ETV Bharat / technology

ਪਹਿਲੀ ਸੇਲ 'ਚ ਨਹੀਂ ਖਰੀਦ ਪਾਏ Motorola Edge 50 Pro 5G ਸਮਾਰਟਫੋਨ, ਤਾਂ ਅੱਜ ਦੁਬਾਰਾ ਪਾਓ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ - Motorola Edge 50 Pro 5G Sale

author img

By ETV Bharat Tech Team

Published : Apr 11, 2024, 10:22 AM IST

Motorola Edge 50 Pro 5G Sale: Motorola ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Motorola Edge 50 Pro 5G ਸਮਾਰਟਫੋਨ ਲਾਂਚ ਕੀਤਾ ਸੀ। ਇਸ ਫੋਨ ਦੀ ਪਹਿਲੀ 9 ਅਪ੍ਰੈਲ ਨੂੰ ਹੋਈ ਸੀ। ਅੱਜ ਇਸ ਫੋਨ ਦੀ ਇੱਕ ਵਾਰ ਫਿਰ ਸੇਲ ਸ਼ੁਰੂ ਹੋਣ ਜਾ ਰਹੀ ਹੈ।

Motorola Edge 50 Pro 5G Sale
Motorola Edge 50 Pro 5G Sale

ਹੈਦਰਾਬਾਦ: Motorola ਨੇ ਹਾਲ ਹੀ 'ਚ Motorola Edge 50 Pro 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਸ ਫੋਨ ਨੂੰ ਭਾਰਤ 'ਚ ਪੇਸ਼ ਕੀਤਾ ਗਿਆ ਹੈ। Motorola Edge 50 Pro 5G ਦੀ ਪਹਿਲੀ ਸੇਲ 9 ਅਪ੍ਰੈਲ ਨੂੰ ਹੋ ਚੁੱਕੀ ਹੈ। ਸੇਲ ਦੌਰਾਨ ਇਸ ਫੋਨ ਨੂੰ ਲੋਕਾਂ ਨੇ ਬਹੁਤ ਵਧੀਆਂ ਪ੍ਰਤੀਕਿਰੀਆਂ ਦਿੱਤੀ ਸੀ, ਜਿਸਦੇ ਚਲਦਿਆਂ ਅੱਜ ਇਸ ਫੋਨ ਨੂੰ ਦੁਬਾਰਾ ਸੇਲ ਲਈ ਪੇਸ਼ ਕੀਤਾ ਜਾ ਰਿਹਾ ਹੈ।

Motorola Edge 50 Pro 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 31,999 ਰੁਪਏ ਰੱਖੀ ਗਈ ਹੈ। ਇਸਦੇ ਨਾਲ 68ਵਾਟ ਦਾ ਚਾਰਜ਼ਰ ਵੀ ਮਿਲੇਗਾ, ਜਦਕਿ 128GB+256GB ਸਟੋਰੇਜ ਦੀ ਕੀਮਤ 35,999 ਰੁਪਏ ਹੈ। ਇਸਦੇ ਨਾਲ ਬਾਕਸ 'ਚ 125 ਵਾਟ ਦਾ ਚਾਰਜਰ ਮਿਲਦਾ ਹੈ। ਇਹ ਫੋਨ ਬਲੈਕ ਬਿਊਟੀ, ਲਕਸ ਲੈਵੇਂਡਰ ਅਤੇ ਮੂਨਲਾਈਟ ਪਰਲ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। Motorola Edge 50 Pro 5G ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ।

Motorola Edge 50 Pro 5G 'ਤੇ ਡਿਸਕਾਊਂਟ: ਇਸ ਫੋਨ 'ਤੇ ਅੱਜ ਫਿਰ ਸ਼ਾਨਦਾਰ ਡਿਸਕਾਊਂਟ ਮਿਲਣਗੇ। ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਦੇ 8GB+256GB ਸਟੋਰੇਜ ਵਾਲੇ ਫੋਨ ਨੂੰ 27,999 ਰੁਪਏ ਅਤੇ 128GB+256GB ਸਟੋਰੇਜ ਵਾਲੇ ਮਾਡਲ ਨੂੰ 31,999 ਰੁਪਏ 'ਚ ਖਰੀਦ ਸਕੋਗੇ। ਜੇਕਰ ਗ੍ਰਾਹਕ HDFC ਬੈਂਕ ਕਾਰਡ ਦੀ ਮਦਦ ਨਾਲ ਭੁਗਤਾਨ ਜਾਂ EMI ਲੈਣ ਦੇਣ ਕਰਦੇ ਹਨ, ਤਾਂ ਤੁਹਾਨੂੰ 2,250 ਰੁਪਏ ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਪੁਰਾਣਾ ਫੋਨ ਐਕਸਚੈਜ਼ ਕਰਨ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

Motorola Edge 50 Pro 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ 1.5K pOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ, HDR10+ ਸਪੋਰਟ ਅਤੇ 2,000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Qualcomm Snapdragon 7 Gen 3 ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ ਬੈਕ ਪੈਨਲ 'ਤੇ 50MP ਪ੍ਰਾਈਮਰੀ ਲੈਂਸ, 13MP ਅਲਟ੍ਰਾ ਵਾਈਡ ਅਤੇ 10MP ਟੈਲੀਫੋਟੋ ਲੈਂਸ 3x ਆਪਟੀਕਲ ਜ਼ੂਮ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 50MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 4,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 125 ਵਾਟ ਅਤੇ 50 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.