ETV Bharat / state

ਲੁਧਿਆਣਾ ਦੇ ਪਿੰਡ ਖੇੜੀ 'ਚੋਂ ਲਗਾਤਾਰ ਚੋਰੀ ਹੋ ਰਹੀਆਂ ਬੱਕਰੀਆਂ, ਲੋਕ ਹੋਏ ਪਰੇਸ਼ਾਨ, ਪੁਲਿਸ ਅੱਗੇ ਲਾਈ ਮਦਦ ਦੀ ਗੁਹਾਰ

author img

By ETV Bharat Punjabi Team

Published : Mar 12, 2024, 12:51 PM IST

ਲੁਧਿਆਣਾ ਦੇ ਪਿੰਡ ਖੇੜੀ ਵਿੱਚੋਂ ਚੋਰ ਲਗਾਤਾਰ ਬੱਕਰੀਆਂ ਚੋਰੀ ਕਰ ਰਹੇ ਹਨ ਅਤੇ ਇਸ ਕਾਰਣ ਪਿੰਡ ਵਾਸੀ ਡਾਹਢੇ ਪਰੇਸ਼ਾਨ ਹਨ। ਪਿੰਡ ਵਾਸੀਆਂ ਨੇ ਪੁਲਿਸ ਅੱਗੇ ਮਦਦ ਦੀ ਗੁਹਾਰ ਲਾਈ ਹੈ।

Goats are continuously being stolen from Kheri village in Ludhiana
ਲੁਧਿਆਣਾ ਦੇ ਪਿੰਡ ਖੇੜੀ 'ਚੋਂ ਲਗਾਤਾਰ ਚੋਰੀ ਹੋ ਰਹੀਆਂ ਬੱਕਰੀਆਂ

ਲੋਕ ਹੋਏ ਪਰੇਸ਼ਾਨ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਪਿੰਡ ਖੇੜੀ ਦੇ ਵਿੱਚ ਬੱਕਰੀਆਂ ਚੋਰੀ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਉੱਧਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤੱਕ 5 ਤੋਂ 6 ਦੇ ਕਰੀਬ ਉਹਨਾਂ ਦੀਆਂ ਬੱਕਰੀਆਂ ਚੋਰੀ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਸ ਬਾਬਤ ਮੋਟਰਸਾਈਕਲ ਵੀ ਵੀਡੀਓ ਵਿੱਚ ਵੇਖਿਆ ਗਿਆ ਜਿਸ ਉੱਤੇ ਕੋਈ ਵੀ ਨੰਬਰ ਪਲੇਟ ਨਹੀਂ ਹੈ ਅਤੇ ਇਸ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਪੁਲਿਸ ਵੱਲੋਂ ਹਾਲੇ ਤੱਕ ਕੋਈ ਵੀ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਪਿੰਡ ਵਾਸੀਆਂ ਮੁਤਾਬਿਕ ਉਹਨਾਂ ਦਾ ਲਗਾਤਾਰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਲਈ ਉਹ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਨ।

ਲਗਾਤਾਰ ਚੋਰੀਆਂ ਤੋਂ ਲੋਕ ਡਾਹਢੇ ਦੁਖੀ: ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਿੰਡ ਵਿੱਚੋਂ ਬੱਕਰੀਆਂ ਚੋਰੀ ਹੋ ਚੁੱਕੀਆਂ ਹਨ। ਪੀੜਤ ਪਰਿਵਾਰ ਨੇ ਕਿਹਾ ਕਿ ਬੱਕਰੀ ਦੀ ਕੀਮਤ 70 ਹਜ਼ਾਰ ਦੇ ਕਰੀਬ ਸੀ ਅਤੇ ਉਹ ਸੂਣ ਵਾਲੀ ਸੀ। ਉਨ੍ਹਾਂ ਕਿਹਾ ਕਿ ਚੋਰੀ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ 2 ਮੋਟਰਸਾਇਕਲ ਸਵਾਰ ਬੱਕਰੀ ਚੋਰੀ ਕਰਕੇ ਲਿਜਾਉਂਦੇ ਹੋਏ ਵਿਖਾਈ ਦੇ ਰਹੇ ਨੇ। ਇਸ ਤੋਂ ਪਹਿਲਾਂ ਵੀ ਪਿੰਡ ਦੇ ਇੱਕ ਘਰ ਤੋਂ 3 ਬੱਕਰੀਆਂ ਅਤੇ 1 ਬੱਕਰਾ ਚੋਰੀ ਕਰ ਲਿਆ ਗਿਆ ਸੀ ਜਿਸ ਸਬੰਧੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ।



ਮੋਟਰਸਾਇਕਲ ਦਾ ਨੰਬਰ ਟ੍ਰੇਸ : ਜਦੋਂ ਇਸ ਪੂਰੇ ਮਾਮਲੇ ਸਬੰਧੀ ਚੌਂਕੀ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਨੂੰ ਲੈਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਵੀ ਜਲਦ ਹੀ ਭਾਲ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੈਮਰੇ ਦੀ ਫੁਟੇਜ ਆਈ ਹੈ ਅਸੀਂ ਮੋਟਰਸਾਇਕਲ ਦਾ ਨੰਬਰ ਟ੍ਰੇਸ ਕਰ ਰਹੇ ਹਾਂ।


ETV Bharat Logo

Copyright © 2024 Ushodaya Enterprises Pvt. Ltd., All Rights Reserved.