ETV Bharat / state

ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਡੀਪੀਈ ਅਧਿਆਪਕ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਤਿਆਰ

author img

By ETV Bharat Punjabi Team

Published : Mar 19, 2024, 10:32 PM IST

DPE teacher: ਧੂਰੀ ਵਿੱਚ ਲਗਭਗ ਪਿਛਲੇ 12 ਦਿਨਾਂ ਤੋਂ 168 ਡੀਪੀਈ ਅਧਿਆਪਕਾਂ ਆਪਣੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਹੜਤਾਲ 'ਤੇ ਬੈਠੇ ਹਨ। ਉਹਨਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਜਲਦ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਪੂਰਾਂ ਨਾ ਕੀਤਾ ਤਾਂ ਅਸੀਂ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂਗੇ।

The DPE teacher climbed on the water tank ready to end his life
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਡੀਪੀਈ ਅਧਿਆਪਕ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਤਿਆਰ

ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਡੀਪੀਈ ਅਧਿਆਪਕ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਤਿਆਰ

ਸੰਗਰੂਰ: ਸੰਗਰੂਰ ਦੇ ਹਲਕਾ ਧੂਰੀ ਵਿੱਚ ਲਗਭਗ ਪਿਛਲੇ 12 ਦਿਨਾਂ ਤੋਂ 168 ਡੀਪੀਈ ਅਧਿਆਪਕ ਆਪਣੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਹੜਤਾਲ 'ਤੇ ਬੈਠੇ ਹਨ। ਉਹਨਾਂ ਕਿਹਾ ਕਿ ਭਗਵੰਨ ਮਾਨ ਸਰਕਾਰ ਵੱਲੋਂ ਹਰ ਗਲੀ ਮੁਹੱਲੇ ਵੱਡੇ ਵੱਡੇ ਫਲੈਕਸ ਬੋਰਡ ਲਗਾਏ ਹਨ ਕਿ ਸਾਡੀ ਸਰਕਾਰ ਨੇ 42000 ਮੁਲਾਜ਼ਮ ਪੱਕਾ ਜਾਂ ਭਰਤੀ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਵੀ ਉਹਨਾਂ 4200 ਮੁਲਾਜ਼ਮਾਂ ਦੇ ਵਿੱਚੋਂ ਹਾਂ, ਸਾਨੂੰ ਵੀ ਤੁਸੀ ਆਪਣੇ ਹੱਥੀ ਨਿਯੁਕਤੀ ਪੱਤਰ ਦਿੱਤੇ ਸਨ ਤੇ ਅੱਜ ਸਾਨੂੰ ਨਕਾਰਿਆ ਜਾ ਰਿਹਾ ਹੈ। ਅੱਜ ਸਾਨੂੰ ਕੋਰਟਾਂ ਦੇ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਸਾਡੀ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡਾ ਪੱਕਾ ਜਾਂ ਕੋਈ ਸਾਰਥਿਕ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਆਉਣ ਵਾਲੇ ਸਮੇਂ ਚ ਮਰਨ ਵਰਤ ਤੇ ਬੈਠਾਂਗੇ ਅਤੇ ਆਪਣੇ ਸੰਘਰਸ਼ ਪੂਰੇ ਪੰਜਾਬ ਵਿੱਚ ਹੋਰ ਤਿੱਖਾ ਕਰਾਂਗੇ।

ਟੈਂਕੀ ਤੇ ਚੜ੍ਹੇ ਅਧਿਆਪਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਹੜਤਾਲ ਤੇ ਬੈਠਿਆਂ ਲਗਭਗ 12 ਦਿਨ ਹੋ ਗਏ ਹਨ, ਪਰ ਸਾਰ ਦਾ ਇੱਕ ਵੀ ਨੁਮਾਇੰਦਾ ਸਾਡੀ ਸਾਰ ਲੈਣ ਨਹੀਂ ਆਇਆ। ਉਹਨਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਜਲਦ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਪੂਰਾਂ ਨਾ ਕੀਤਾ ਤਾਂ ਅਸੀਂ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂਗੇ, ਜਿਸ ਦੀ ਜਿੰਮੇਵਾਰ ਮੌਜੂਦਾ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਾਨੂੰ ਜੁਆਇਨਿੰਗ ਲੈਟਰ ਤਾਂ ਦਿੱਤੇ ਹਨ ਪਰ ਅਜੇ ਤੱਕ ਸਾਨੂੰ ਜੁਆਇਨ ਨਹੀਂ ਕੀਤਾ ਜਦੋਂ ਕਿ ਸਰਕਾਰ ਕਹਿੰਦੀ ਹੈ ਕਿ ਸਾਨੂੰ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਹਨ, ਪਰ ਸਾਡੇ ਤੋਂ ਪੁੱਛੋ ਕਿ ਸਾਡੇ ਨਾਲ ਕੀ ਧੋਖਾ ਕੀਤਾ ਗਿਆ ਹੈ, ਜਿਸ ਲਈ ਅਸੀਂ ਟੈਂਕੀ ਤੇ ਚੜ੍ਹਨ ਲਈ ਮਜਬੂਰ ਹੋਏ ਹਾਂ। ਉਹਨਾਂ ਕਿਹਾ ਕਿ ਜੇਕਰ ਸਾਡਾ ਮਸਲਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਅਸੀਂ ਲੋਕ ਸਭਾ ਚੋਣਾਂ 'ਚ ਆਪ ਸਰਕਾਰ ਦਾ ਜ਼ੋਰਦਾਰ ਵਿਰੋਧ ਕਰਾਂਗੇ।

ਸੁਖਬੀਰ ਸਿੰਘ ਬਾਦਲ ਨਾਲ ਹੋਵੇਗੀ ਮੀਟਿੰਗ: ਧੂਰੀ ਦੀ ਅਕਾਲੀ ਦਲ ਬਾਦਲ ਦੀ ਟੀਮ ਰਣਜੀਤ ਸਿੰਘ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਜਸਵਿੰਦਰ ਕੌਰ ਆਪਣੀ ਪੂਰੀ ਟੀਮ ਸਮੇਤ ਹੜਤਾਲ ਤੇ ਬੈਠੇ 168 ਡੀ.ਪੀ.ਈ ਅਧਿਆਪਕਾਂ ਨੂੰ ਮਿਲਣ ਪਹੁੰਚੀ। ਇਸ ਮੌਕੇ ਬੋਲਦਿਆਂ ਅਕਾਲੀ ਦਲ ਬਾਦਲ ਦੇ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਤੁਹਾਡੇ ਦਰਦ ਨੂੰ ਸਮਝਦੀ ਹੈ ਅਤੇ ਜਿੱਥੇ ਵੀ ਸਾਡੀ ਲੋੜ ਪਈ ਅਸੀਂ ਤੁਹਾਡੇ ਨਾਲ ਹਾਂ। ਉਹਨਾਂ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ ਜਾਵੇਗੀ।

"ਕੇਜਰੀਵਾਲ ਦਾ ਭਗਵਾਨ ਰਿਮੋਟ" ਹੈ: ਇਸ ਮੌਕੇ ਇਸਤਰੀ ਵਿੰਗ ਦੀ ਪ੍ਰਧਾਨ ਜਸਵਿੰਦਰ ਕੌਰ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਅਸੀਂ ਅਧਿਆਪਕਾਂ ਨੂੰ ਕਦੇ ਵੀ ਤੰਗ ਨਹੀਂ ਸੀ ਕੀਤਾ। ਉਹਨਾਂ ਆਪ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ "ਕੇਜਰੀਵਾਲ ਦਾ ਭਗਵਾਨ ਰਿਮੋਟ" ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਰਿਮੋਟ ਦੱਬਣਾ ਹੈ ਭਗਵਾਨ ਨੇ ਚੱਲਣਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਬਾਰੇ ਜਰੂਰ ਸੋਚਣਾ ਚਾਹੀਦਾ ਹੈ ਕਿਉਂਕਿ ਬੱਚੇ ਦੇ ਚੰਗੇ ਭਵਿੱਖ ਲਈ ਸਿਰਫ ਇੱਕ ਅਧਿਆਪਕ ਹੀ ਜ਼ਿੰਮੇਵਾਰ ਹੈ। ਜੇਕਰ ਅਧਿਆਪਕ ਹੀ ਸੜਕਾਂ 'ਤੇ ਹੋਣ ਤਾਂ ਨੀਂਹ ਆਪਣੇ ਆਪ ਹੀ ਕਮਜ਼ੋਰ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.