ETV Bharat / state

ਕਪੂਰਥਲਾ ਦੇ ਕਾਲਾ ਸੰਘਿਆਂ ਇਲਾਕੇ 'ਚ ਪੈਟਰੋਲ ਪੰਪ 'ਤੇ ਲੁੱਟ, ਕਾਰ ਸਵਾਰਾਂ ਨੇ ਗੰਨ ਪੁਆਇੰਟ ਤੇ ਲੁੱਟ ਨੂੰ ਦਿੱਤਾ ਅੰਜਾਮ, ਵੇਖੋ ਸੀਸੀਟੀਵੀ

author img

By ETV Bharat Punjabi Team

Published : Jan 20, 2024, 7:19 AM IST

Loot of Rs 10,000 from gun point of petrol pump
ਕਪੂਰਥਲਾ ਦੇ ਕਾਲਾ ਸੰਘਿਆਂ ਇਲਾਕੇ 'ਚ ਪੈਟਰੋਲ ਪੰਪ 'ਤੇ ਲੁੱਟ

Loot of Rs 10000 from gun point of petrol pump: ਲੁਟੇਰੇ ਦੇ ਹੌਂਸਲੇ ਬੁਲੰਦ ਵਿਖਾਈ ਦੇ ਰਹੇ ਨੇ ਅਤੇ ਇਸ ਦੀ ਤਾਜ਼ਾ ਮਿਸਾਲ ਕਪੂਰਥਲਾ ਦੇ ਕਾਲਾ ਸੰਘਿਆਂ ਇਲਾਕੇ ਵਿੱਚ ਵੇਖਣ ਨੂੰ ਮਿਲੀ। ਕਾਰ ਵਿੱਚ ਸਵਾਰ ਹੋਕੇ ਆਏ ਲੁਟੇਰਿਆਂ ਨੇ ਗੰਨ ਪੁਆਇੰਟ ਉੱਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਸੀਸੀਟੀਵੀ ਚ ਕੈਦ ਲੁੱਟ

ਕਪੂਰਥਲਾ: ਕਾਲਾ ਸੰਘਿਆਂ ਇਲਾਕੇ 'ਚ ਪੈਟਰੋਲ ਪੰਪ 'ਤੇ ਕਾਰ ਸਵਾਰ ਦੋ ਨੌਜਵਾਨਾਂ ਨੇ ਪਹਿਲਾਂ ਕਾਰ ਵਿੱਚ ਪੈਟਰੋਲ ਭਰਵਾਇਆ ਅਤੇ ਫਿਰ ਗੰਨ ਪੁਆਇੰਟ ਉੱਤੇ ਪੰਪ ਦੇ ਕਰਿੰਦਿਆਂ ਤੋਂ 10 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਲੁਟੇਰੇ ਖੋਹ ਕਰਕੇ ਭੱਜਦੇ ਨਜ਼ਰ ਆ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ 'ਚ ਦੋਵੇਂ ਮੁਲਜ਼ਮ ਵਾਰਦਾਤ ਕਰਨ ਆਏ ਸਨ, ਉਹ 4 ਦਿਨ ਪਹਿਲਾਂ ਜੰਡਿਆਲਾ ਗੁਰੂ ਤੋਂ ਖੋਹੀ ਗਈ ਸੀ। ਜਿਸ ਸਬੰਧੀ ਐਫ.ਆਈ.ਆਰ ਨੰ. 12 ਜੰਡਿਆਲਾ ਗੁਰੂ ਵਿੱਚ ਦਰਜ ਹੈ। ਇਸ ਦੀ ਪੁਸ਼ਟੀ ਕਰਦਿਆਂ ਕਾਲਾ ਸੰਘਿਆਂ ਚੌਕੀ ਦੇ ਇੰਚਾਰਜ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



ਵਧੇਰੇ ਜਾਣਕਾਰੀ ਅਨੁਸਾਰ ਪੈਟਰੋਲ ਪੰਪ ਮਾਲਕ ਵਰਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਨਕੋਦਰ ਰੋਡ ’ਤੇ ਕਾਲਾ ਸੰਘਿਆਂ ਇਲਾਕੇ ਵਿੱਚ ਵਿਜੇ ਸਰਵਿਸ ਪੈਟਰੋਲ ਪੰਪ ਹੈ। ਜਿੱਥੇ 6 ਵਰਕਰ ਕੰਮ ਕਰਦੇ ਹਨ। ਉਹ ਹਰ ਰੋਜ਼ ਸਵੇਰੇ 11 ਵਜੇ ਪੰਪ 'ਤੇ ਜਾਂਦਾ ਹੈ ਅਤੇ ਸ਼ਾਮ ਨੂੰ ਵਾਪਸ ਜਲੰਧਰ ਆ ਜਾਂਦਾ ਹੈ। ਉਸ ਦੇ ਜਾਣ ਤੋਂ ਬਾਅਦ ਹੀ ਕਰਮਚਾਰੀ ਪੰਪ ਦਾ ਕੰਮ ਸੰਭਾਲਦੇ ਹਨ। ਬੁੱਧਵਾਰ ਨੂੰ ਕਰੀਬ 11.15 ਵਜੇ ਉਹ ਘਰ ਹੀ ਸੀ ਕਿ ਪੰਪ ਦੇ ਮੈਨੇਜਰ ਰਜਿੰਦਰ ਸਿੰਘ ਨੇ ਉਸ ਨੂੰ ਫੋਨ 'ਤੇ ਦੱਸਿਆ ਕਿ ਇੱਕ ਚਿੱਟੇ ਰੰਗ ਦੀ ਕਾਰ ਆਈ-ਟਵੰਟੀ ਆਈ ਹੈ। ਜਿਸ 'ਚੋਂ ਇੱਕ ਅਣਪਛਾਤਾ ਕਾਰ 'ਚੋਂ ਉਤਰ ਕੇ 3000 ਰੁਪਏ ਦਾ ਤੇਲ ਪਵਾਇਆ। ਇਸ ਤੋਂ ਬਾਅਦ ਜਦੋਂ ਇੱਕ ਹੋਰ ਲੁਟੇਰਾ ਕਾਰ ਤੋਂ ਹੇਠਾਂ ਉਤਰਿਆ ਤਾਂ ਉਸ ਨੇ ਪਿਸਤੌਲ ਕੱਢ ਲਿਆ ਅਤੇ ਗੰਨ ਪੁਆਇੰਟ 'ਤੇ ਤੇਲ ਪਾਉਣ ਵਾਲੇ ਕਰਿੰਦੇ ਨੂੰ ਡਰਾ ਕੇ 10 ਹਜ਼ਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ।


ਲੁੱਟ ਦੀ ਘਟਨਾ ਪੰਪ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਜਿਸ 'ਚ ਪੰਪ 'ਤੇ ਇੱਕ ਚਿੱਟੇ ਰੰਗ ਦੀ ਕਾਰ ਨੰਬਰ (ਪੀ.ਬੀ.-02-ਸੀ.ਐੱਸ.-4081) ਆਉਂਦੀ ਦਿਖਾਈ ਦਿੱਤੀ। ਜਿਸ ਤੋਂ ਇੱਕ ਨੌਜਵਾਨ ਜਿਸ ਨੇ ਮਾਸਕ ਪਾਇਆ ਹੋਇਆ ਸੀ ਹੇਠਾਂ ਉਤਰਿਆ ਅਤੇ ਪੰਪ 'ਤੇ ਕੰਮ ਕਰਦੇ ਵਿਅਕਤੀ ਨੂੰ ਤੇਲ ਪਾਉਣ ਲਈ ਕਿਹਾ। ਇਸ ਦੌਰਾਨ ਕਾਰ ਦੇ ਬਾਹਰ ਖੜ੍ਹਾ ਨੌਜਵਾਨ ਮੋਬਾਈਲ ਫੋਨ ਦੇਖਣ ਦਾ ਬਹਾਨਾ ਬਣਾਉਂਦਾ ਰਿਹਾ। ਫਿਰ ਕੁਝ ਦੇਰ ਬਾਅਦ ਪਿਛਲੀ ਸੀਟ 'ਤੇ ਬੈਠਾ ਨਕਾਬਪੋਸ਼ ਨੌਜਵਾਨ ਕਾਰ 'ਚੋਂ ਬਾਹਰ ਆਉਂਦਾ ਹੈ। ਦੋਵੇਂ ਨੌਜਵਾਨ ਇੱਧਰ ਉੱਧਰ, ਆਲੇ-ਦੁਆਲੇ ਦੇ ਮਾਹੌਲ ਨੂੰ ਦੇਖਦੇ ਹੋਨ। ਜਿਵੇਂ ਹੀ ਪੰਪ 'ਤੇ ਕੰਮ ਕਰਦੇ ਸ਼ਖ਼ਸ ਨੇ ਮਸ਼ੀਨ ਚੁੱਕੀ ਤਾਂ ਨੌਜਵਾਨ ਨੇ ਪਹਿਲਾਂ ਪਿਸਤੌਲ ਕੱਢ ਲਿਆ ਅਤੇ ਉਸ ਨੂੰ ਧਮਕੀਆਂ ਦਿੰਦੇ ਹੋਏ ਉਸ ਤੋਂ 10 ਹਜ਼ਾਰ ਦੀ ਨਕਦੀ ਲੁੱਟ ਲਈ।



ਮਾਮਲੇ ਦੀ ਜਾਂਚ ਕਰ ਰਹੇ ਕਾਲਾ ਸੰਘਿਆ ਚੌਕੀ ਦੇ ਇੰਚਾਰਜ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਅਨੁਸਾਰ ਲੁਟੇਰੇ ਜਿਸ ਕਾਰ ਵਿੱਚ ਆਏ ਸਨ। ਉਸ ਨੂੰ 4 ਦਿਨ ਪਹਿਲਾਂ ਜੰਡਿਆਲਾ ਗੁਰੂ ਤੋਂ ਖੋਹ ਲਿਆ ਗਿਆ ਸੀ। ਜਿਸ ਦੀ ਐਫਆਈਆਰ ਵੀ ਜੰਡਿਆਲਾ ਗੁਰੂ ਵਿੱਚ ਦਰਜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.