ETV Bharat / state

MLA ਗੋਗੀ ਨੇ ਰਵਨੀਤ ਬਿੱਟੂ ਨੂੰ ਦੱਸਿਆ ਮੰਦਬੁੱਧੀ ਬੱਚਾ, ਤਾਂ ਟੀਟੂ ਬਾਣੀਆ ਨੇ ਕਿਹਾ- ਸਿਆਸਤ ਤੋਂ ਭੰਗ ਹੋਇਆ ਮੋਹ - Lok Sabha Election 2024

author img

By ETV Bharat Punjabi Team

Published : Mar 27, 2024, 10:50 AM IST

Opposition Reaction On Bittu Joined BJP: ਰਵਨੀਤ ਬਿੱਟੂ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ 'ਚ ਸ਼ਾਮਲ ਹੋਏ ਤਾਂ ਇਸ ਨੂੰ ਲੈਕੇ 'ਆਪ' ਵਿਧਾਇਕ ਗੁਰਪ੍ਰੀਤ ਗੋਗੀ ਅਤੇ ਸਮਾਜ ਸੇਵੀ ਟੀਟੂ ਬਾਣੀਆ ਨੇ ਨਿਸ਼ਾਨਾ ਸਾਧਿਆ ਹੈ।

ਬਿੱਟੂ ਨੂੰ ਲੈਕੇ ਵਿਰੋਧੀਆਂ ਦਾ ਨਿਸ਼ਾਨਾ
ਬਿੱਟੂ ਨੂੰ ਲੈਕੇ ਵਿਰੋਧੀਆਂ ਦਾ ਨਿਸ਼ਾਨਾ

ਬਿੱਟੂ ਨੂੰ ਲੈਕੇ ਵਿਰੋਧੀਆਂ ਦਾ ਨਿਸ਼ਾਨਾ

ਚੰਡੀਗੜ੍ਹ/ ਲੁਧਿਆਣਾ: ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਤਾਂ ਉਥੇ ਹੀ ਦਲ-ਬਦਲੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਜਿਥੇ ਕਾਂਗਰਸ ਨੂੰ ਛੱਡ ਕੇ ਕੋਈ ਆਮ ਆਦਮੀ ਪਾਰਟੀ 'ਚ ਜਾ ਰਿਹਾ ਤਾਂ ਉਥੇ ਹੀ ਕੋਈ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋ ਰਿਹਾ ਹੈ। ਉਥੇ ਹੀ ਲੋਕ ਸਭਾ ਮੈਂਬਰ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਕਾਂਗਰਸ ਦਾ ਪੰਜਾ ਛੱਡ ਕੇ ਭਾਜਪਾ ਦੇ ਕਮਲ 'ਤੇ ਸਵਾਰ ਹੋਏ ਹਨ। ਜਿਸ ਨੂੰ ਲੈਕੇ ਸਿਆਸੀ ਪਾਰਾ ਵੀ ਸਿਖਰਾਂ 'ਤੇ ਹੈ।

ਦਾਦੇ ਦੀ ਪੱਗ ਨੂੰ ਲਾਇਆ ਦਾਗ: ਉਥੇ ਹੀ ਸਿਆਸੀ ਵਿਰੋਧੀ ਰਵਨੀਤ ਬਿੱਟੂ 'ਤੇ ਨਿਸ਼ਾਨੇ ਸਾਧ ਰਹੇ ਹਨ। ਜਿਸ ਨੂੰ ਲੈਕੇ 'ਆਪ' ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਰਵਨੀਤ ਬਿੱਟੂ ਮਤਲਬੀ ਹਨ। ਜਿੰਨ੍ਹਾਂ ਨੇ ਵਰਕਰਾਂ ਦਾ ਵਿਸ਼ਵਾਸ਼ ਤੋੜਿਆ ਹੈ, ਕਿਉਂਕਿ ਜੋ ਵਰਕਰ ਉਨ੍ਹਾਂ ਨਾਲ ਪਾਰਟੀ ਦਾ ਝੰਡਾ ਚੁੱਕ ਕੇ ਚੱਲ ਰਹੇ ਸਨ, ਉਨ੍ਹਾਂ ਦਾ ਭਰੋਸਾ ਤੋੜਿਆ ਹੈ। ਉਹਨਾਂ ਕਿਹਾ ਕਿ ਜੋ ਨਿੱਜੀ ਕਾਰਨਾਂ ਕਰਕੇ ਦਲ ਬਦਲੀਆਂ ਕਰਦੇ ਹਨ ਉਹਨਾਂ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੇ ਆਪਣੇ ਦਾਦੇ ਦੀ ਪੱਗ ਨੂੰ ਦਾਗ ਲਗਾਇਆ ਹੈ, ਜਿੰਨ੍ਹਾਂ ਨੇ ਅੱਤਵਾਦ ਪੰਜਾਬ ਤੋਂ ਖ਼ਤਮ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਲਈ ਹੀ ਉਹ ਕਹਿੰਦੇ ਹਨ ਕਿ ਮੰਦਬੁੱਧੀ ਬੱਚਾ ਕਦੋਂ, ਕਿੱਧਰ ਨੂੰ ਚਲਾ ਜਾਵੇ ਇਸ ਦਾ ਪਤਾ ਨਹੀਂ ਚੱਲਦਾ ਹੈ।

ਸਿਆਸਤ ਤੋਂ ਮੋਹ ਭੰਗ: ਉਧਰ ਰਵਨੀਤ ਬਿੱਟੂ ਦੀ ਦਲ ਬਦਲੀ ਨੂੰ ਲੈਕੇ ਟੀਟੂ ਬਾਣੀਆ ਦਾ ਕਹਿਣਾ ਕਿ ਉਨ੍ਹਾਂ ਦਾ ਸਿਆਸਤ ਤੋਂ ਮੋਹ ਭੰਗ ਹੋ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਿਆਸੀ ਲੀਡਰ ਵੋਟਾਂ ਲਈ ਕੁਝ ਵੀ ਕਰ ਸਕਦੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਸਿਰਫ਼ ਪਾਰਟੀ 'ਚ ਸ਼ਾਮਲ ਲੋਕ ਮਾੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੂੰ ਕਾਂਗਰਸ ਨੇ ਇੰਨਾਂ ਮਾਣ ਦਿੱਤਾ ਅਤੇ ਅਹੁਦੇ ਦਿੱਤੇ ਤੇ ਅੱਜ ਉਸ ਪਾਰਟੀ ਨੂੰ ਛੱਡ ਕੇ ਬਿੱਟੂ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਪਤਾ ਚੱਲ ਗਿਆ ਕਿ ਕਾਂਗਰਸ ਪਾਰਟੀ ਡੁੱਬਦੀ ਨਦੀ ਹੈ, ਪਰ ਜਿਸ ਪਾਰਟੀ ਨੇ ਮਾਣ ਦਿੱਤਾ ਹੋਵੇ ਉਸ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.