ETV Bharat / state

ਈਟੀਵੀ ਭਾਰਤ ਵੱਲੋਂ ਹਸਪਤਾਲ 'ਚ ਰਿਐਲਟੀ ਚੈੱਕ, ਵੇਖੋ ਕੀ ਸੱਚ ਆਇਆ ਸਾਹਮਣੇ ...

author img

By ETV Bharat Punjabi Team

Published : Feb 1, 2024, 12:47 PM IST

ਹਰ ਦਵਾਈ ਸਰਕਾਰੀ ਹਸਪਤਾਲ ਚੋਂ ਮਿਲਣ ਬਾਰੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ । ਜਿਸ ਦਾ ਰਿਐਲਟੀ ਚੈੱਕ ਈਟੀਵੀ ਭਾਰਤ ਵੱਲੋਂ ਕੀਤਾ ਗਿਆ। ਆਖਰ ਕੀ ਸੱਚ ਮੁੱਚ ਹਰ ਦਵਾਈ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਚੋਂ ਹੀ ਮਿਲ ਰਹੀ ਹੈ। ਪੜ੍ਹੋ ਪੂਰੀ ਖ਼ਬਰ

Reality check of health facilities provided by Punjab government
ਈਟੀਵੀ ਭਾਰਤ ਵੱਲੋਂ ਹਸਪਤਾਲ 'ਚ ਰਿਐਲਟੀ ਚੈੱਕ, ਵੇਖੋ ਕੀ ਸੱਚ ਆਇਆ ਸਾਹਮਣੇ?...

ਈਟੀਵੀ ਭਾਰਤ ਵੱਲੋਂ ਹਸਪਤਾਲ 'ਚ ਰਿਐਲਟੀ ਚੈੱਕ, ਵੇਖੋ ਕੀ ਸੱਚ ਆਇਆ ਸਾਹਮਣੇ?...

ਬਠਿੰਡਾ: ਪੰਜਾਬ ਸਰਕਾਰ ਵੱਲੋਂ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਹੁਣ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈ ਉਪਲਬਧ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਇਸ ਦਾਅਵੇ ਸਬੰਧੀ ਜਦੋਂ ਸਰਕਾਰੀ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਹਸਪਤਾਲ ਵਿੱਚ ਹੀ ਮਰੀਜ਼ਾਂ ਨੂੰ ਮੁਫ਼ਤ ਦਵਾਈ ਉਪਲਬਧ ਕਰਵਾਉਣ ਲਈ ਚਾਰ ਕਾਊਂਟਰ ਉਪਲਬਧ ਕਰਾਏ ਗਏ ਹਨ। ਜਿਨਾਂ ਵਿੱਚ ਵੱਖ-ਵੱਖ ਕੈਟਾਗਰੀਆਂ ਸੀਨੀਅਰ ਸਿਟੀਜਨ, ਅੰਗਹੀਣ, ਇਸਤਰੀ ਅਤੇ ਪੁਰਸ਼ ਦੇ ਕਾਊਂਟਰ ਬਣਾਏ ਗਏ ਹਨ।

ਕੀ ਕਹਿੰਦੇ ਨੇ ਮਰੀਜ਼: ਦਵਾਈ ਲੈਣ ਆਏ ਮਰੀਜ਼ਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਮਹੀਨੇ ਤੋਂ ਉਨ੍ਹਾਂ ਨੂੰ ਮੁਫ਼ਤ ਦਵਾਈ ਉਪਲਬਧ ਕਰਵਾਈ ਜਾ ਰਹੀ ਹੈ । ਜਿਸ ਨਾਲ ਉਨ੍ਹਾਂ ਨੂੰ ਇਸ ਮਹੀਨੇ ਮੁਫ਼ਤ ਦਵਾਈ ਉਪਲਬਧ ਕਰਵਾਈ ਜਾ ਰਹੀ ਹੈ।ਜਿਸ ਨਾਲ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਮਰੀਜ਼ਾਂ ਨੇ ਆਖਿਆ ਕਿ ਪਹਿਲਾਂ ਉਨ੍ਹਾਂ ਨੂੰ ਕਈ ਦਵਾਈਆਂ ਬਾਹਰੋਂ ਮੈਡੀਕਲ ਸਟੋਰ ਤੋਂ ਖਰੀਦਣੀਆਂ ਪੈਂਦੀਆਂ ਸਨ, ਜਿਸ ਕਾਰਨ ਉਨ੍ਹਾਂ ਦੀ ਜੇਬ 'ਤੇ ਬਹੁਤ ਭਾਰ ਪੈਂਦਾ ਸੀ।

Reality check of health facilities provided by Punjab government
ਈਟੀਵੀ ਭਾਰਤ ਵੱਲੋਂ ਹਸਪਤਾਲ 'ਚ ਰਿਐਲਟੀ ਚੈੱਕ, ਵੇਖੋ ਕੀ ਸੱਚ ਆਇਆ ਸਾਹਮਣੇ?...

ਦਵਾਈ ਲੈਣ ਆਏ ਗੁਰਲਾਲ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਆਪਣੀ ਪਤਨੀ ਦਾ ਆਪਰੇਸ਼ਨ ਕਰਵਾਇਆ ਗਿਆ ਸੀ। ਜਿਸ ਸਬੰਧੀ ਉਨ੍ਹਾਂ ਵੱਲੋਂ ਹਰ ਮਹੀਨੇ ਸਰਕਾਰੀ ਹਸਪਤਾਲ ਵਿੱਚ ਚੈੱਕ ਕਰਾਉਣ ਲਈ ਆਉਣਾ ਪੈਂਦਾ ਹੈ ਅਤੇ ਹਰ ਵਾਰ ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ਦਵਾਈਆਂ ਜਿਆਦਾਤਰ ਬਾਹਰੋਂ ਹੀ ਮਿਲਦੀਆਂ ਹਨ, ਪਰ ਹੁਣ ਅਜਿਹਾ ਨਹੀਂ ਹੈ। ਉੱਥੇ ਹੀ ਜਦੋਂ ਦਾਵਈ ਲੈਣ ਆਏ ਬਜ਼ੁਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਬਜ਼ੁਰਗਾਂ ਨੂੰ ਕਾਫ਼ੀ ਲਾਭ ਪਹੁੰਚ ਰਿਹਾ ਹੈ।

ਕੀ ਕਹਿੰਦੇ ਨੇ ਡਾਕਟਰ: ਸਰਕਾਰ ਵੱਲੋਂ ਲਏ ਇਸ ਫੈਸਲੇ ਬਾਰੇ ਜਦੋਂ ਸਰਕਾਰੀ ਹਸਪਤਾਲ ਵਿੱਚ ਤੈਨਾਤ ਡਾਕਟਰ ਰਮਨਦੀਪ ਸਿੰਗਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਦੋ ਤਰ੍ਹਾਂ ਦੀਆਂ ਦਵਾਈਆਂ ਈਡੀਐਲ ਅਤੇ ਨਾਨ ਈਡੀਅਲ ਦਵਾਈਆਂ ਉਪਲਬਧ ਹਨ। ਸਰਕਾਰ ਵੱਲੋਂ ਤਾਂ 252 ਦਵਾਈਆਂ ਦੀ ਲਿਸਟ ਦਿੱਤੀ ਗਈ ਹੈ, ਜਿੰਨ੍ਹਾਂ ਵਿੱਚੋਂ ਤਕਰੀਬਨ 225 ਤਰ੍ਹਾਂ ਦੀਆਂ ਦਵਾਈਆਂ ਹਸਪਤਾਲ 'ਚ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਸ ਲਿਸਟ ਬਾਰੇ ਡਾਕਟਰਾਂ ਨਾਲ ਗੱਲ ਕਰਕੇ ਵੱਡੇ ਪੱਧਰ 'ਤੇ ਦਵਾਈਆਂ ਖਰੀਦੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਦਵਾਈਆਂ ਨੂੰ 3 ਭਾਗਾਂ ਵਿੱਚ ਵੰਡਿਆਂ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.