ETV Bharat / state

ਨਸ਼ੇ ਦੀ ਹਾਲਤ ਵਿੱਚ ਟਰੱਕ ਚਾਲਕ ਨੇ ਕੁਚਲਿਆ ਮੋਟਰਸਾਈਕਲ ਸਵਾਰ, ਲਾਈਵ ਵੀਡੀਓ ਆਈ ਸਾਹਮਣੇ - truck driver crushed motorcyclist

author img

By ETV Bharat Punjabi Team

Published : Mar 26, 2024, 7:59 PM IST

Accident happened in Barnala: ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਉਪਰ ਅੱਜ ਸਵੇਰ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਈਵੇ ਦੇ ਇੱਕ ਓਵਰਬਿ਼ਜ ਤੇ ਟਰੱਕ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।

TRUCK DRIVER CRUSHED MOTORCYCLIST
TRUCK DRIVER CRUSHED MOTORCYCLIST

TRUCK DRIVER CRUSHED MOTORCYCLIST

ਬਰਨਾਲਾ: ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਉਪਰ ਅੱਜ ਸਵੇਰ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਈਵੇ ਦੇ ਇੱਕ ਓਵਰਬਿ਼ਜ ਤੇ ਟਰੱਕ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਟਰੱਕ ਚਾਲਕ ਕਿਸੇ ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਕਰਦਾ ਆ ਰਿਹਾ ਸੀ, ਜਿਸਦਾ ਉਸਦੇ ਪਿੱਛੇ ਤੋਂ ਕੋਈ ਕਾਰ ਚਾਲਕ ਵੀਡੀਓ ਬਣਾਉਂਦੇ ਆ ਰਹੇ ਸਨ।

ਘਟਨਾ ਦੀ ਲਾਈਵ ਵੀਡੀਓ: ਹੰਡਿਆਇਆ ਨੇੜੇ ਓਵਰਬਿ਼ਜ ਉਪਰ ਆ ਕੇ ਟਰੱਕ ਮੋਟਰਸਾਈਕਲ ਉਪਰ ਪਲਟ ਗਿਆ, ਜਿਸ ਕਾਰਨ ਮੋਟਰਸਾਈਕਲ ਟਰੱਕ ਥੱਲੇ ਦੱਬ ਗਿਆ ਅਤੇ ਉਸਦੀ ਮੌਕੇ ਤੇ ਮੌਤ ਹੋ ਗਈ। ਇਸ ਘਟਨਾ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਟਰੱਕ ਮੋਟਰਸਾਈਕਲ ਸਵਾਰ ਉਪਰ ਡਿੱਗਦਾ ਦਿਖਾਈ ਦੇ ਰਿਹਾ ਹੈ। ਮੋਟਰਸਾਈਕਲ ਸਵਾਰ ਦੀ ਮੌਕੇ ਉਪਰ ਮੌਤ ਹੋ ਗਈ ਅਤੇ ਉਸਦੀ ਲਾਸ਼ ਟਰੱਕ ਦੇ ਸਮਾਨ ਹੇਠਾਂ ਦੱਬ ਗਈ। ਜਿਸਨੂੰ ਕੱਢਣ ਲਈ ਪੁਲਿਸ ਯਤਨ ਕਰ ਰਹੀ ਸੀ। ਘਟਨਾ ਸਥਾਨ ਉਪਰ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸਵੇਰ ਸਮੇਂ ਫ਼ੋੋਨ ਤੇ ਚੰਡੀਗੜ੍ਹ ਹਾਈਵੇ ਉਪਰ ਐਕਸੀਡੈਂਟ ਹੋਣ ਦੀ ਸੂਚਨੀ ਮਿਲੀ ਸੀ। ਜਿਸਤੋਂ ਬਾਅਦ ਉਹਨਾਂ ਨੇ ਮੌਕੇ ਉਪਰ ਆ ਕੇ ਦੇਖਿਆ ਤਾਂ ਟਰੱਕ ਚਾਲਕ ਨੈ ਇੱਕ ਮੋਟਰਸਾਈਕਲ ਸਵਾਰ ਨੂੰ ਬੁਰੀ ਤਰ੍ਹਾ ਕੁਚਲ ਦਿੱਤਾ ਸੀ। ਉਹਨਾਂ ਦੱਸਿਆ ਕਿ ਇੱਕ ਟਰੱਕ ਨੂੰ ਜਸਪਾਲ ਸਿੰਘ ਚਲਾ ਕੇ ਲਿਆ ਰਿਹਾ ਸੀ, ਜਿਸਨੇ ਇੱਕ ਮੋਟਰਸਾਈਕਲ ਚਾਲਕ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਹੈ।

ਉਹਨਾਂ ਦੱਸਿਆ ਕਿ ਇਹ ਘਟਨਾ ਨੈਸ਼ਨਲ ਹਾਈਵੇ ਉਪਰ ਵਾਪਰਿਆ ਹੈ। ਉਹਨਾਂ ਦੱਸਿਆ ਕਿ ਫਿਲਹਾਲ ਇੱਕ ਮੋਟਰਸਾਈਕਲ ਚਾਲਦ ਦੀ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਟਰੱਕ ਦੇ ਸਮਾਨ ਹੇਠਾਂ ਦੱਬ ਗਿਆ ਹੈ, ਜਿਸਨੂੰ ਜੇਸੀਬੀ ਮਸ਼ੀਨ ਮੰਗਵਾ ਕੇ ਕੱਢਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਸਬੰਧੀ ਟਰੱਕ ਚਾਲਕ ਉਪਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.