ETV Bharat / state

SKM ਦਾ ਵੱਡਾ ਐਲਾਨ: ਭਾਜਪਾ ਦਾ ਕਰਾਂਗੇ 2024 ਲੋਕ ਸਭਾ ਚੋਣਾਂ 'ਚ ਵਿਰੋਧ, ਕਿਹਾ-ਜੇ ਭਾਜਪਾ ਦੀ ਮੁੜ ਬਣੀ ਸਰਕਾਰ ਤਾਂ ਇਹ ਬਦਲ ਦੇਣਗੇ ਸੰਵਿਧਾਨ

author img

By ETV Bharat Punjabi Team

Published : Mar 19, 2024, 4:28 PM IST

SKM ਦਾ ਵੱਡਾ ਐਲਾਨ
SKM ਦਾ ਵੱਡਾ ਐਲਾਨ

ਭਾਜਪਾ ਖਿਲਾਫ਼ ਕਿਸਾਨ ਜਥੇਬੰਦੀਆਂ ਸਿੱਧੀ ਲੜਾਈ ਦੀ ਤਿਆਰੀ 'ਚ ਹੈ, ਜਿਸ ਦੇ ਚੱਲਦੇ ਲੋਕ ਸਭਾ ਚੋਣਾਂ ਦੌਰਾਨ ਕਿਸਾਨ ਭਾਜਪਾ ਦਾ ਵਿਰੋਧ ਕਰਨਗੇ ਅਤੇ ਲੋਕਾਂ ਨੂੰ ਇਹ ਅਪੀਲ ਕਰਨਗੇ ਕਿ ਉਹ ਵੀ ਭਾਜਪਾ ਨੂੰ ਵੋਟ ਨਾ ਪਾਉਣ।

SKM ਦਾ ਵੱਡਾ ਐਲਾਨ

ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਦੀ ਅੱਜ ਅਹਿਮ ਬੈਠਕ ਲੁਧਿਆਣਾ 'ਚ ਹੋਈ, ਜਿਸ ਵਿੱਚ ਦਿੱਲੀ ਦੇ ਵਿੱਚ ਹੋਈ ਮਹਾਂ ਪੰਚਾਇਤ ਦੇ ਦੌਰਾਨ ਅੱਠ ਨੁਕਾਤੀ ਫੈਸਲੇ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕੇ ਜਾਣ ਦੇ ਵਿਰੁੱਧ ਵੀ ਆਪਣਾ ਰੋਸ ਜਾਹਿਰ ਕੀਤਾ ਅਤੇ ਕਿਹਾ ਕਿ ਪਿਛਲੇ 500 ਸਾਲ ਦੇ ਦੌਰਾਨ ਇੰਨੀ ਵੱਡੀ ਕਿਸਾਨਾਂ ਦੀ ਮਹਾਂ ਪੰਚਾਇਤ ਨਹੀਂ ਹੋਈ, ਜਿੰਨੀ ਵੱਡੀ ਮਹਾਂ ਪੰਚਾਇਤ ਪਿਛਲੇ ਦਿਨੀਂ ਦਿੱਲੀ ਦੇ ਵਿੱਚ ਕੀਤੀ ਗਈ ਹੈ।

ਕਿਸਾਨ ਕਰਨਗੇ ਖੁੱਲ੍ਹ ਕੇ ਭਾਜਪਾ ਦਾ ਵਿਰੋਧ: ਉਹਨਾਂ ਨੇ ਸਿੱਧੇ ਤੌਰ 'ਤੇ ਭਾਜਪਾ ਨੂੰ ਲਲਕਾਰਦੇ ਹੋਏ ਐਲਾਨ ਕਰ ਦਿੱਤਾ ਕਿ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇਸ਼ ਦੇ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨਗੀਆਂ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਅਸੀਂ ਹੁਣ ਖੁੱਲ੍ਹ ਕੇ ਭਾਜਪਾ ਦਾ ਵਿਰੋਧ ਕਰਨ ਜਾ ਰਹੇ ਹਾਂ। ਉਹਨਾਂ ਕਿਹਾ ਕਿ 2024 ਲੋਕ ਸਭਾ ਚੋਣਾਂ ਲਈ ਅਸੀਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਹਨਾਂ ਨੂੰ ਵੋਟ ਨਾ ਪਾਓ ਕਿਉਂਕਿ ਜੇਕਰ ਇਹਨਾਂ ਦੀ ਸਰਕਾਰ ਮੁੜ ਤੋਂ ਆ ਗਈ ਤਾਂ ਇਹਨਾਂ ਨੇ ਸੰਵਿਧਾਨ ਤੱਕ ਦੇ ਵਿੱਚ ਬਦਲਾਅ ਕਰ ਦੇਣਾ ਹੈ।

ਭਾਜਪਾ ਨਾਲ ਸਿੱਧਾ ਮੱਥਾ ਲਾਉਣ ਦੀ ਤਿਆਰੀ: ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਫਾਂਸੀਵਾਦ ਨੂੰ ਪ੍ਰਫੁੱਲਿਤ ਕਰ ਰਹੀ, ਜੋ ਕਿ ਦੇਸ਼ ਦੀ ਜਨਤਾ ਲਈ ਖਤਰਨਾਕ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੋਰ ਵੀ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ। ਕਿਸਾਨ ਆਗੂਆਂ ਨੇ ਸਿੱਧੇ ਤੌਰ 'ਤੇ ਭਾਜਪਾ ਦੇ ਨਾਲ ਮੱਥਾ ਲਾਉਣ ਦਾ ਫੈਸਲਾ ਕੀਤਾ ਹੈ ਅਤੇ ਕਿਹਾ ਹੈ ਕਿ ਹੁਣ ਅਸੀਂ ਇਹਨਾਂ ਦਾ ਹਰ ਥਾਂ 'ਤੇ ਵਿਰੋਧ ਕਰਾਂਗੇ। ਉਹਨਾਂ ਨੇ ਕਿਹਾ ਕਿ ਭਾਜਪਾ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ। ਇਸ ਤੋਂ ਇਲਾਵਾ ਅੱਜ ਦੇਸ਼ ਦੇ ਕਿਸਾਨਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਸ ਸਬੰਧੀ ਅਸੀਂ ਲਗਾਤਾਰ ਭਾਜਪਾ ਦਾ ਵਿਰੋਧ ਕਰਦੇ ਰਹਾਂਗੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਹੋਰ ਪਾਰਟੀ ਨੂੰ ਵੀ ਪ੍ਰਫੁੱਲਿਤ ਨਹੀਂ ਕਰ ਰਹੇ ਜਾਂ ਫਿਰ ਕਿਸੇ ਹੋਰ ਪਾਰਟੀ ਦਾ ਸਮਰਥਨ ਨਹੀਂ ਕਰ ਰਹੇ ਪਰ ਭਾਜਪਾ ਦੀਆਂ ਜੋ ਕਿਸਾਨ ਵਿਰੋਧੀ ਨੀਤੀਆਂ ਹਨ ਉਸ ਕਰਕੇ ਭਾਜਪਾ ਦਾ ਵਿਰੋਧ ਕਰ ਰਹੇ ਹਾਂ।

ਮੀਟਿੰਗ 'ਚ ਵਿਚਾਰੇ ਕਈ ਅਹਿਮ ਮੁੱਦੇ: ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸਾਡੀ ਅਹਿਮ ਮੀਟਿੰਗ ਹੋਈ ਹੈ, ਜਿਸ ਵਿੱਚ ਐਮਐਸਪੀ ਦੇ ਮੁੱਦੇ ਦੇ ਨਾਲ-ਨਾਲ ਲਖੀਮਪੁਰ ਖੀਰੀ ਦੇ ਵਿਚ ਹਾਲੇ ਤੱਕ ਇਨਸਾਫ ਨਾ ਮਿਲਣ ਅਤੇ ਕਿਸਾਨ ਮਹਾਂ ਪੰਚਾਇਤ ਦੇ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕੇ ਜਾਣ ਦੇ ਖਿਲਾਫ ਮੀਟਿੰਗ ਕੀਤੀ ਗਈ ਹੈ ਤੇ ਹੋਰ ਅਹਿਮ ਮੁੱਦੇ ਵਿਚਾਰੇ ਗਏ ਹਨ, ਜਿਸ ਵਿੱਚ ਇਹਨਾਂ ਮੁੱਦਿਆਂ ਦੀ ਸਖਤ ਸ਼ਬਦਾਂ ਦੇ ਵਿੱਚ ਕੇਂਦਰ ਸਰਕਾਰ ਦੇ ਰਵੱਈਏ ਦੀ ਨਿੰਦਾ ਕੀਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.