ETV Bharat / technology

ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਇਨ-ਐਪ ਡਾਇਲਰ ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp In App Dialer

author img

By ETV Bharat Punjabi Team

Published : Apr 25, 2024, 9:49 AM IST

WhatsApp In-App Dialer
WhatsApp In-App Dialer

WhatsApp In-App Dialer: ਵਟਸਐਪ ਯੂਜ਼ਰਸ ਨੂੰ ਜਲਦ ਹੀ ਇੱਕ ਨਵਾਂ ਫੀਚਰ ਮਿਲਣ ਵਾਲਾ ਹੈ। ਇਸ ਫੀਚਰ ਦਾ ਨਾਮ ਇਨ-ਐਪ ਡਾਇਲਰ ਹੋਵੇਗਾ। ਇਸ ਫੀਚਰ ਦਾ ਫਾਇਦਾ ਵਟਸਐਪ ਤੋਂ ਕਾਲਿੰਗ ਕਰਨ ਵਾਲੇ ਯੂਜ਼ਰਸ ਨੂੰ ਮਿਲੇਗਾ।

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਆਪਣੇ ਯੂਜ਼ਰਸ ਲਈ ਇਨ-ਐਪ ਡਾਇਲਰ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਹ ਫੀਚਰ ਕਿਵੇਂ ਕੰਮ ਕਰੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਫੀਚਰ ਰਾਹੀ ਯੂਜ਼ਰਸ ਨੂੰ ਐਡਰੇਸ ਬੁੱਕ ਐਕਸੈਸ ਕਰਨ ਦੇ ਨਾਲ ਫੋਨ ਨੰਬਰ ਸੇਵ ਕਰਨ ਅਤੇ ਕਾਲ ਕਰਨ ਦੀ ਸੁਵਿਧਾ ਮਿਲੇਗੀ।

ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਇਨ-ਐਪ ਡਾਇਲਰ ਫੀਚਰ ਦਾ ਫਾਇਦਾ: ਵਟਸਐਪ ਦੇ ਇਨ-ਐਪ ਡਾਇਲਰ ਫੀਚਰ ਨਾਲ ਉਨ੍ਹਾਂ ਯੂਜ਼ਰਸ ਨੂੰ ਫਾਇਦਾ ਹੋਵੇਗਾ, ਜੋ ਬਿਜ਼ਨੇਸ ਮੀਟਿੰਗ ਜਾਂ ਔਨਲਾਈਨ ਲੈਣ-ਦੇਣ ਲਈ ਅਸਥਾਈ ਕਾਲ ਕਰਦੇ ਹਨ। ਇਸਦੇ ਨਾਲ ਹੀ, ਇਨ-ਐਪ ਡਾਇਲਰ ਫੀਚਰ ਦੇ ਨਾਲ ਯੂਜ਼ਰਸ ਨਵੇਂ ਕੰਟੈਟਕਟ ਜੋੜ ਸਕਣਗੇ ਅਤੇ ਯੂਜ਼ਰਸ ਬਿਨ੍ਹਾਂ ਚੈਟ 'ਤੇ ਗਏ ਕਾਲ ਕਰ ਸਕਣਗੇ। WABetaInfo ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਇਨ-ਐਪ ਡਾਇਲਰ ਫੀਚਰ ਯੂਜ਼ਰਸ ਨੂੰ ਕਈ ਐਂਡਵਾਂਸ ਫੀਚਰ ਦਿੰਦਾ ਹੈ, ਜਿਸ ਰਾਹੀ ਯੂਜ਼ਰਸ ਡਿਫੌਲਟ ਡਾਈਲਰ ਐਪ 'ਚ ਸਵਿੱਚ ਕੀਤੇ ਬਿਨ੍ਹਾਂ ਇੰਟਰਨੈੱਟ ਕਾਲ ਕਰ ਸਕਣਗੇ।

ਦਸਤਾਵੇਜ਼ ਸ਼ੇਅਰ ਕਰਨਾ ਹੋਵੇਗਾ ਆਸਾਨ: ਵਟਸਐਪ 'ਤੇ ਇਨ-ਐਪ ਡਾਇਲਰ ਫੀਚਰ ਦੇ ਨਾਲ ਨਾਲ ਬਿਨ੍ਹਾਂ ਇੰਟਰਨੈੱਟ ਦੇ ਤੁਸੀਂ ਦਸਤਾਵੇਜ਼ ਵੀ ਸ਼ੇਅਰ ਕਰ ਸਕੋਗੇ। ਫਿਲਹਾਲ, ਇਹ ਫੀਚਰ ਵਿਕਸਿਤ ਪੜਾਅ 'ਚ ਹੈ, ਜਿਸ ਰਾਹੀ ਯੂਜ਼ਰਸ ਆਪਣੇ ਡਿਵਾਈਸ 'ਤੇ ਦਸਤਾਵੇਜ਼ ਜਾਂ ਫਾਈਲ ਨੰਬਰ ਬਿਨ੍ਹਾਂ ਇੰਟਰਨੈੱਟ ਦੇ ਭੇਜ ਸਕਣਗੇ। ਇਸ ਫੀਚਰ ਰਾਹੀ ਯੂਜ਼ਰਸ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਫਾਈਲ ਸ਼ੇਅਰ ਕਰ ਸਕਣਗੇ, ਜੋ ਐਪ ਦੇ ਸੈਟਿੰਗ ਤੋਂ ਸਟ੍ਰੀਮਲਾਨਿੰਗ ਪੇਜ 'ਤੇ ਹੋਣਗੇ ਅਤੇ ਯੂਜ਼ਰਸ ਨੂੰ ਵੈਰੀਫਾਈ ਜਾਂ ਕੰਨੈਕਟ ਕਰ ਸਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.