ETV Bharat / state

ਜੇਲ੍ਹ ਦੀਆਂ ਸਲਾਖ਼ਾਂ ਵੰਡ ਰਹੀਆਂ 'ਰੰਗ-ਰੌਸ਼ਨੀ-ਮਿਠਾਸ', ਦੇਖੋ ਕੈਦੀਆਂ ਦੀ ਖ਼ਾਸ 'ਸੁਪਰ ਮਾਰਕੀਟ'

ਅੱਜ ਦਿਖਾਉਣ ਜਾ ਰਹੇ ਹਾਂ, ਉਹ ਸਟੋਰ, ਜਿੱਥੇ ਜੇਲ੍ਹ ਅੰਦਰ ਬੰਦ ਕੈਦੀਆਂ ਵਲੋਂ ਤਿਆਰ ਕੀਤਾ ਸਾਮਾਨ ਵੇਚਿਆ ਜਾਂਦਾ ਹੈ।ਚੰਡੀਗੜ੍ਹ ਤੋਂ ਕਵਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ।

Chandigarh Burhail Model jail store
ਜੇਲ੍ਹ ਦੀਆਂ ਸਲਾਖ਼ਾਂ ਵੰਡ ਰਹੀਆਂ 'ਰੰਗ-ਰੌਸ਼ਨੀ-ਮਿਠਾਸ', ਦੇਖੋ ਕੈਦੀਆਂ ਦਾ ਖ਼ਾਸ 'ਸੁਪਰ ਮਾਰਕੀਟ' (ETV Bharat/GFX Team)
author img

By ETV Bharat Punjabi Team

Published : May 8, 2026 at 12:08 PM IST

4 Min Read
Choose ETV Bharat

ਚੰਡੀਗੜ੍ਹ: ਜਦੋਂ ਵੀ ਜੇਲ੍ਹ ਦਾ ਨਾਂ ਆਉਂਦਾ ਹੈ, ਤਾਂ ਜੇਲ੍ਹ ਦੀ ਚਾਰਦੀਵਾਰੀ ਅੰਦਰ ਬੰਦ ਕੈਦੀਆਂ ਦੀ ਅਣਸੁਖਾਵੀਂ ਜ਼ਿੰਦਗੀ ਦੀ ਤਸਵੀਰ ਸਾਡੇ ਜ਼ਹਿਨ ਵਿਚ ਉੱਕਰਦੀ ਹੈ। ਜੇਲ੍ਹ ਦੇ ਅੰਦਰ ਇੱਕ ਜ਼ਿੰਦਗੀ ਹੋਰ ਵੀ ਹੈ, ਜੋ ਕੈਦੀਆਂ ਦਾ ਹੁਨਰ ਤਰਾਸ਼ਦੀ ਹੈ। ਬੁੜੈਲ ਜੇਲ੍ਹ ਚੰਡੀਗੜ੍ਹ ਨੇ ਜੇਲ੍ਹ ਅੰਦਰ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਜਿੱਥੇ ਇਹ ਕੈਦੀ, ਆਮ ਕੈਦੀ ਨਹੀਂ ਬਲਕਿ ਹੁਨਰਮੰਦ ਕਾਮੇ ਹਨ। ਇਨ੍ਹਾਂ ਕੈਦੀਆਂ ਦੇ ਹੱਥਾਂ ਦੀ ਮਠਿਆਈ ਅਤੇ ਬਣਾਏ ਗਏ ਹੈਂਡੀਕ੍ਰਾਫਟ ਦੀ ਚਰਚਾ ਦੂਰ-ਦੂਰ ਤੱਕ ਹੁੰਦੀ ਹੈ। ਈਟੀਟੀ ਭਾਰਤ ਦੀ ਪੱਤਰਕਾਰ ਕਵਲਜੀਤ ਕੌਰ ਵੱਲੋਂ ਸੈਕਟਰ 22 ਸਥਿਤ ਬੁੜੈਲ ਜੇਲ੍ਹ (ਮਾਡਲ ਜੇਲ੍ਹ) ਚੰਡੀਗੜ੍ਹ ਦੇ ਆਊਟਲੈਟ ਦੀ ਮੈਨੇਜਰ ਜਯਾ ਸਰਕਾਰ ਨਾਲ ਖਾਸ ਗੱਲਬਾਤ ਕੀਤੀ ਗਈ।

ਜੇਲ੍ਹ ਦੀਆਂ ਸਲਾਖ਼ਾਂ ਵੰਡ ਰਹੀਆਂ 'ਰੰਗ-ਰੌਸ਼ਨੀ-ਮਿਠਾਸ', ਦੇਖੋ ਕੈਦੀਆਂ ਦਾ ਖ਼ਾਸ 'ਸੁਪਰ ਮਾਰਕੀਟ' (ETV Bharat)

2019 ਵਿੱਚ ਕੀਤੀ ਗਈ ਇਸ ਪਹਿਲ ਦੀ ਸ਼ੁਰੂਆਤ

ਇੰਟਰਵਿਊ ਦੌਰਾਨ ਜਯਾ ਸਰਕਾਰ ਨੇ ਕਿਹਾ ਕਿ ਇਸ ਪਹਿਲ ਦੀ ਸ਼ੁਰੂਆਤ ਸਾਲ 2019 ਵਿੱਚ ਕੀਤੀ ਗਈ ਸੀ, ਤਾਂ ਜੋ ਕੈਦੀਆਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾ ਸਕੇ। ਇਸ ਆਊਟਲੈਟ ਨੂੰ ਸ਼ੁਰੂ ਕਰਨ ਦਾ ਮਕਸਦ ਆਮ ਲੋਕਾਂ ਅਤੇ ਕੈਦੀਆਂ ਵਿਚਲੇ ਪਾੜੇ ਨੂੰ ਖ਼ਤਮ ਕਰਨਾ ਹੈ।

Chandigarh Burhail Model jail store
ਜੇਲ੍ਹ ਦੀਆਂ ਸਲਾਖ਼ਾਂ ਵੰਡ ਰਹੀਆਂ 'ਰੰਗ-ਰੌਸ਼ਨੀ-ਮਿਠਾਸ' (ETV Bharat)

ਆਊਟਲੈਟ ਦੀ ਮੈਨੇਜਰ ਜਯਾ ਸਰਕਾਰ ਨੇ ਦੱਸਿਆ ਕਿ, "ਮਾਡਲ ਜੇਲ੍ਹ ਦਾ ਇਹ ਆਊਟਲੈਟ ਕੈਦੀਆਂ ਅਤੇ ਆਮ ਲੋਕਾਂ ਵਿਚ ਸੰਤੁਲਨ ਬਣਾਉਣ ਦਾ ਕੰਮ ਕਰ ਰਿਹਾ ਹੈ। ਇਨ੍ਹਾਂ ਹੁਨਰਮੰਦ ਕੰਮਾਂ ਲਈ, ਮਠਿਆਈਆਂ ਬਣਾਉਣ ਅਤੇ ਖਾਣਾ ਬਣਾਉਣ ਲਈ ਕੈਦੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਸਿਲਾਈ, ਕਢਾਈ, ਲੱਕੜੀ ਦਾ ਕੰਮ, ਫਰਨੀਚਰ ਬਣਾਉਣਾ ਅਤੇ ਮਠਿਆਈਆਂ ਬਣਾਉਣ ਦਾ ਕੰਮ ਸਿਖਾਇਆ ਜਾਂਦਾ ਹੈ।"

Chandigarh Burhail Model jail store
ਕੈਦੀਆਂ ਵੱਲੋਂ ਤਿਆਰ ਕੀਤਾ ਜਾਂਦਾ ਸਮਾਨ (ETV Bharat)

ਕੈਦੀਆਂ ਵੱਲੋਂ ਬਣਾਇਆ ਗਿਆ ਸਮਾਨ ਅਤੇ ਇਸ ਸਟੋਰ ਵਿੱਚ ਕਲਾ ਦੇ ਨਮੂਨੇ ਵਜੋਂ ਵੇਖਿਆ ਜਾਂਦਾ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਇਸ ਕਲਾ ਦਾ ਪ੍ਰਦਰਸ਼ਨ ਹੋਰ ਵੀ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਇਸ ਸਟੋਰ ਦਾ ਪ੍ਰਬੰਧ ਬੁੜੈਲ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਇਆ ਜਾਂਦਾ ਹੈ ਅਤੇ ਸਟੋਰ ਦੇ ਅੰਦਰ ਸਟਾਫ਼ ਵੀ ਬੁੜੈਲ ਜੇਲ੍ਹ ਪ੍ਰਸ਼ਾਸਨ ਦਾ ਹੈ। - ਜਯਾ ਸਰਕਾਰ, ਆਊਟਲੈਟ (ਬੁੜੈਲ ਜੇਲ੍ਹ ਸਟੋਰ) ਦੀ ਮੈਨੇਜਰ

ਕੈਦੀਆਂ ਦੀ ਜ਼ਿੰਦਗੀ ਬਦਲੀ

ਇਸ ਸਟੋਰ ਦਾ ਹਰ ਇੱਕ ਉਤਪਾਦ ਕੈਦੀਆਂ ਦੇ ਬਦਲਦੇ ਸੁਭਾਅ ਦੀ ਗਵਾਹੀ ਭਰਦਾ ਹੈ। ਜਦੋਂ ਇੱਕ ਕੈਦੀ ਲੱਕੜ ਨੂੰ ਤਰਾਸ਼ ਕੇ ਖੂਬਸੂਰਤ ਫਰਨੀਚਰ ਬਣਾਉਂਦਾ ਹੈ, ਮਠਿਆਈਆਂ ਤਿਆਰ ਕਰਦਾ ਹੈ ਜਾਂ ਭੋਜਨ ਬਣਾਉਂਦਾ ਹੈ, ਤਾਂ ਉਹ ਆਪਣੇ ਬੀਤੇ ਸਮੇਂ ਦੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। 'ਸਿਰਜਣ' ਉਨ੍ਹਾਂ ਦੇ ਹੁਨਰ ਨੂੰ ਇੱਕ ਪਲੇਟਫਾਰਮ ਦੇ ਰਿਹਾ ਹੈ। ਲੋਕ ਇਸ ਨੂੰ ਇਸ ਲਈ ਪਸੰਦ ਕਰਦੇ ਹਨ, ਕਿਉਂਕਿ ਇਹ ਪੂਰੀ ਤਰ੍ਹਾਂ ਹਾਈਜੀਨਿਕ (ਸਾਫ਼-ਸੁਥਰੇ) ਤਰੀਕੇ ਨਾਲ ਅਤੇ ਬਿਨਾਂ ਕਿਸੇ ਮਿਲਾਵਟ ਦੇ ਤਿਆਰ ਕੀਤੇ ਜਾਂਦੇ ਹਨ।

Chandigarh Burhail Model jail store
ਕੈਦੀਆਂ ਵਲੋਂ ਤਿਆਰ ਕੀਤੀਆਂ ਕੁਰਸੀਆਂ (ETV Bharat)

ਤਿਉਹਾਰਾਂ ਦੇ ਦਿਨਾਂ ਵਿੱਚ ਮਠਿਆਈਆਂ ਦੀ ਮੰਗ

ਮੈਨੇਜਰ ਜਯਾ ਸਰਕਾਰ ਦੱਸਦੇ ਹਨ ਕਿ, "ਇੱਕ ਹੋਰ ਖ਼ਾਸ ਚੀਜ਼ ਹੈ- ਸਾਡੀ ਸਵੀਟ ਸ਼ਾਪ। ਤਿਉਹਾਰਾਂ ਦੇ ਦਿਨਾਂ ਵਿੱਚ, ਜਿਵੇਂ ਦੀਵਾਲੀ ਜਾਂ ਹੋਰ ਮੌਕਿਆਂ 'ਤੇ, ਅਸੀਂ ਸ਼ੁੱਧ ਦੇਸੀ ਘਿਓ ਦੀਆਂ ਮਿਠਾਈਆਂ ਤਿਆਰ ਕਰਦੇ ਹਾਂ, ਜਿਨ੍ਹਾਂ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ।"

Chandigarh Burhail Model jail store
ਮਾਡਲ ਜੇਲ੍ਹ ਸਟੋਰ (ETV Bharat)

ਇਸ ਸਟੋਰ ਦੇ ਜ਼ਰੀਏ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਜੇਲ੍ਹ ਵਿੱਚ ਰਹਿ ਕੇ ਵੀ ਕੈਦੀ ਕੁਝ ਚੰਗਾ ਸਿੱਖ ਸਕਦੇ ਹਨ। ਜਦੋਂ ਲੋਕ ਇੱਥੋਂ ਸਾਮਾਨ ਖਰੀਦਦੇ ਹਨ, ਤਾਂ ਉਸ ਦਾ ਇੱਕ ਹਿੱਸਾ ਕੈਦੀਆਂ ਦੀ ਵੇਜਿਜ਼ (ਮਿਹਨਤਾਨੇ) ਵਿੱਚ ਜਾਂਦਾ ਹੈ, ਜੋ ਉਨ੍ਹਾਂ ਦੇ ਪਰਿਵਾਰਾਂ ਲਈ ਮਦਦਗਾਰ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਵੱਧ ਤੋਂ ਵੱਧ ਇੱਥੇ ਆਉਣ ਅਤੇ ਇਨ੍ਹਾਂ ਦੀ ਮਿਹਨਤ ਨੂੰ ਦੇਖਣ। ਕੈਦੀਆਂ ਨੂੰ 3400 ਰੁਪਏ ਪ੍ਰਤੀ ਮਹੀਨਾ ਤਨਖਾਹ ਵੀ ਦਿੱਤੀ ਜਾਂਦੀ ਹੈ। - ਜਯਾ ਸਰਕਾਰ, ਆਊਟਲੈਟ (ਬੁੜੈਲ ਜੇਲ੍ਹ ਸਟੋਰ) ਦੀ ਮੈਨੇਜਰ

Chandigarh Burhail Model jail store
ਜੇਲ੍ਹ ਦੀਆਂ ਸਲਾਖ਼ਾਂ ਵੰਡ ਰਹੀਆਂ 'ਰੰਗ-ਰੌਸ਼ਨੀ-ਮਿਠਾਸ' (ETV Bharat)

ਮਠਿਆਈ ਵਿੱਚ ਕੀ ਖ਼ਾਸ ?

ਮਾਡਲ ਜੇਲ੍ਹ (ਬੁੜੈਲ ਜੇਲ੍ਹ ਸਟੋਰ) ਦੇ ਮੈਨੇਜਰ ਜਯਾ ਸਰਕਾਰ ਨੇ ਕਿਹਾ ਕਿ, "ਇਸ ਸਟੋਰ ਦੀ ਹਰ ਮਠਿਆਈ ਖਾਸ ਹੈ। ਮਿਲਕ ਕੇਕ, ਖੋਆ ਬਰਫ਼ੀ, ਦੇਸੀ ਘਿਓ ਵਾਲੇ ਵੇਸਣ ਦੇ ਲੱਡੂ, ਦੇਸੀ ਘਿਓ ਵਾਲੀ ਵੇਸਣ ਦੀ ਬਰਫ਼ੀ, ਨਮਕ ਪਾਰਾ, ਸ਼ੱਕਰ ਪਾਰਾ, ਇੱਥੇ ਜ਼ਿਆਦਾ ਮਿਲਣ ਵਾਲੀਆਂ ਮਠਿਆਈਆਂ ਹਨ। ਫੂਡ ਕੁਆਲਿਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ। ਕੋਈ ਵੀ ਨਕਲੀ ਰੰਗ ਅਤੇ ਨਕਲੀ ਸੁਆਦ ਨਹੀਂ ਮਿਲਾਇਆ ਜਾਂਦਾ। ਸਾਰਾ ਖਾਣਾ ਅਤੇ ਮਠਿਆਈਆਂ ਵੇਰਕਾ ਦੇਸੀ ਘਿਓ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ FSSAI ਦੇ ਨਿਯਮਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ।"

Chandigarh Burhail Model jail store
ਬੁੜੈਲ ਜੇਲ੍ਹ (ਮਾਡਲ ਜੇਲ੍ਹ) ਸਟੋਰ (ETV Bharat)

FSSAI ਵੱਲੋਂ ਲਾਇਸੈਂਸ ਵੀ ਲਿਆ ਗਿਆ ਹੈ। ਇਹ ਸਾਰਾ ਸਾਮਾਨ ਬੁੜੈਲ ਜੇਲ੍ਹ ਦੀ ਮਾਡਰਨ ਰਸੋਈ ਵਿੱਚ ਤਿਆਰ ਹੁੰਦਾ ਹੈ। FSSAI ਤੋਂ ਸਰਟੀਫਾਈਡ ਹੋਣ ਕਰਕੇ ਇੱਥੇ ਮਿਲਾਵਟ ਦੀ ਕੋਈ ਗੁੰਜਾਇਸ਼ ਨਹੀਂ ਹੈ। ਸ਼ਹਿਰ ਦੇ DC, ਮੇਅਰ ਅਤੇ ਪੰਜਾਬ-ਹਰਿਆਣਾ ਦੇ ਵੱਡੇ ਅਫਸਰ ਵੀ ਇਨ੍ਹਾਂ ਕੈਦੀਆਂ ਦੇ ਹੱਥਾਂ ਦੇ ਬਣੇ ਸਵਾਦ ਦੇ ਮੁਰੀਦ ਹਨ। - ਜਯਾ ਸਰਕਾਰ, ਆਊਟਲੈਟ (ਬੁੜੈਲ ਜੇਲ੍ਹ ਸਟੋਰ) ਦੀ ਮੈਨੇਜਰ

Chandigarh Burhail Model jail store
ਕੈਦੀਆਂ ਵਲੋਂ ਤਿਆਰ ਕੀਤੀਆਂ ਚੀਜ਼ਾਂ (ETV Bharat)

ਫ਼ਰਨੀਚਰ ਵਿੱਚ ਕੀ-ਕੀ ਤਿਆਰ ਹੁੰਦਾ?

ਬੁੜੈਲ ਜੇਲ੍ਹ ਦੇ ਸਿੱਖਿਅਤ (Trained) ਕੈਦੀ ਸ਼ੀਸ਼ਮ-ਟਾਹਲੀ ਦੀ ਲੱਕੜ ਤੋਂ ਸਕੂਲ ਬੈਂਚ, ਦਫ਼ਤਰੀ ਮੇਜ਼-ਕੁਰਸੀ, ਪੀੜ੍ਹੇ ਅਤੇ ਅਲਮਾਰੀਆਂ ਹੱਥੀਂ ਬਣਾਉਂਦੇ ਹਨ। ਸਰਕਾਰੀ ਸਕੂਲਾਂ-ਦਫ਼ਤਰਾਂ ’ਚ ਵਰਤੋਂ ਹੋਣ ਕਰਕੇ ਕੁਆਲਟੀ ਪੱਕੀ ਹੁੰਦੀ ਹੈ ਅਤੇ ਘਰ ਸਜਾਉਣ ਦੇ ਨਾਲ-ਨਾਲ ਕਿਸੇ ਦੀ ਜ਼ਿੰਦਗੀ ਵੀ ਸਜਾਉਂਦੇ ਹਨ।

Chandigarh Burhail Model jail store
ਵੱਖ ਵੱਖ ਤਰ੍ਹਾ ਦੇ ਕੋਰਸ ਉਪਲੱਬਧ (ETV Bharat)

ਇਸ ਸਟੋਰ ਦੀ ਕੰਧ ’ਤੇ ਲੱਗੀਆਂ ਵੱਖ-ਵੱਖ ਪੇਂਟਿੰਗਜ਼ ਦਰਸਾਉਂਦੀਆਂ ਹਨ ਕਿ ਕਿਸ ਤਰ੍ਹਾਂ ਕੈਦੀ ਜੇਲ੍ਹ ਦੀ ਜ਼ਿੰਦਗੀ ਅਤੇ ਆਪਣੀਆਂ ਗ਼ਲਤੀਆਂ ਤੋਂ ਕਿਨਾਰਾ ਕਰ ਮੁੱਖ ਧਾਰਾ ਵਿਚ ਆ ਰਹੇ ਹਨ।