ETV Bharat / technology

ਸਰਕਾਰ ਨੇ ਦਿੱਤੀ ਚਿਤਾਵਨੀ, ਲੈਪਟਾਪ ਅਤੇ ਕੰਪਿਊਟਰ ਯੂਜ਼ਰਸ ਨੂੰ ਹੋ ਸਕਦੈ ਹੈਕਰਾਂ ਤੋਂ ਖਤਰਾ - government has warned

author img

By ETV Bharat Tech Team

Published : Apr 13, 2024, 2:59 PM IST

government has warned
government has warned

CERT-In ਨੇ ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਮਾਈਕ੍ਰੋਸਾਈਟ ਵਿੰਡੋ ਦੇ ਪ੍ਰੋਡਕਟਸ ਉੱਪਰ ਹੈਕਰਾਂ ਦਾ ਵੱਡਾ ਖਤਰਾ ਬਣਿਆ ਹੋਇਆ ਹੈ। CERT-In ਨੇ ਇਸ ਖਤਰੇ ਨੂੰ ਬਹੁਤ ਗੰਭੀਰ ਸ਼੍ਰੈਣੀ 'ਚ ਰੱਖਿਆ ਹੈ।

ਹੈਦਰਾਬਾਦ: ਪੀਸੀ ਅਤੇ ਲੈਪਟਾਪ ਯੂਜ਼ਰਸ ਨੂੰ ਸਰਕਾਰ ਨੇ ਚਿਤਾਵਨੀ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ Windows 10, Windows 11 ਜਾਂ ਮਾਈਕ੍ਰੋਸਾਈਟ ਆਫਿਸ ਦਾ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। CERT-In ਨੇ ਯੂਜ਼ਰਸ ਲਈ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਮਾਈਕ੍ਰੋਸਾਈਟ ਵਿੰਡੋਜ਼ ਦੇ ਪ੍ਰੋਡਕਟਸ ਉੱਪਰ ਹੈਕਿੰਗ ਦਾ ਖਤਰਾ ਬਣਿਆ ਹੋਇਆ ਹੈ। ਇਸ ਖਤਰੇ ਕਾਰਨ ਯੂਜ਼ਰਸ ਦੇ ਲੈਪਟਾਪ ਜਾਂ ਪੀਸੀ ਨੂੰ ਹੈਕਰ ਆਸਾਨੀ ਨਾਲ ਹੈਕ ਕਰ ਸਕਦੇ ਹਨ। CERT-In ਨੇ ਇਸ ਖਤਰੇ ਨੂੰ ਗੰਭੀਰ ਸ਼੍ਰੈਣੀ 'ਚ ਰੱਖਿਆ ਹੈ।

ਸਿਸਟਮ ਤੱਕ ਇਸ ਤਰ੍ਹਾਂ ਪਹੁੰਚਦੇ ਨੇ ਹੈਕਰ: CERT-In ਅਨੁਸਾਰ, ਮਾਈਕ੍ਰੋਸਾਫ਼ਟ ਵਿੰਡੋ 'ਚ ਆਏ ਖਤਰੇ ਦਾ ਕਾਰਨ ਪ੍ਰੌਕਸੀ ਡਰਾਈਵਰ ਦੇ ਅੰਦਰ ਗਲਤ ਐਕਸੈਸ ਰਜਿਸਟ੍ਰੇਸ਼ਨ ਅਤੇ MoW ਦਾ ਸਹੀ ਢੰਗ ਨਾਲ ਇਸਤੇਮਾਲ ਨਾ ਹੋਣਾ ਹੈ। ਦੱਸਿਆ ਜਾ ਰਿਹਾ ਹੈ ਕਿ ਟਾਰਗੇਟ ਕੀਤੇ ਗਏ ਸਿਸਟਮ 'ਚ ਸਮਾਰਟਸਕ੍ਰੀਨ ਸੁਰੱਖਿਆ ਫੀਚਰ ਪ੍ਰੋਟੈਕਸ਼ਨ ਸਿਸਟਮ ਮਾਰਕ ਆਫ਼ ਦ ਵੈੱਬ ਫੀਚਰ ਨੂੰ ਬਾਈਪਾਸ ਕਰਕੇ ਮਾਲਵੇਅਰ ਨੂੰ ਇੰਸਟਾਲ ਕੀਤਾ ਜਾਂਦਾ ਹੈ। ਮਾਲਵੇਅਰ ਇੰਸਟਾਲ ਕਰਨ ਲਈ ਹੈਂਕਰਸ ਯੂਜ਼ਰਸ ਦੇ ਸਿਸਟਮ 'ਤੇ ਖਾਸ ਤਰ੍ਹਾਂ ਦੀਆਂ ਬੇਨਤੀਆਂ ਭੇਜਦੇ ਹਨ। ਕਈ ਯੂਜ਼ਰਸ ਇਨ੍ਹਾਂ ਬੇਨਤੀਆਂ ਨੂੰ ਸਵੀਕਾਰ ਕਰਕੇ ਹੈਕਿੰਗ ਦਾ ਸ਼ਿਕਾਰ ਹੋ ਜਾਂਦੇ ਹਨ।

ਇਨ੍ਹਾਂ ਪ੍ਰੋਡਕਟਸ ਨੂੰ ਹੈਕਰਾਂ ਤੋਂ ਖਤਰਾ: CERT-In ਅਨੁਸਾਰ, ਜਿਹੜੇ ਮਾਈਕ੍ਰੋਸਾਫ਼ਟ ਦੇ ਉੱਪਰ ਹੈਕਿੰਗ ਦਾ ਖਤਰਾ ਬਣਿਆ ਹੋਇਆ ਹੈ, ਉਨ੍ਹਾਂ 'ਚ ਵਿੰਡੋਜ਼, ਆਫਿਸ, ਡਿਵੈਲਪਰ ਟੂਲ, ਅਜ਼ੂਰ, ਬ੍ਰਾਊਜ਼ਰ, ਸਿਸਟਮ ਸੈਂਟਰ, ਮਾਈਕ੍ਰੋਸਾਫਟ ਡਾਇਨਾਮਿਕਸ ਅਤੇ ਐਕਸਚੇਂਜ ਸਰਵਰ ਸ਼ਾਮਲ ਹਨ। ਸੁਰੱਖਿਆ ਏਜੰਸੀ ਨੇ ਯੂਜ਼ਰਸ ਨੂੰ ਕੰਪਨੀ ਦੀ ਅਪਡੇਟ ਗਾਈਡ 'ਚ ਦੱਸੇ ਗਏ ਸੁਰੱਖਿਆ ਅਪਡੇਟ ਨੂੰ ਇੰਸਟਾਲ ਕਰਨ ਲਈ ਕਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.