ETV Bharat / technology

Redmi Pad SE ਟੈਬਲੇਟ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Redmi Pad SE Launch Date

author img

By ETV Bharat Tech Team

Published : Apr 17, 2024, 11:22 AM IST

Redmi Pad SE Launch Date: Redmi ਆਪਣੇ ਗ੍ਰਾਹਕਾਂ ਲਈ Redmi Pad SE ਟੈਬਲੇਟ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਇਸ ਟੈਬਲੇਟ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। Redmi Pad SE ਟੈਬਲੇਟ 23 ਅਪ੍ਰੈਲ ਨੂੰ ਇੱਕ ਇਵੈਂਟ 'ਚ ਲਾਂਚ ਕੀਤਾ ਜਾਵੇਗਾ।

Redmi Pad SE Launch Date
Redmi Pad SE Launch Date

ਹੈਦਰਾਬਾਦ: Redmi ਜਲਦ ਹੀ ਆਪਣੇ ਗ੍ਰਾਹਕਾਂ ਲਈ Redmi Pad SE ਟੈਬਲੇਟ ਨੂੰ ਲਾਂਚ ਕਰੇਗੀ। ਇਹ ਟੈਬਲੇਟ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਟੈਬਲੇਟ ਨੂੰ ਕੰਪਨੀ Smarter Living 2024 ਇਵੈਂਟ ਦੌਰਾਨ 23 ਅਪ੍ਰੈਲ ਨੂੰ ਲਾਂਚ ਕਰੇਗੀ। ਇਸ ਇਵੈਂਟ 'ਚ Redmi Pad SE ਤੋਂ ਇਲਾਵਾ, ਹੋਰ ਵੀ ਕਈ ਪ੍ਰੋਡਕਟਸ ਲਾਂਚ ਕੀਤੇ ਜਾਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਟੈਬਲੇਟ ਪਿਛਲੇ ਸਾਲ ਅਗਸਤ ਮਹੀਨੇ ਲਾਂਚ ਕੀਤਾ ਜਾ ਚੁੱਕਾ ਹੈ। ਹਾਲਾਂਕਿ, Redmi Pad SE ਨੂੰ ਪਿਛਲੇ ਸਾਲ ਭਾਰਤ 'ਚ ਪੇਸ਼ ਨਹੀਂ ਕੀਤਾ ਗਿਆ ਸੀ। ਇਸ ਲਈ ਹੁਣ ਕੰਪਨੀ ਇਸ ਟੈਬਲੇਟ ਨੂੰ ਭਾਰਤ 'ਚ ਲਿਆਉਣ ਦੀ ਤਿਆਰੀ 'ਚ ਹੈ।

Redmi Pad SE ਦੀ ਭਾਰਤੀ ਲਾਂਚ ਡੇਟ: ਕੰਪਨੀ ਭਾਰਤ 'ਚ Smarter Living 2024 ਇਵੈਂਟ ਦਾ ਆਯੋਜਿਤ ਕਰਨ ਵਾਲੀ ਹੈ। ਇਹ ਇਵੈਂਟ 23 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਕੰਪਨੀ Redmi Pad SE ਟੈਬਲੇਟ ਨੂੰ ਲਾਂਚ ਕਰੇਗੀ।

Redmi Pad SE ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 11 ਇੰਚ ਦੀ FHD+ਡਿਸਪਲੇ ਮਿਲ ਸਕਦੀ ਹੈ, ਜੋ ਕਿ 1920x1200 ਪਿਕਸਲ Resolution, 90Hz ਦੇ ਰਿਫ੍ਰੈਸ਼ ਦਰ ਅਤੇ 400 nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਟੈਬਲੇਟ 'ਚ octa-core Qualcomm Snapdragon 680 ਚਿਪਸੈੱਟ ਮਿਲ ਸਕਦੀ ਹੈ। Redmi Pad SE ਨੂੰ 8GB+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 8MP ਦਾ ਸਿੰਗਲ ਰਿਅਰ ਕੈਮਰਾ ਮਿਲ ਸਕਦਾ ਹੈ। ਵੀਡੀਓ ਕਾਲਿੰਗ ਲਈ 5MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਟੈਬਲੇਟ 'ਚ 8,000mAh ਦੀ ਬੈਟਰੀ ਮਿਲੇਗੀ, ਜੋ ਕਿ 10 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।

Redmi Pad SE ਦੀ ਕੀਮਤ: ਫਿਲਹਾਲ, ਕੰਪਨੀ ਵੱਲੋ ਅਜੇ ਇਸ ਟੈਬਲੇਟ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ Redmi Pad SE ਨੂੰ 18,110 ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਟੈਬਲੇਟ ਨੂੰ Lavender Purple, Graphite Gray ਅਤੇ Mint Green ਕਲਰ ਆਪਸ਼ਨਾਂ 'ਚ ਲਿਆਂਦਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.