ETV Bharat / state

ਲੁਧਿਆਣਾ ਸਿਵਲ ਸਰਜਨ ਵੱਲੋਂ ਵੱਡੀ ਕਾਰਵਾਈ, ਡਾਕਟਰ ਨੂੰ ਤੁਰੰਤ ਪ੍ਰਭਾਵ ਤੋਂ ਸੇਵਾਵਾਂ ਬੰਦ ਕਰਨ ਦੇ ਆਦੇਸ਼, ਜਾਣੋ ਮਾਮਲਾ

author img

By ETV Bharat Punjabi Team

Published : Jan 27, 2024, 7:58 AM IST

fake medical certificate
ਲੁਧਿਆਣਾ ਸਿਵਲ ਸਰਜਨ ਵੱਲੋਂ ਵੱਡੀ ਕਾਰਵਾ

Action against the doctor: ਲੁਧਿਆਣਾ ਵਿੱਚ ਸਿਵਲ ਸਰਜਨ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਡਾਕਟਰ ਨੂੰ ਤੁਰੰਤ ਪ੍ਰਭਾਵ ਤੋਂ ਸੇਵਾਵਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਡਾਕਟਰ ਉੱਤੇ ਇਹ ਇਲਜ਼ਾਮ ਹੈ ਕਿ ਉਸ ਨੇ ਇੱਕ ਜੇਲ੍ਹ ਵਾਰਡਨ ਨੂੰ ਛੇ ਮਹੀਨੇ ਦਾ ਫਰਜ਼ੀ ਮੈਡੀਕਲ ਬਣਾ ਕੇ ਕਰਵਾਈ ਸੀ।

ਸਿਵਲ ਸਰਜਨ, ਲੁਧਿਆਣਾ

ਲੁਧਿਆਣਾ: ਸਿਵਲ ਸਰਜਨ ਵੱਲੋਂ ਲੁਧਿਆਣਾ ਵੱਲੋਂ ਇੱਕ ਡਾਕਟਰ ਖਿਲਾਫ ਵੱਡੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਡਾਕਟਰ ਨੂੰ ਤੁਰੰਤ ਪ੍ਰਭਾਵ ਤੋਂ ਸੇਵਾਵਾਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਡਾਕਟਰ ਵੱਲੋਂ ਐਮਬੀਬੀਐਸ ਤੋਂ ਬਾਅਦ ਕੀਤੀ ਐੱਮਡੀ ਦੀ ਡਿਗਰੀ ਜ਼ਰੂਰਤ ਮੁਤਾਬਿਕ ਨਹੀਂ ਸੀ ਅਤੇ ਡਾਕਟਰ ਵੱਲੋਂ ਖੁਦ ਨੂੰ ਕੰਸਲਟੈਂਟ ਦੱਸ ਜੇਲ੍ਹ ਵਾਰਡਨ ਨੂੰ ਛੇ ਮਹੀਨੇ ਦੀ ਰੈਸਟ ਦਿੱਤੀ ਗਈ ਸੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਸਰਜਨ ਨੂੰ ਚੈਕਿੰਗ ਵਾਸਤੇ ਇੱਕ ਪੱਤਰ ਲਿਖਿਆ ਗਿਆ ਸੀ। ਜਿਸ ਦੇ ਆਧਾਰ ਉੱਪਰ ਹੁਣ ਵੱਡੀ ਕਾਰਵਾਈ ਸਾਹਮਣੇ ਆਈ ਹੈ।



ਜਾਣਕਾਰੀ ਦਿੰਦੇ ਹੋਏ ਸਿਵਿਲ ਸਰਜਨ ਡਾਕਟਰ ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜਾਂਚ ਲਈ ਇੱਕ ਚਿੱਠੀ ਭੇਜੀ ਗਈ ਸੀ, ਜਿਸ ਵਿੱਚ ਇੱਕ ਐਮਡੀ ਡਾਕਟਰ ਦੁਆਰਾ ਜੇਲ੍ਹ ਵਾਰਡਨ ਨੂੰ ਰੈਸਟ ਦੀ ਸਿਫਾਰਿਸ਼ ਦੀ ਜਾਂਚ ਵਾਸਤੇ ਕਿਹਾ ਗਿਆ ਸੀ। ਜਿਸ ਦੀ ਜਾਂਚ ਕਰਨ ਉੱਤੇ ਪਾਇਆ ਗਿਆ ਕਿ ਡਾਕਟਰ ਕੋਲ ਅਜਿਹੀ ਕੋਈ ਡਿਗਰੀ ਨਹੀਂ ਜਿਸ ਦੇ ਆਧਾਰ ਉੱਪਰ ਉਹ ਅਜਿਹੀ ਸਿਫਾਰਿਸ਼ ਕਰ ਸਕੇ । ਜਿਸ ਨੂੰ ਲੈ ਕੇ ਹੁਣ ਡਾਕਟਰ ਨੂੰ ਤੁਰੰਤ ਪ੍ਰਭਾਵ ਤੋਂ ਸੇਵਾਵਾਂ ਬੰਦ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ। ਇਸ ਮਾਮਲੇ ਦੀ ਜਾਂਚ ਸਬੰਧੀ ਰਿਪੋਰਟ ਵੀ ਜੇਲ੍ਹ ਪ੍ਰਸ਼ਾਸਨ ਨੂੰ ਭੇਜ ਦਿੱਤੀ ਗਈ ਹੈ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।



ਸਿਵਲ ਸਰਜਨ ਨੇ ਕਿਹਾ ਕਿ ਕਾਨੂੰਨ ਆਪਣੇ ਢੰਗ ਦੇ ਨਾਲ ਇਸ ਸਬੰਧੀ ਕਾਰਵਾਈ ਕਰੇਗਾ ਪਰ ਅਸੀਂ ਪੰਜਾਬ ਮੈਡੀਕਲ ਕੌਂਸਲ ਨੂੰ ਇਹ ਜਰੂਰ ਸਿਫਾਰਿਸ਼ ਕਰਾਂਗੇ ਕਿ ਇਸ ਡਾਕਟਰ ਦੀ ਪੱਕੇ ਤੌਰ ਉੱਤੇ ਰਜਿਸਟਰੇਸ਼ਨ ਕੈਂਸਲ ਕੀਤੀ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਡਾਕਟਰ ਵੱਲੋਂ ਆਪਣੇ ਹਸਪਤਾਲ ਦੇ ਕਾਰਡ ਉੱਤੇ ਹੱਡੀਆਂ ਦੇ ਮਾਹਰ, ਆਪਰੇਸ਼ਨ ਦੇ ਮਾਹਰ ਅਤੇ ਗਲੇ, ਨੱਕ ਦੇ ਮਾਹਰ ਵੀ ਲਿਖਿਆ ਗਿਆ ਸੀ ਪਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਇਹ ਕਿਹੜੇ ਡਾਕਟਰ ਹਨ ਤਾਂ ਉਹਨਾਂ ਨੂੰ ਕੌਲ ਇਸ ਗੱਲ ਦਾ ਜਵਾਬ ਨਹੀਂ ਸੀ। ਸਿਵਲ ਸਰਜਨ ਨੇ ਕਿਹਾ ਕਿ ਉਹਨਾਂ ਕੋਲ ਡਿਗਰੀ ਵੀ ਐਮਬੀਬੀਐਸ ਦੀ ਸੀ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਕੋਲ ਐਮਡੀ ਕਿਸ ਵਿਸ਼ੇ ਉੱਤੇ ਹੈ ਤਾਂ ਉਹਨਾਂ ਨੇ ਦੱਸਿਆ ਕਿ ਐਕਿਊਪੈਂਚਰ ਉੱਤੇ ਉਹਨਾਂ ਨੇ ਹੀ ਕੀਤੀ ਹੈ ਜੋ ਕਿ ਐਲੋਪੈਥੀ ਦੇ ਵਿੱਚ ਮਾਨਤਾ ਪ੍ਰਾਪਤ ਨਹੀਂ ਹੈ।




ETV Bharat Logo

Copyright © 2024 Ushodaya Enterprises Pvt. Ltd., All Rights Reserved.