ਪੰਜਾਬ 'ਚ ਬਦਲਿਆ ਮੌਸਮ, ਕਈ ਜ਼ਿਲ੍ਹਿਆਂ ਵਿੱਚ ਹੋਈ ਗੜ੍ਹੇਮਾਰੀ ਨੇ ਤਬਾਹ ਕੀਤੀ ਖੜੀ ਫਸਲ - Heavy rain spoil wheat

By ETV Bharat Punjabi Team

Published : Mar 30, 2024, 12:47 PM IST

thumbnail

ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਕਾਰਣ ਇੱਕ ਵਾਰ ਫਿਰ ਤੋਂ ਤੇਜ਼ ਹਵਾਵਾਂ ਅਤੇ ਮੀਂਹ ਵਰ੍ਹਿਆ ਹੈ। ਇਸ ਨਾਲ ਮੌਸਮ 'ਚ ਤਬਦੀਲੀ ਤਾਂ ਦੇਖਣ ਨੂੰ ਮਿਲੀ ਹੈ, ਪਰ ਨਾਲ ਕਈ ਇਲਾਕਿਆਂ ਵਿੱਚ ਹੋਈ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਨੂੰ ਮਾਰ ਪਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਖੇਤਰ 'ਚ ਤੇਜ ਬਾਰਿਸ਼ ਅਤੇ ਹਵਾਵਾਂ ਦੇ ਚਲਦਿਆ ਕਈ ਥਾਵਾਂ 'ਤੇ ਕਣਕ ਦੀ ਫਸਲ ਧਰਤੀ 'ਤੇ ਵਿਛ ਗਈ। ਜਿਸ ਨੇ ਕਿਸਾਨਾਂ ਨੂੰ ਮਾਯੂਸ ਕਰ ਦਿੱਤਾ ਹੈ। ਦੇਰ ਰਾਤ ਬਰਸਾਤ ਤੇ ਤੇਜ਼ ਹਵਾਵਾਂ ਕਾਰਣ ਕਿਸਾਨਾਂ ਪੱਕੀ ਫਸਲ ਖਰਾਬ ਹੋਣ ਨਾਲ ਕਿਸਾਨ ਪ੍ਰੇਸ਼ਾਨ ਹਨ ਕਿ ਪੁੱਤਾਂ ਵਾਂਗ ਪਾਲੀ ਫਸਲ ਦੀ ਤਬਾਹੀ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨ ਪਾਵੇਗਾ। ਕਿਸਾਨਾਂ ਨੇ ਕਿਹਾ ਕਿ ਭਾਵੇਂ ਵੀ ਇਸ ਵਿੱਚ  ਕਿਸੇ ਦਾ ਕਸੂਰ ਨਹੀਂ ਇਹ ਕੁਦਰਤ ਦੇ ਰੰਗ ਹਨ, ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਵੀ ਕਿਸਾਨ ਦੀ ਪੱਕੀ ਫਸਲ ਖਰਾਬ ਹੋਵੇ ਉਸ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.