ਤਰਨਤਾਰਨ ਦੇ ਪੱਟੀ ਤੋਂ ਟਰੈਕਟਰ ਚੋਰ ਪੁਲਿਸ ਨੇ ਕੀਤਾ ਕਾਬੂ, ਮੁਲਜ਼ਮ ਕੋਲੋਂ ਚੋਰੀ ਤਿੰਨ ਟਰੈਕਟਰ ਅਤੇ ਇੱਕ ਟਰਾਲਾ ਬਰਾਮਦ - tractor thief has been arrested

By ETV Bharat Punjabi Team

Published : Apr 16, 2024, 5:10 PM IST

thumbnail

ਤਰਨ ਤਾਰਨ ਦੇ ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਿਸ ਚੌਂਕੀ ਸਭਰਾ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪਿੰਡ ਕੋਟ ਬੁੱਢੇ ਦੇ ਨਜਦੀਕ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਵਿਅਕਤੀ ਕੋਲੋਂ ਚੋਰੀ ਦਾ ਟਰੈਕਟਰ ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ ਰਿਮਾਂਡ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ਉੱਤੇ ਚੋਰੀ ਦੇ ਦੋ ਹੋਰ ਟਰੈਕਟਰ ਅਤੇ ਇੱਕ ਟਰਾਲਾ ਬਰਾਮਦ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਸਭਰਾ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਸਭਰਾਂ ਦੇ ਨਜ਼ਦੀਕ ਨਾਕਾਬੰਦੀ ਕੀਤੀ ਗਈ ਸੀ ਤਾਂ ਇਸ ਦੌਰਾਨ ਇੱਕ ਟਰੈਕਟਰ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੇ ਅਧਾਰ ਉੱਤੇ ਰੋਕਿਆ ਗਿਆ ਅਤੇ ਮੁਲਜ਼ਮ ਨੇ ਚੋਰੀ ਸਬੰਧੀ ਖੁਲਾਸਾ ਕੀਤਾ।  



 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.