ETV Bharat / state

ਖੰਨਾ ਵਿਖੇ ਫਾਰਚੂਨਰ ਨਾਲ ਸਕਾਰਪੀਓ ਦੀ ਭਿਆਨਕ ਟੱਕਰ, ਹਾਦਸੇ ਮਗਰੋਂ ਫਾਰਚੂਨਰ ਨੂੰ ਲੱਗੀ ਅੱਗ, ਏਸੀਪੀ ਅਤੇ ਗੰਨਮੈਨ ਦੀ ਮੌਤ - ACP And Gunman Death Car Accident

author img

By ETV Bharat Punjabi Team

Published : Apr 6, 2024, 10:54 AM IST

Punjab Police ACP and his gunman killed
ਖੰਨਾ ਵਿਖੇ ਫਾਰਚੂਨਰ ਨਾਲ ਸਕਾਰਪੀਓ ਦੀ ਭਿਆਨਕ ਟੱਕਰ

ਸਮਰਾਲਾ ਨੇੜੇ ਪਿੰਡ ਦਿਆਲਪੁਰਾ ਨੇੜੇ ਫਲਾਈਓਵਰ 'ਤੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ। ਫਾਰਚੂਨਰ ਕਾਰ ਵਿੱਚ ਸਫ਼ਰ ਕਰ ਰਹੇ ਏਸੀਪੀ ਅਤੇ ਉਸ ਦੇ ਗੰਨਮੈਨ ਦੀ ਇਸ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ, ਡਰਾਈਵਰ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੈ। ਜ਼ਖ਼ਮੀ ਡਰਾਈਵਰ ਗੁਰਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੰਜਾਬ ਪੁਲਿਸ ਦੇ ਏਸੀਪੀ ਅਤੇ ਗੰਨਮੈਨ ਦੀ ਮੌਤ

ਖੰਨਾ: ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਉਪਰ ਅੱਧੀ ਰਾਤ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਲੁਧਿਆਣਾ ਦੇ ਏਸੀਪੀ ਸੰਦੀਪ ਸਿੰਘ ਅਤੇ ਉਹਨਾਂ ਦੇ ਗੰਨਮੈਨ ਪਰਮਜੋਤ ਸਿੰਘ ਦੀ ਮੌਤ ਹੋ ਗਈ। ਬੀਤੀ ਰਾਤ ਕਰੀਬ ਸਾਢੇ 12 ਵਜੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਦੇ ਕੋਲ ਬਣੇ ਫਲਾਈਓਵਰ ਉੱਤੇ ਇਹ ਦਰਦਨਾਕ ਹਾਦਸਾ ਹੋਇਆ।

ਏਸੀਪੀ ਸੰਦੀਪ ਸਿੰਘ ਅਤੇ ਗੰਨਮੈਨ ਪਰਮਜੀਤ ਦੀ ਮੌਤ: ਹਾਦਸੇ ਦੇ ਦੋ ਕਾਰਨ ਸਾਹਮਣੇ ਆ ਰਹੇ ਹਨ। ਪਹਿਲਾ ਕਾਰਨ ਗੱਡੀ ਦੀ ਤੇਜ਼ ਰਫਤਾਰ ਅਤੇ ਓਵਰਟੇਕ ਕਰਨਾ, ਦੂਸਰਾ ਕਾਰਨ ਜਿਸ ਥਾਂ ਉੱਤੇ ਇਹ ਸੜਕ ਹਾਦਸਾ ਹੋਇਆ ਉਸ ਦੇ ਕੋਲ ਪਿੰਡ ਵਾਸੀਆਂ ਨੇ ਗੈਸ ਫੈਕਟਰੀ ਦੇ ਵਿਰੋਧ ਨੂੰ ਲੈ ਕੇ ਧਰਨਾ ਲਾਇਆ ਹੋਇਆ ਸੀ। ਜਿਸ ਕਾਰਨ ਸੜਕ ਉੱਤੇ ਟਰੈਫਿਕ ਇੱਕ ਪਾਸਿਓਂ ਬੰਦ ਕੀਤਾ ਹੋਇਆ ਸੀ। ਇਸ ਕਾਰਨ ਇਹ ਵੱਡਾ ਹਾਦਸਾ ਹੋਇਆ, ਜਿਸ ਵਿੱਚ ਲੁਧਿਆਣਾ ਈਸਟ ਦੇ ਏਸੀਪੀ ਅਤੇ ਉਹਨਾਂ ਦੇ ਗੰਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜਖਮੀ ਹੋ ਗਿਆ। ਜਖਮੀ ਡਰਾਈਵਰ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਏਸੀਪੀ ਸੰਦੀਪ ਸਿੰਘ ਅਤੇ ਮ੍ਰਿਤਕ ਗੰਨਮੈਨ ਪਰਮਜੋਤ ਸਿੰਘ ਵਜੋਂ ਹੋਈ।

ਗੱਡੀ ਨੂੰ ਲੱਗੀ ਅੱਗ: ਜਾਣਕਾਰੀ ਮੁਤਾਬਿਕ ਫਾਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਕਿ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈ ਓਵਰ ਉੱਤੇ ਇੱਕ ਓਵਰਟੇਕ ਕਰ ਰਹੀ ਸਕੋਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਫਰਚੂਨਰ ਗੱਡੀ ਨੂੰ ਮੌਕੇ ਉੱਤੇ ਅੱਗ ਲੱਗ ਗਈ ਅਤੇ ਮਿੰਟਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਜਿਸ ਸਮੇਂ ਗੱਡੀ ਨੂੰ ਅੱਗ ਲੱਗੀ ਮ੍ਰਿਤਕ ਏਸੀਪੀ ,ਗੰਨਮੈਨ ਅਤੇ ਡਰਾਈਵਰ ਗੱਡੀ ਦੇ ਵਿੱਚ ਹੀ ਸੀ ਅਤੇ ਘਟਨਾ ਦੇ ਨਜ਼ਦੀਕ ਖੜ੍ਹੇ ਲੋਕਾਂ ਨੇ ਤਿੰਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ । ਇਸ ਖਬਰ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਦੀ ਪੁਲਿਸ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਪੁੱਜ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.