ਬੋਲੇ ਸਿਹਤ ਮੰਤਰੀ

ਨਰਸਿੰਗ ਸਟਾਫ ਲਈ ਬਣੇ ਨਵੇਂ ਹੋਸਟਲ ਦਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਾਇਜ਼ਾ, ਵਿਰੋਧੀਆਂ ‘ਤੇ ਵੀ ਸਾਧਿਆ ਨਿਸ਼ਾਨਾ।

Health Minister speaks on blast incident in Punjab
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Etv Bharat)
author img

By ETV Bharat Punjabi Team

Published : May 8, 2026 at 3:10 PM IST

|

Updated : May 8, 2026 at 3:20 PM IST

3 Min Read
Choose ETV Bharat

ਪਟਿਆਲਾ: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਭਾਜਪਾ ਅਤੇ ਹੋਰ ਰਿਵਾਇਤੀ ਵਿਰੋਧੀਆਂ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਤਿੱਖੇ ਤੰਜ ਕੱਸੇ ਹਨ। ਉਨ੍ਹਾਂ ਪੰਜਾਬ ਵਿੱਚ ਹੋਏ ਧਮਾਕਿਆਂ ਉੱਤੇ ਵਿਰੋਧੀਆਂ ਨੂੰ ਮੋੜਵਾਂ ਜਵਾਬ ਵੀ ਦਿੱਤਾ ਹੈ।

ਬਲਬੀਰ ਸਿੰਘ,ਸਿਹਤ ਮੰਤਰੀ,ਪੰਜਾਬ (Etv Bharat)

"ਮਜੀਠੀਆ ਅਤੇ ਬੀਜੇਪੀ ਇਕੱਠੇ ਹੀ ਕਰਵਾ ਰਹੇ ਹਨ ਰੇਡ"

ਈਡੀ ਰੇਡ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ "ਮਜੀਠੀਆ ਅਤੇ ਬੀਜੇਪੀ ਇਕੱਠੇ ਹੋਕੇ ਹੀ ਰੇਡ ਕਰਵਾ ਰਹੇ ਹਨ, ਇਨ੍ਹਾਂ ਨੇ ਇਕੱਠੇ ਹੀ ਸਰਕਾਰਾਂ ਚਲਾਈਆਂ ਨੇ, ਇਕੱਠੇ ਹੀ ਪੰਜਾਬ ਵਿੱਚ ਚਿੱਟਾ ਲੈ ਕੇ ਆਏ, ਇਕੱਠੇ ਹੀ ਪੰਜਾਬ ਵਿੱਚ ਗੈਂਗਸਟਰਵਾਦ ਲੈ ਕੇ ਆਏ, ਇਸ ਕਰਕੇ ਸਾਡੇ ਕੰਮ ਦੇਖ ਕੇ ਉਹ ਤਾਂ ਤੰਜ਼ ਕੱਸਣਗੇ ਹੀ। ਅਸੀਂ ਲੋਕਾਂ ਨਾਲ ਜੋ ਵਾਅਦੇ ਕੀਤੇ ਉਹ ਸਾਰੇ ਪੂਰੀ ਕੀਤੇ ਇਸ ਕਰਕੇ ਇਨ੍ਹਾਂ ਕੋਲ ਹੁਣ ਹੋਰ ਕੋਈ ਮੁੱਦਾ ਨਹੀਂ ਬਚਿਆ, ਸਿਵਾਏ ਈਡੀ ਰੇਡ ਅਤੇ ਸੀਬੀਆਈ ਦੇ। ਬੀਜੇਪੀ ਨੇ ਜਿਹੜੀ ਖੂਨੀ ਖੇਡ ਮਣੀਪੁਰ ਵਿੱਚ ਖੇਡੀ ਹੈ ਓਹੀ ਬੰਗਾਲ ਵਿੱਚ ਖੇਡ ਰਹੇ ਹਨ। ਹੁਣ ਓਹੀ ਪੰਜਾਬ ਵਿੱਚ ਖੇਡਣਾ ਚਾਹੁੰਦੇ ਨੇ ਪਰ ਇਹ ਗੂਰੁਆਂ ਪੀਰਾਂ ਦੀ ਧਰਤੀ ਹੈ, ਇੱਥੇ ਇਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।"

"ਮੈਂ ਕਾਂਗਰਸ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਸਾਵਧਾਨ ਹੋ ਜਾਓ"

ਪੰਜਾਬ ਵਿੱਚ ਬਲਾਸਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਬਿਆਨ ਉੱਤੇ ਸਿਹਤ ਮੰਤਰੀ ਨੇ ਕਿਹਾ ਕਿ,'ਜੇਕਰ ਬੀਜੇਪੀ ਨੂੰ ਕੋਈ ਪੁੱਛੇ ਕਿ ਮਣੀਪੁਰ ਅਤੇ ਬੰਗਾਲ ਵਿੱਚ ਅੱਤਵਾਦ ਵਰਗੇ ਹਲਾਤ ਕਿਸ ਨੇ ਕੀਤੇ। ਇਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਤੋੜੀ ਹੈ, ਮੈਂ ਕਾਂਗਰਸ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਸਾਵਧਾਨ ਹੋ ਜਾਓ ਕਿਉਂਕਿ ਇਨ੍ਹਾਂ ਨੇ ਨੀਤਿਸ਼ ਕੁਮਾਰ ਨੂੰ ਅਤੇ ਅਕਾਲੀ ਦਲ ਨੂੰ ਖਤਮ ਕਰ ਦਿੱਤਾ, ਜੋ ਵੀ ਇਨ੍ਹਾਂ ਦੇ ਨਾਲ ਜਾਂਦਾ ਹੈ ਅਤੇ ਉਸ ਨੂੰ ਇਹ ਖਤਮ ਹੀ ਕਰ ਦਿੰਦੇ ਹਨ। ਇਹ ਇੱਕ ਫਿਰਕਾਪ੍ਰਸਤ ਫੋਰਸ ਹੈ, ਜਿਸ ਤਰ੍ਹਾਂ ਰਾਘਵ ਚੱਢਾ ਕਹਿੰਦਾ ਸੀ ਇਹ ਗੁੰਡਿਆਂ ਦੀ ਪਾਰਟੀ ਹੈ, ਇਨ੍ਹਾਂ ਦਾ ਇਕੱਠੇ ਹੋ ਕੇ ਮੁਕਾਬਲਾ ਕਰਨਾ ਪਵੇਗਾ।"

ਕੁਝ ਰਾਜਨੀਤਿਕ ਪਾਰਟੀਆਂ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ ਅਤੇ ਇੱਥੇ ਫਿਰਕਾਪ੍ਰਸਤੀ ਦੀ ਰਾਜਨੀਤੀ ਕਾਮਯਾਬ ਨਹੀਂ ਹੋਵੇਗੀ। -ਬਲਬੀਰ ਸਿੰਘ,ਸਿਹਤ ਮੰਤਰੀ,ਪੰਜਾਬ

'ਨਰਸਿੰਗ ਕਾਲਜ ਦਾ ਉਦਾਘਟਨ'

ਸਿਹਤ ਮੰਤਰੀ ਬਲਬੀਰ ਸਿੰਘ ਨੇ ਆਖਿਆ ਕਿ, 'ਨਰਸਿੰਗ ਸਟਾਫ ਲਈ ਬਣਾਏ ਗਏ ਨਵੇਂ ਹੋਸਟਲ ਅਤੇ ਸਹੂਲਤਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਮਾਨ ਸਰਕਾਰ ਸਿਹਤ ਕਰਮਚਾਰੀਆਂ ਦੀਆਂ ਸੁਵਿਧਾਵਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨਰਸਿੰਗ ਸਿਸਟਰਾਂ ਦੀ ਲੰਬੇ ਸਮੇਂ ਤੋਂ ਮੰਗ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ 88 ਕਮਰਿਆਂ ਵਾਲਾ ਆਧੁਨਿਕ ਹੋਸਟਲ ਤਿਆਰ ਕੀਤਾ ਗਿਆ ਹੈ। ਇਹ ਪ੍ਰਾਜੈਕਟ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ।'

"ਹਰ ਤਰ੍ਹਾਂ ਦੀਆਂ ਆਧੁਨਿਕ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ"

ਇਸ ਤੋਂ ਇਲਾਵਾ ਨਰਸਿੰਗ ਹੋਸਟਲ ਦੇ ਉਦਾਘਟਨ ਬਾਰੇ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਹੋਸਟਲ ਵਿੱਚ ਹਰ ਕਮਰੇ ਦੇ ਨਾਲ ਟਾਇਲਟ, ਟੈਸਟ ਪਾਸ ਰੂਮ ਅਤੇ ਵਧੀਆ ਬੈਠਕ ਦੀ ਸਹੂਲਤ ਦਿੱਤੀ ਗਈ ਹੈ। ਡਾਇਨਿੰਗ ਏਰੀਆ, ਜਿਮ ਅਤੇ ਹੋਰ ਕਈ ਆਧੁਨਿਕ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਾਹਰੀ ਹਿੱਸੇ ਵਿੱਚ ਵੀ ਸੁੰਦਰਤਾ ਲਈ ਫੁੱਲ-ਬੂਟੇ ਅਤੇ ਹਰਿਆਵਲੀ ਵਿਕਸਿਤ ਕੀਤੀ ਜਾਵੇਗੀ, ਤਾਂ ਜੋ ਨਰਸਿੰਗ ਸਟਾਫ ਨੂੰ ਵਧੀਆ ਮਾਹੌਲ ਮਿਲ ਸਕੇ।

ਲੋਕਾਂ ਨੂੰ ਮਿਲ ਰਹੀਆਂ ਬਿਹਤਰ ਸਿਹਤ ਸਹੂਲਤਾਂ

ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਰਸਾਂ ਦਿਨ-ਰਾਤ ਮਰੀਜ਼ਾਂ ਦੀ ਸੇਵਾ ਵਿੱਚ ਜੁਟੀਆਂ ਰਹਿੰਦੀਆਂ ਹਨ ਅਤੇ ਸਰਕਾਰ ਉਨ੍ਹਾਂ ਦੀ ਸਹੂਲਤ ਅਤੇ ਸਨਮਾਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸਿਹਤ ਖੇਤਰ ਵਿੱਚ ਲਗਾਤਾਰ ਵੱਡੇ ਫੈਸਲੇ ਲੈ ਰਹੀ ਹੈ, ਜਿਸ ਨਾਲ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਸ਼ੁਕਰਾਨਾ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਦਿਨ ਕਛਾਣਾ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚਣਗੇ। ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ:

Last Updated : May 8, 2026 at 3:20 PM IST