ETV Bharat / technology

ਫਲਿੱਪਕਾਰਟ ਨੇ ਲਾਂਚ ਕੀਤਾ ਖੁਦ ਦਾ UPI ਹੈਂਡਲ, ਹੁਣ ਭੁਗਤਾਨ ਕਰਨਾ ਹੋਵੇਗਾ ਹੋਰ ਵੀ ਆਸਾਨ

author img

By ETV Bharat Tech Team

Published : Mar 3, 2024, 5:15 PM IST

Flipkart Launched UPI Handle
Flipkart Launched UPI Handle

Flipkart Launched UPI Handle: ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਨੇ ਆਪਣੇ ਗ੍ਰਾਹਕਾਂ ਲਈ UPI ਹੈਂਡਲ ਲਾਂਚ ਕਰ ਦਿੱਤਾ ਹੈ। ਹੁਣ ਆਨਲਾਈਨ ਸ਼ਾਪਿੰਗ ਕਰਦੇ ਹੋਏ ਬਿਨ੍ਹਾਂ ਕਿਸੇ ਥਰਡ ਪਾਰਟੀ ਐਪ ਦੇ ਤੁਸੀਂ ਭੁਗਤਾਨ ਕਰ ਸਕੋਗੇ।

ਹੈਦਰਾਬਾਦ: ਫਲਿੱਪਕਾਰਟ ਨੇ ਅੱਜ ਆਪਣੇ ਗ੍ਰਾਹਕਾਂ ਲਈ ਖੁਦ ਦਾ UPI ਹੈਂਡਲ ਲਾਂਚ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਲਿੱਪਕਾਰਟ ਦੇ 500 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਹਨ। ਆਪਣੇ ਗ੍ਰਾਹਕਾਂ ਨੂੰ ਬਿਹਤਰ ਸੁਵਿਧਾ ਦੇਣ ਲਈ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਹੁਣ ਆਨਲਾਈਨ ਸ਼ਾਪਿੰਗ ਕਰਦੇ ਹੋਏ ਗ੍ਰਾਹਕਾਂ ਨੂੰ ਭੁਗਤਾਨ ਕਰਨ ਲਈ ਥਰਡ ਪਾਰਟੀ ਐਪ ਦਾ ਇਸਤੇਮਾਲ ਨਹੀਂ ਕਰਨਾ ਹੋਵੇਗਾ। ਕੰਪਨੀ ਦੀ ਇਸ ਸੇਵਾ ਦਾ ਲਾਭ ਫਲਿੱਪਕਾਰਟ ਦੇ ਰਾਹੀ ਲਿਆ ਜਾ ਸਕਦਾ ਹੈ। ਨਿਊਜ਼ ਏਜੰਸੀ IANS ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਫਲਿੱਪਕਾਰਟ UPI ਦੇ ਨਾਲ ਯੂਜ਼ਰਸ ਆਨਲਾਈਨ-ਆਫਲਾਈਨ ਲੈਣ-ਦੇਣ ਆਪਣਾ UPI ਹੈਂਡਲ ਸੈੱਟ ਕਰ ਸਕਦੇ ਹਨ। ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਨੇ ਸੁਪਰਕੋਇਨ, ਕੈਸ਼ਬੈਕ ਅਤੇ ਬ੍ਰਾਂਡ ਵਾਊਚਰ ਦੀ ਸੁਵਿਧਾ ਵੀ ਸ਼ੁਰੂ ਕੀਤੀ ਹੈ।

ਇਸ ਤਰ੍ਹਾਂ ਕਰ ਸਕੋਗੇ ਫਲਿੱਪਕਾਰਟ ਰਾਹੀ ਭੁਗਤਾਨ: ਹੁਣ ਤੁਸੀਂ ਫਲਿੱਪਕਾਰਟ ਤੋਂ UPI ਦੇ ਰਾਹੀ ਪ੍ਰੋਡਕਟਸ ਦੇ ਲਈ ਭੁਗਤਾਨ ਕਰ ਸਕਦੇ ਹੋ। ਹੁਣ ਤੁਹਾਨੂੰ ਪ੍ਰੋਡਕਟ ਚੁਣਨ ਤੋਂ ਬਾਅਦ ਭੁਗਤਾਨ ਦੇ ਆਪਸ਼ਨ 'ਤੇ UPI ਆਈਡੀ ਸਕੈਨ ਅਤੇ ਪੇ ਕਰਨ ਦਾ ਆਪਸ਼ਨ ਦਿਖੇਗਾ। ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਯੂਜ਼ਰਸ ਰਿਚਾਰਜ਼ ਅਤੇ ਬਿੱਲ ਦਾ ਭੁਗਤਾਨ ਵੀ ਫਲਿੱਪਕਾਰਟ ਰਾਹੀ ਕਰ ਸਕਣਗੇ। ਫਲਿੱਪਕਾਰਟ ਨੇ Axis ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ, ਜਿਸ 'ਚ ਯੂਜ਼ਰਸ ਫਲਿੱਪਕਾਰਟ ਐਪ ਦਾ ਇਸਤੇਮਾਲ ਕਰਕੇ ਆਪਣੇ ਲੈਣ-ਦੇਣ ਲਈ @fkaxis ਹੈਂਡਲ ਦੇ ਨਾਲ UPI ਲਈ ਰਜਿਸਟਰ ਕਰ ਸਕਦੇ ਹਨ।

ਫਲਿੱਪਕਾਰਟ 'ਚ ਫਿਨਟੇਕ ਅਤੇ ਪੇਮੈਂਟਸ ਗਰੁੱਪ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਧੀਰਜ ਅਨੇਜਾ ਨੇ ਕਿਹਾ ਹੈ ਕਿ ਗ੍ਰਾਹਕਾਂ ਲਈ ਉਮੀਦਾਂ ਦੇ ਨਾਲ ਫਲਿੱਪਕਾਰਟ UPI ਨੂੰ ਲਾਂਚ ਕੀਤਾ ਜਾ ਰਿਹਾ ਹੈ। ਇਹ ਯੂਜ਼ਰਸ ਲਈ ਸੁਵਿਧਾਜਨਕ ਹੋਣ ਦੇ ਨਾਲ ਲਾਗਤ ਘਟਾਉਣ ਦਾ ਵੀ ਇੱਕ ਸਾਧਨ ਹੋਵੇਗਾ। ਧੀਰਜ ਅਨੇਜਾ ਨੇ ਅੱਗੇ ਕਿਹਾ ਕਿ ਫਲਿੱਪਕਾਰਟ 'ਤੇ ਅਸੀ ਸੁਪਰਕੋਇਨ, ਕੈਸ਼ਬੈਕ, ਬ੍ਰਾਂਡ ਵਾਊਚਰ, ਹੋਰ ਇਨਾਮਾਂ ਅਤੇ ਲਾਭਾਂ ਦੀ ਇੱਕ ਸੀਰੀਜ਼ ਦੇ ਨਾਲ ਸੁਰੱਖਿਅਤ ਅਤੇ ਸੁਵਿਧਾਜਨਕ ਭੁਗਤਾਨ ਆਪਸ਼ਨਾਂ ਦੀ ਪੇਸ਼ਕਸ਼ ਵੀ ਕਰ ਰਹੇ ਹਾਂ। ਅਸੀ ਗ੍ਰਾਹਕਾਂ ਦਾ ਅਨੁਭਵ ਬਿਹਤਰ ਬਣਾ ਰਹੇ ਹਾਂ।

@fkaxis ਹੈਂਡਲ ਤੋਂ UPI ਲਈ ਕਰੋ ਰਜਿਸਟਰ: Axis ਬੈਂਕ ਦੇ ਪ੍ਰਧਾਨ ਅਤੇ ਮੁਖੀ ਸੰਜੀਵ ਮੋਘੇ ਨੇ ਕਿਹਾ ਕਿ UPI 'ਚ ਅਸੀ ਆਪਣੇ ਵਿਕਾਸ ਨੂੰ ਪਾਰਟਨਰਸ਼ਿਪ ਦੇ ਨਾਲ ਉਤਸ਼ਾਹਿਤ ਕਰ ਰਹੇ ਹਾਂ। ਫਲਿੱਪਕਾਰਟ ਦੇ ਨਾਲ ਸਾਡੀ ਸਾਂਝੇਦਾਰੀ ਨੇ ਭਾਰਤ ਦੇ ਸਭ ਤੋਂ ਸਫ਼ਲ ਸਹਿ-ਬ੍ਰਾਂਡੇਡ ਕ੍ਰੈਡਿਟ ਕਾਰਡਾਂ ਵਿੱਚੋਂ ਇੱਕ ਨੂੰ ਲਾਂਚ ਕਰਨ ਤੋਂ ਲੈ ਕੇ ਹੁਣ ਫਲਿੱਪਕਾਰਟ UPI ਸੇਵਾ ਨੂੰ ਸ਼ੁਰੂ ਕਰਨ ਤੱਕ, ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਗ੍ਰਾਹਕ ਹੁਣ @fkaxis ਹੈਂਡਲ ਤੋਂ UPI ਲਈ ਰਜਿਸਟਰ ਕਰ ਸਕਦੇ ਹਨ ਅਤੇ ਫਲਿੱਪਕਾਰਟ ਦਾ ਇਸਤੇਮਾਲ ਕਰਕੇ ਫੰਡ ਟ੍ਰਾਂਸਫ਼ਰ ਅਤੇ ਚੈੱਕਆਊਟ ਭੁਗਤਾਨ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.