ETV Bharat / state

ਜ਼ਮੀਨੀ ਕਲੇਸ਼ ਨੇ ਪਿੰਡ ਨੂੰ ਬਣਾਇਆ ਜੰਗ ਦਾ ਮੈਦਾਨ, ਭਤੀਜਿਆਂ ਨੇ ਭੂਆ-ਫੁੱਫੜ 'ਤੇ ਕੀਤਾ ਜਾਨਲੇਵਾ ਹਮਲਾ - clashed over land dispute

author img

By ETV Bharat Punjabi Team

Published : Apr 6, 2024, 11:32 AM IST

ਫਿਰੋਜ਼ਪੁਰ ਵਿਖੇ ਪਿੰਡ ‘ਚ ਰਿਸ਼ਤੇਦਾਰਾਂ ਦੀ ਆਪਸੀ ਝੜਪ ਨੇ ਪਿੰਡ ਨੂੰ ਇੱਕ ਜੰਗ ਦੇ ਮੈਦਾਨ 'ਚ ਬਦਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਧੀ,ਜਵਾਈ ਅਤੇ ਉਸ ਦੇ ਪਰਿਵਾਰਕ ਮੈਂਬਰ ਘਰ ‘ਤੇ ਆਪਣਾ ਹੱਕ ਜਤਾ ਰਹੇ ਹਨ, ਜਿਸ ਕਾਰਨ ਇਹ ਲੜਾਈ ਨੇ ਇਨਾਂ ਖਤਰਨਾਕ ਰੂਪ ਅਖਤਿਆਰ ਕਰ ਲਿਆ।

Siblings and families clashed over land dispute in Ferozepur, both families want possession of grandfather's house
ਜ਼ਮੀਨੀ ਕਲੇਸ਼ ਨੇ ਪਿੰਡ ਨੂੰ ਬਣਾਇਆ ਜੰਗ ਦਾ ਮੈਦਾਨ,ਭਤੀਜਿਆਂ ਨੇ ਭੂਆ-ਫੁੱਫੜ 'ਤੇ ਕੀਤਾ ਜਾਨਲੇਵਾ ਹਮਲਾ

ਭਤੀਜਿਆਂ ਨੇ ਭੂਆ-ਫੁੱਫੜ 'ਤੇ ਕੀਤਾ ਜਾਨਲੇਵਾ ਹਮਲਾ

ਫ਼ਿਰੋਜ਼ਪੁਰ: ਜ਼ੀਰਾ ਕਸਬੇ ਦੇ ਪਿੰਡ ਮੁੰਡੀਆਂ-ਚੂੜੀਆਂ ਵਿੱਚ ਘਰ ਨੂੰ ਲੈ ਕੇ ਭਰਾ-ਭਤੀਜੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਹੀ ਭੁਆ, ਉਸ ਦੇ ਪਤੀ ਅਤੇ ਪੁੱਤਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਵਿੱਚ ਚਾਰ ਵਿਅਕਤੀ ਜ਼ਖਮੀ ਹੋ ਗਏ, ਜੋ ਕਿ ਪਰਿਵਾਰਕ ਮੈਂਬਰ ਸਨ ਪਰ ਜ਼ਮੀਨ ਪਿੱਛੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਇਸ ਮੌਕੇ ਪਿੰਡ ‘ਚ ਝੜਪ ਦੀ ਵੀਡੀਓ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਜ਼ਖਮੀ ਧੀ, ਜਵਾਈ ਅਤੇ ਉਸ ਦੇ ਪਰਿਵਾਰਕ ਮੈਂਬਰ ਪਿਤਾ ਦੇ ਘਰ ‘ਤੇ ਆਪਣਾ ਹੱਕ ਜਤਾ ਰਹੇ ਹਨ।

ਪਿਤਾ ਦੇ ਘਰ ਲਈ ਪਿਆ ਕਲੇਸ਼: ਦੂਜੇ ਪਾਸੇ ਪਿਓ ਪੁੱਤਰਾਂ ਦਾ ਦਾਅਵਾ ਉਸ ਮਕਾਨ 'ਤੇ ਉਨ੍ਹਾਂ ਦਾ ਹੱਕ। ਇਹ ਮਾਮਲਾ ਫ਼ਿਰੋਜ਼ਪੁਰ ਦੇ ਜ਼ੀਰਾ ਕਸਬਾ ਦਾ ਹੈ। ਪਿੰਡ ਮੁੰਡੀਆਂ ਚੂੜੀਆਂ ਦਾ ਹੈ, ਜਿੱਥੇ ਦੋ ਦਿਨ ਪਹਿਲਾਂ ਆਪਣੇ ਮ੍ਰਿਤਕ ਪਿਤਾ ਦੇ ਘਰ ਰਹਿ ਰਹੀ ਧੀ, ਜਵਾਈ ਅਤੇ ਉਸ ਦੇ ਪਰਿਵਾਰ ਨੇ ਆਪਣੇ ਹੀ ਭਰਾਵਾਂ ਅਤੇ ਭਤੀਜਿਆਂ 'ਤੇ ਜਾਨਲੇਵਾ ਹਮਲਾ ਕਰ ਦਿਤਾ। ਚਾਰੇ ਬੁਰੀ ਤਰ੍ਹਾਂ ਜਖਮੀ ਹੋ ਗਏ। ਇਹ ਸਾਰਾ ਝਗੜਾ ਪਿਤਾ ਦੇ ਘਰ 'ਤੇ ਕਬਜ਼ੇ ਨੂੰ ਲੈ ਕੇ ਹੋਇਆ। ਇਹ ਉਹ ਹੀ ਘਰ ਹੈ, ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਭੈਣ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਭਰਾ ਨੇ ਅਤੇ ਉਸ ਦੇ ਬੱਚਿਆਂ ਨੇ ਸਾਥੀਆਂ ਨਾਲ ਮਿਲ ਕੇ ਉਹਨਾਂ ਉਤੇ ਹਮਲਾ ਕੀਤਾ, ਡਾਂਗਾਂ ਸੋਟੇ ਵਰ੍ਹਾਏ ਕਿ ਉਹ ਜ਼ਖਮੀ ਹੋ ਗਏ ਹਨ। ਇਸ ਮੋਕੇ ਇਲਾਜ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਦਾਖਲ ਹੈ । ਉਹਨਾਂ ਕਿਹਾ ਕਿ ਜ਼ਮੀਨ ਪਿੱਛੇ ਮੇਰਾ ਭਰਾ ਅਤੇ ਭਤੀਜਾ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਵੱਢ-ਟੁੱਕ ਕਰਕੇ ਉਨ੍ਹਾਂ ਨੇ ਸਾਡੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਾਨੂੰ ਇਨਸਾਫ ਦੇਵੇ।

ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ : ਉਥੇ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ 'ਚ ਆ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ਪਰਿਵਾਰ ਆਪਸ 'ਚ ਰਿਸ਼ਤੇਦਾਰ ਹਨ ਅਤੇ ਇਕ ਘਰ ਨੂੰ ਲੈ ਕੇ ਦੋਵਾਂ 'ਚ ਲੜਾਈ ਝਗੜੇ ਨੂੰ ਲੈ ਕੇ ਦੋਵਾਂ ਨੇ ਇਕ-ਦੂਜੇ 'ਤੇ ਹਮਲਾ ਕੀਤਾ ਹੈ। ਪੱਥਰਬਾਜ਼ੀ ਵਿੱਚ ਦੋਵਾਂ ਪਰਿਵਾਰਾਂ ਦੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇੱਕ ਧਿਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਦੂਜੀ ਧਿਰ ਦੇ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਜਲਦੀ ਤੋਂ ਜਲਦੀ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.