ETV Bharat / technology

Xiaomi ਦਾ ਇਸ ਦਿਨ ਆਯੋਜਿਤ ਹੋਵੇਗਾ ਵੱਡਾ ਇਵੈਂਟ, ਕਈ ਪ੍ਰੋਡਕਟਸ ਹੋਣਗੇ ਲਾਂਚ - Smarter Living Event 2024

author img

By ETV Bharat Tech Team

Published : Apr 17, 2024, 12:00 PM IST

Smarter Living Event 2024: Xiaomi ਜਲਦ ਹੀ ਆਪਣਾ ਇੱਕ ਵੱਡਾ ਇਵੈਂਟ ਕਰਨ ਜਾ ਰਿਹਾ ਹੈ। ਇਸ ਇਵੈਂਟ ਦਾ ਨਾਮ 'Smarter Living Event 2024' ਹੈ। ਇਹ ਇਵੈਂਟ 23 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ।

Smarter Living Event 2024
Smarter Living Event 2024

ਹੈਦਰਾਬਾਦ: Xiaomi ਜਲਦ ਹੀ ਆਪਣੇ ਗ੍ਰਾਹਕਾਂ ਲਈ ਵੱਡਾ ਇਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਇਸ ਇਵੈਂਟ ਨੂੰ ਕੰਪਨੀ ਨੇ 'Smarter Living Event 2024' ਨਾਮ ਦਿੱਤਾ ਹੈ। ਇਸ ਇਵੈਂਟ ਦੌਰਾਨ ਕਈ ਪ੍ਰੋਡਕਟਸ ਲਾਂਚ ਕੀਤੇ ਜਾਣਗੇ। 'Smarter Living Event 2024' 23 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ। ਇਸ ਬਾਰੇ ਕੰਪਨੀ ਨੇ X 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ।

'Smarter Living Event 2024' ਇਵੈਂਟ 'ਚ ਲਾਂਚ ਹੋ ਸਕਦੈ ਨੇ ਕਈ ਪ੍ਰੋਡਕਟਸ: ਕਈ ਮੀਡੀਆ ਰਿਪੋਰਟਾਂ ਅਨੁਸਾਰ, ਇਸ ਇਵੈਂਟ 'ਚ ਟੈਬਲੇਟ, TWS ਈਅਰਫੋਨ, ਇੱਕ ਰੋਬੋਟ ਵੈਕਿਊਮ MPO ਅਤੇ ਇੱਕ ਹੇਅਰ ਡ੍ਰਾਇਅਰ ਪੇਸ਼ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਵੀ ਕੁਝ ਲੀਕ ਸਾਹਮਣੇ ਆਏ ਸੀ, ਜਿਸ 'ਚ ਦੱਸਿਆ ਗਿਆ ਸੀ ਕਿ Xiaomi ਭਾਰਤੀ ਬਾਜ਼ਾਰ 'ਚ ਇੱਕ ਨਵਾਂ Redmi Pad, ਐਕਟਿਵ ਨੋਇਸ ਕੈਂਸਲੇਸ਼ਨ (ANC) ਦੀ ਸੁਵਿਧਾ ਵਾਲੇ TWS ਈਅਰਫੋਨ ਅਤੇ ਇੱਕ ਵੈਕਿਊਮ ਕਲੀਨਰ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।

Redmi Buds 5 Pro ਹੋ ਸਕਦੈ ਲਾਂਚ: ਕਿਹਾ ਜਾ ਰਿਹਾ ਹੈ ਕਿ ਇਸ ਇਵੈਂਟ ਦੌਰਾਨ Redmi Buds 5 Pro ਲਾਂਚ ਹੋ ਸਕਦੇ ਹਨ। ਇਸ ਏਅਰਬੱਡਸ 'ਚ 12.4mm ਡਰਾਈਵਰ, 46dB ਤੱਕ ਦਾ ANC ਸਪੋਰਟ ਅਤੇ ਇੱਕ ਵਾਰ ਚਾਰਜ਼ ਕਰਨ 'ਤੇ 38 ਘੰਟੇ ਤੱਕ ਦੀ ਕੁੱਲ ਬਾਟਰੀ ਲਾਈਫ਼ ਮਿਲੇਗੀ। ਇਸ ਤੋਂ ਇਲਾਵਾ, ਇਸ ਇਵੈਂਟ 'ਚ Redmi Pad SE ਨੂੰ ਵੀ ਲਾਂਚ ਕੀਤਾ ਜਾ ਰਿਹਾ ਹੈ। ਇਸਦੀ ਲਾਂਚ ਡੇਟ ਬਾਰੇ ਕੰਪਨੀ ਨੇ ਐਲਾਨ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Redmi Pad SE ਨੂੰ ਪਿਛਲੇ ਸਾਲ ਯੂਰੋਪ 'ਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ 'ਚ ਲਾਂਚ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ। ਇਸ ਟੈਬਲੇਟ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.