ਪੰਜਾਬ ਵਿੱਚ ਇੱਕ ਹੋਰ ਪਾਕਿ ਡਰੋਨ ਬਰਾਮਦ, ਪੁਲਿਸ ਨੇ ਲਿਆ ਕਬਜ਼ੇ 'ਚ - Another Pakistani drone recovered

By ETV Bharat Punjabi Team

Published : Mar 23, 2024, 2:03 PM IST

thumbnail

ਤਰਨਤਾਰਨ: ਪਾਕਿਸਤਾਨ ਲਗਾਤਾਰ ਨਾਪਾਕ ਹਰਕਤਾਂ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ, ਜਿਸ ਦੇ ਲਈ ਡਰੋਨ ਦੀ ਵਰਤੋਂ ਆਏ ਦਿਨ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਅੱਜ (23 ਮਾਰਚ) ਇੱਕ ਵਾਰ ਫਿਰ ਖੇਮਕਰਨ ਦੇ ਸਰਹੱਦੀ ਪਿੰਡ ਮੀਆਂਵਾਲ ਤੋਂ ਡਰੋਨ ਬਰਾਮਦ ਹੋਇਆ ਹੈ। ਇਸ ਮੌਕੇ ਪੰਜਾਬ ਪੁਲਿਸ ਦੇ ਡੀਐਸਪੀ ਪ੍ਰੀਤਇੰਦਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਕੱਲ੍ਹ ਇੱਕ ਡੀਜੀਆਈ ਮੈਟਰੀਕ ਚਾਈਨਾ ਡਰੋਨ ਦੀ ਹਲਚਲ ਦੇ ਸੰਕੇਤ ਮਿਲੇ ਸਨ, ਜਿਸਦੇ ਚੱਲਦਿਆਂ ਪੰਜਾਬ ਪੁਲਿਸ ਅਤੇ ਬੀਐਸਐਫ ਫੋਰਸ ਵੱਲੋਂ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.