ETV Bharat / state

ਪੰਜਾਬ ਵਿੱਚ ਐਨਆਈਏ ਦੀ ਛਾਪੇਮਾਰੀ, ਚੜ੍ਹਦੀ ਸਵੇਰ ਮੋਗਾ ਤੇ ਫਰੀਦਕੋਟ ਵਿੱਚ ਪਹੁੰਚੀ ਟੀਮ

author img

By ETV Bharat Punjabi Team

Published : Mar 12, 2024, 1:13 PM IST

NIA Raids In Punjab
NIA Raids In Punjab

NIA Raids In Punjab: ਐਨਆਈਏ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਅਤੇ ਚੁਗਾਵਾਂ ਤੇ ਫਰੀਦਕੋਟ ਦੇ ਕੋਟਕਪੂਰਾ ਵਿੱਚ ਛਾਪੇਮਾਰੀ ਕੀਤੀ। ਪੜ੍ਹੋ ਪੂਰੀ ਖ਼ਬਰ।

ਪੰਜਾਬ ਵਿੱਚ ਐਨਆਈਏ ਦੀ ਛਾਪੇਮਾਰੀ

ਮੋਗਾ/ਫਰੀਦਕੋਟ: ਪੰਜਾਬ ਦੇ ਜ਼ਿਲ੍ਹਾ ਮੋਗਾ ਅਤੇ ਫਰੀਦਕੋਟ ਦੇ ਕੋਟਕਪੂਰਾ ਵਿੱਚ NIA ਦੀ ਛਾਪੇਮਾਰੀ ਹੋਈ ਹੈ। ਮੋਗਾ ਜ਼ਿਲ੍ਹੇ ਦੇ ਦੋ ਵੱਖ-ਵੱਖ ਖੇਤਰਾਂ ਵਿੱਚ NIA ਨੇ ਛਾਪਾ ਮਾਰਿਆ ਹੈ। ਸਵੇਰੇ ਕਰੀਬ 4 ਵਜੇ ਪਿੰਡ ਚੁਗਾਵਾਂ ਅਤੇ ਫਿਰ ਪਿੰਡ ਵਿਲਾਸ 'ਤੇ ਛਾਪੇਮਾਰੀ ਕੀਤੀ। ਉੱਥੇ ਹੀ, ਕੋਟਕਪੂਰਾ ਵਿੱਚ ਦਿਨ ਚੜ੍ਹਦੇ ਹੀ NIA ਦੀ ਟੀਮ ਨੇ ਸਥਾਨਕ ਇਕ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ।

ਪੰਜਾਬ ਵਿੱਚ ਐਨਆਈਏ ਦੀ ਛਾਪੇਮਾਰੀ

ਮੋਗਾ ਵਿੱਚ NIA ਦੀ ਰੇਡ: ਐਨਆਈਏ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਵਿੱਚ 22 ਤੋਂ 23 ਸਾਲ ਦੇ ਨੌਜਵਾਨ ਰਵਿੰਦਰ ਸਿੰਘ ਪੁੱਤਰ ਆਤਮਾ ਸਿੰਘ ਦੇ ਘਰ ਛਾਪਾ ਮਾਰਿਆ। ਜਾਣਕਾਰੀ ਦਿੰਦੇ ਹੋਏ ਨੌਜਵਾਨ ਨੇ ਦੱਸਿਆ ਕਿ ਉਸ ਦਾ ਮੋਬਾਈਲ ਗੁੰਮ ਹੋ ਚੁੱਕਾ ਹੈ। ਜਿਸ ਬਾਰੇ ਉਹ ਪੁੱਛ ਰਹੇ ਸਨ, ਉਹ ਜਾਣਕਾਰੀ ਉਸ ਮੋਬਾਈਲ ਵਿੱਚ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਥੋੜ੍ਹੀ ਜਿਹੀ ਪੁੱਛਗਿੱਛ ਕੀਤੀ ਅਤੇ ਇੱਥੋਂ ਚਲੇ ਗਏ।

'ਮੇਰੇ ਪੁੱਤ ਨੂੰ ਨਾਜਾਇਜ਼ ਤੰਗ ਕਰ ਰਹੇ': ਇਸ ਤੋਂ ਇਲਾਵਾ ਐਨਆਈਏ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਚੁਗਾਵਾਂ ਦੇ ਰਹਿਣ ਵਾਲੇ ਰਾਮ ਸਿੰਘ ਪੁੱਤਰ ਤਰਸੇਮ ਸਿੰਘ ਦੇ ਘਰ ਵੀ ਛਾਪਾ ਮਾਰਿਆ। ਰਾਮ ਸਿੰਘ ਅਤੇ ਉਸ ਪਤਨੀ ਕੋਲੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਗਈ। NIA ਦੀ ਟੀਮ ਸਵੇਰੇ ਕਰੀਬ 4 ਵਜੇ ਘਰ ਪਹੁੰਚੀ ਅਤੇ ਪੁੱਛਗਿੱਛ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਸਿੰਘ ਖ਼ਿਲਾਫ਼ ਪਹਿਲਾਂ ਵੀ ਐਨਡੀਏ ਦਾ ਕੇਸ ਦਰਜ ਹੈ ਅਤੇ ਉਹ ਦੋ ਸਾਲਾਂ ਤੋਂ ਜੇਲ੍ਹ ਵਿੱਚ ਵੀ ਰਿਹਾ ਹੈ। ਰਾਮ ਸਿੰਘ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ।

ਪੰਜਾਬ ਵਿੱਚ ਐਨਆਈਏ ਦੀ ਛਾਪੇਮਾਰੀ

ਰਾਮ ਸਿੰਘ ਦੀ ਮਾਂ ਨੇ ਰੋਂਦੇ ਹੋਏ ਇਲਜ਼ਾਮ ਲਗਾਇਆ ਕਿ, "ਪੁਲਿਸ ਨਾਜਾਇਜ਼ ਤੰਗ ਕਰ ਰਹੀ ਹੈ। ਮੈਂ ਅਪਣੇ ਪੋਤੇ ਅਤੇ ਨੂੰਹ ਨੂੰ ਕਿੱਥੇ ਲੈ ਕੇ ਜਾਵਾਂ? ਮੇਰਾ ਪੁੱਤ ਦਿਹਾੜੀ ਡੱਪਾ ਕਰਦਾ ਹੈ, ਮੇਰਾ ਪੁੱਤ ਪਹਿਲਾਂ ਵੀ ਦੋ ਸਾਲ ਜੇਲ੍ਹ ਵਿੱਚ ਲਾ ਕੇ ਆਇਆ। ਹੁਣ ਉਸ ਨ ਨਾਜਾਇਜ਼ ਤੰਗ ਕੀਤਾ ਜਾ ਰਿਹਾ ਹੈ। ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।"

ਰਾਮ ਸਿੰਘ ਦੀ ਪਤਨੀ ਸਿਮਰਨਜੀਤ ਨੇ ਵੀ ਦੱਸਿਆ ਕਿ, "ਪੁਲਿਸ ਵਲੋਂ ਬਿਨਾਂ ਕੁਝ ਦੱਸੇ ਅੰਦਰ ਆ ਗਏ। ਮੇਰੇ ਕੋਲੋਂ ਪੁੱਛਗਿੱਛ ਕੀਤੀ ਗਈ। ਸਵੇਰੇ 4 ਵਜੇ ਦੇ ਕੋਲ ਪੁਲਿਸ ਟੀਮ ਛਾਪੇਮਾਰੀ ਪਹੁੰਚੀ। ਪਹਿਲਾਂ ਵੀ ਮੇਰੇ ਪਤੀ ਉੱਤੇ ਗੋਲੀਆਂ ਦਾ ਝੂਠਾ ਪਰਚਾ ਪਾਇਆ ਸੀ ਜਿਸ ਦੀ ਜ਼ਮਾਨਤ ਕਰਵਾਈ। ਉਨ੍ਹਾਂ ਕਿਹਾ ਕਿ ਮੇਰੇ ਕੋਲੋਂ ਬਿਆਨ ਲਏ ਅਤੇ ਫਿਰ ਦਸਤਖ਼ਤ ਕਰਵਾਏ।"

ਪੰਜਾਬ ਵਿੱਚ ਐਨਆਈਏ ਦੀ ਛਾਪੇਮਾਰੀ

ਕੋਟਕਪੂਰਾ ਵਿੱਚ ਛਾਪਾ: NIA ਦੀ ਟੀਮ ਨੇ ਨਰੇਸ਼ ਕੁਮਾਰ ਗੋਲਡੀ ਨਾਮ ਦੇ ਸ਼ਖਸ ਰੇਡ ਕੀਤੀ। ਉਹ ਆਟਾ ਚੱਕੀ ਚਲਾਉਂਦਾ ਹੈ। ਕਿਸੇ ਰਿਸ਼ਤੇਦਾਰ ਦੀ ਵਜ੍ਹਾਂ ਕਰਕੇ NIA ਨੇ ਉਸ ਦੇ ਘਰ ਰੇਡ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.