ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 12+ 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਸਮਾਰਟਫੋਨ 6 ਮਾਰਚ ਨੂੰ ਲਾਂਚ ਹੋਵੇਗਾ। ਲਾਂਚ ਤੋਂ ਪਹਿਲਾ ਹੀ ਤੁਸੀਂ ਇਸ ਸਮਾਰਟਫੋਨ ਨੂੰ ਪ੍ਰੀ-ਬੁੱਕ ਕਰ ਸਕਦੇ ਹੋ। Realme 12+ 5G ਸਮਾਰਟਫੋਨ ਨੂੰ ਤੁਸੀਂ ਸਿਰਫ਼ 1 ਰੁਪਏ 'ਚ ਹੀ ਪ੍ਰੀ-ਬੁੱਕ ਕਰ ਸਕੋਗੇ।
ਇਸ ਦਿਨ ਕਰ ਸਕੋਗੇ Realme 12+ 5G ਨੂੰ ਪ੍ਰੀ-ਬੁੱਕ: Realme 12+ 5G ਸਮਾਰਟਫੋਨ ਨੂੰ ਤੁਸੀਂ 5 ਮਾਰਚ ਦੁਪਹਿਰ 12 ਵਜੇ ਤੱਕ ਪ੍ਰੀ-ਬੁੱਕ ਕਰ ਸਕੋਗੇ ਅਤੇ 6 ਮਾਰਚ ਨੂੰ ਇਸ ਸਮਾਰਟਫੋਨ ਨੂੰ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ ਦੀ ਪਹਿਲੀ ਸੇਲ 6 ਮਾਰਚ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗੀ।
Realme 12+ 5G ਸਮਾਰਟਫੋਨ ਨੂੰ ਪ੍ਰੀ-ਬੁੱਕ ਕਰਨ 'ਤੇ ਮਿਲਣਗੇ ਲਾਭ: ਕੰਪਨੀ ਦਾ ਦਾਅਵਾ ਹੈ ਕਿ Realme 12+ 5G ਸਮਾਰਟਫੋਨ ਨੂੰ ਪ੍ਰੀ-ਬੁੱਕ ਕਰਨ ਵਾਲੇ ਗ੍ਰਾਹਕਾਂ ਨੂੰ 3,000 ਰੁਪਏ ਤੋਂ ਜ਼ਿਆਦਾ ਦੇ ਲਾਭ ਆਫ਼ਰ ਕੀਤੇ ਜਾਣਗੇ। ਯੂਜ਼ਰਸ ਨੂੰ 1199 ਰੁਪਏ ਦਾ ਮੋਬਾਈਲ ਪ੍ਰੋਟੈਕਸ਼ਨ ਵੀ ਆਫ਼ਰ ਕੀਤਾ ਜਾ ਰਿਹਾ ਹੈ। ਪ੍ਰੀ-ਬੁੱਕ ਕਰਨ ਵਾਲੇ ਗ੍ਰਾਹਕ 2,000 ਰੁਪਏ ਦੇ ਲਿਮਿਟਡ ਟਾਈਮ ਆਫ਼ਰ ਦਾ ਫਾਇਦਾ ਵੀ ਲੈ ਸਕਦੇ ਹਨ। SBI, HDFC, ICICI Bank ਕਾਰਡ ਦੇ ਨਾਲ ਗ੍ਰਾਹਕਾਂ ਨੂੰ 1,000 ਰੁਪਏ ਦਾ ਡਿਸਕਾਊਂਟ ਵੀ ਆਫ਼ਰ ਕੀਤਾ ਜਾ ਰਿਹਾ ਹੈ।
Realme 12+ 5G ਸਮਾਰਟਫੋਨ ਦੀ ਲਾਂਚ ਡੇਟ: Realme 12+ 5G ਸਮਾਰਟਫੋਨ 6 ਮਾਰਚ ਨੂੰ ਭਾਰਤ 'ਚ ਲਾਂਚ ਹੋ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਫੋਨ ਦੀ ਪ੍ਰੀ-ਬੁੱਕਿੰਗ ਓਪਨ ਹੋ ਚੁੱਕੀ ਹੈ। ਇਸ ਸਮਾਰਟਫੋਨ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਲਿਸਟ ਕੀਤਾ ਗਿਆ ਹੈ।
Realme 12+ 5G ਸਮਾਰਟਫੋਨ 'ਤੇ ਮਿਲਣਗੇ ਬੈਂਕ ਆਫ਼ਰਸ: Realme 12+ 5G ਸਮਾਰਟਫੋਨ 'ਤੇ ਕਈ ਸ਼ਾਨਦਾਰ ਬੈਂਕ ਆਫ਼ਰਸ ਵੀ ਮਿਲ ਰਹੇ ਹਨ। ਜੇਕਰ ਤੁਸੀਂ ਇਸ ਫੋਨ ਨੂੰ HSBC ਬੈਂਕ ਕ੍ਰੇਡਿਟ ਕਾਰਡ ਦੇ ਨਾਲ EMI Transactions 'ਤੇ ਖਰੀਦਦੇ ਹੋ, ਤਾਂ 2,000 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਜੇਕਰ ਇਸ ਫੋਨ ਨੂੰ ਤੁਸੀਂ ICICI ਕ੍ਰੇਡਿਟ ਕਾਰਡ ਦੇ ਨਾਲ EMI Transactions 'ਤੇ ਖਰੀਦਦੇ ਹੋ, ਤਾਂ 2,500 ਰੁਪਏ ਤੱਕ ਦੀ ਬਚਤ ਕਰ ਸਕੋਗੇ। ICICI Bank Debit Card EMI Transactions 'ਤੇ ਫੋਨ ਖਰੀਦਣ ਨਾਲ 30 ਹਜ਼ਾਰ ਤੋਂ ਉੱਪਰ ਦੇ ਆਰਡਰ 'ਤੇ 1250 ਰੁਪਏ ਆਫ਼ ਪਾ ਸਕਦੇ ਹੋ।