ETV Bharat / state

ਪੰਜਾਬ ਦੇ ਅਜਿਹੇ ਸਾਬਕਾ ਮੁੱਖ ਮੰਤਰੀ ਜਾਂ ਸੀਨੀਅਰ ਲੀਡਰ, ਜਿਨ੍ਹਾਂ ਦੇ ਬੱਚੇ ਨਹੀਂ ਸੰਭਾਲ ਸਕੇ 'ਸਿਆਸੀ ਵਿਰਾਸਤ' - Punjab Political Families

author img

By ETV Bharat Punjabi Team

Published : May 12, 2024, 12:47 PM IST

Political Families Of Punjab and Political Career : ਪੰਜਾਬ ਦੇ ਚੋਟੀ ਦੇ ਸਿਆਸਤਦਾਨਾਂ ਵੱਲੋਂ ਆਪਣੇ ਪਰਿਵਾਰ ਨੂੰ ਸਿਆਸਤ ਦੀ ਵਿਰਾਸਤ ਨਹੀਂ ਦਿੱਤੀ ਗਈ। ਪਿਤਾ ਮੁੱਖ ਮੰਤਰੀ ਤੱਕ ਰਹੇ, ਪਰ ਬੱਚਿਆਂ ਨੂੰ ਸਿਆਸਤ ਵਿੱਚ ਕਾਮਯਾਬੀ ਨਹੀਂ ਮਿਲੀ ਹੈ। ਆਓ ਜਾਣਦੇ ਹਾਂ ਇਸ ਸਪੈਸ਼ਲ ਰਿਪੋਰਟ ਵਿੱਚ...

Lok Sabha Election 2024, Political Families Of Punjab
ਨਹੀਂ ਸੰਭਾਲ ਸਕੇ 'ਸਿਆਸੀ ਵਿਰਾਸਤ' (Etv Bharat (ਗ੍ਰਾਫਿਕਸ))

ਬਠਿੰਡਾ : ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਿਸ ਨੂੰ ਰਾਜਨੀਤੀ ਦਾ ਚਸਕਾ ਲੱਗ ਗਿਆ, ਤਾਂ ਉਹ ਸਾਰੀ ਉਮਰ ਸਿਆਸਤ ਤੋਂ ਦੂਰ ਨਹੀਂ ਜਾ ਸਕਦਾ ਅਤੇ ਰਾਜਨੀਤੀ ਵਿੱਚ ਕਾਮਯਾਬ ਹੋਣ ਤੋਂ ਬਾਅਦ ਉਸ ਵੱਲੋਂ ਆਪਣੇ ਪਰਿਵਾਰ ਨੂੰ ਵੀ ਰਾਜਨੀਤੀ ਵਿੱਚ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਕਰਕੇ ਅਕਸਰ ਹੀ ਚੋਣਾਂ ਸਮੇਂ ਸਿਆਸੀ ਪਾਰਟੀਆਂ ਵੱਲੋਂ ਪਰਿਵਾਰਵਾਦ ਨੂੰ ਲੈ ਕੇ ਇੱਕ ਦੂਸਰੇ ਉੱਤੇ ਇਲਜ਼ਾਮ ਲਗਾਏ ਜਾਂਦੇ ਹਨ।

Lok Sabha Election 2024, Political Families Of Punjab
ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਸਿਆਸਤ ਤੋਂ ਦੂਰੀ ਬਣਾਈ (Etv Bharat (ਗ੍ਰਾਫਿਕਸ))

ਜੇਕਰ ਪੰਜਾਬ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਆਜ਼ਾਦੀ ਤੋਂ ਬਾਅਦ ਹੁਣ ਤੱਕ ਪੰਜਾਬ ਦੇ 16 ਸਿਆਸਤਦਾਨ 24 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ, ਇਨ੍ਹਾਂ 16 ਮੁੱਖ ਮੰਤਰੀਆਂ ਵਿੱਚੋਂ 2 ਦਾ ਕਤਲ ਹੋ ਚੁੱਕਾ ਹੈ ਅਤੇ 13 ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਹਨ।

ਇਨ੍ਹਾਂ ਦੇ ਪਰਿਵਾਰ ਸਿਆਸਤ ਤੋਂ ਦੂਰ ਰਹੇ: ਇਨ੍ਹਾਂ ਮੁੱਖ ਮੰਤਰੀਆਂ ਵਿੱਚੋਂ ਬਹੁਤਿਆਂ ਵੱਲੋਂ ਆਪਣੇ ਪਰਿਵਾਰਕ ਸਿਆਸੀ ਵਿਰਾਸਤ ਦਿੱਤੀ, ਪਰ ਕਈ ਅਜਿਹੇ ਵੀ ਮੁੱਖ ਮੰਤਰੀ ਰਹੇ, ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਸਿਆਸਤ ਤੋਂ ਦੂਰ ਰੱਖਿਆ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਮੁੱਖ ਮੰਤਰੀ ਰਹੇ ਡਾਕਟਰ ਗੋਪੀ ਚੰਦ ਭਾਰਗਵ, ਕਾਮਰੇਡ ਗਿਆਨੀ ਗੁਰਮੁਖ ਸਿੰਘ ਮੁਸਾਫਰ ਅਤੇ ਜਸਟਿਸ ਗੁਰਨਾਮ ਸਿੰਘ ਦਾ ਪਰਿਵਾਰ ਸਿਆਸਤ ਤੋਂ ਦੂਰ ਰਿਹਾ ਹੈ।

Lok Sabha Election 2024, Political Families Of Punjab
ਸਿਆਸੀ ਵਿਰਾਸਤ ਨੂੰ ਸਾਂਭਣ ਵਿੱਚ ਕਾਮਯਾਬ ਨਹੀਂ ਹੋਏ (Etv Bharat (ਗ੍ਰਾਫਿਕਸ))

ਹੁਣ ਗੱਲ ਕਰਦੇ ਹਾਂ, ਉਨ੍ਹਾਂ ਸਿਆਸਤਦਾਨਾਂ ਦੀ ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਸਿਆਸਤ ਦੀ ਵਿਰਾਸਤ, ਤਾਂ ਦਿੱਤੀ ਪਰ ਬੱਚੇ ਇਸ ਸਿਆਸੀ ਵਿਰਾਸਤ ਨੂੰ ਸਾਂਭਣ ਵਿੱਚ ਕਾਮਯਾਬ ਨਹੀਂ ਹੋਏ :-

  1. ਗਿਆਨੀ ਜੈਲ ਸਿੰਘ 1972 ਤੋਂ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਵੱਲੋਂ ਆਪਣੇ ਇਕਲੌਤੇ ਪੁੱਤਰ ਜੋਗਿੰਦਰ ਸਿੰਘ ਨੂੰ 1997 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੋਟਕਪੂਰਾ ਸੀਟ ਤੋਂ ਚੋਣ ਲੜਵਾਈ ਗਈ। ਇਸ ਚੋਣ ਦੌਰਾਨ ਜੋਗਿੰਦਰ ਸਿੰਘ ਨੂੰ ਸਫ਼ਲਤਾ ਨਹੀਂ ਮਿਲੀ ਅਤੇ ਉਹ ਤੀਜੇ ਨੰਬਰ ਉੱਤੇ ਰਹੇ ਸਨ।
  2. ਦਰਬਾਰਾ ਸਿੰਘ ਪੰਜਾਬ ਦੇ ਸਾਲ 1980 ਤੋਂ 1983 ਤੱਕ ਮੁੱਖ ਮੰਤਰੀ ਰਹੇ, ਪਰ ਉਨ੍ਹਾਂ ਦੇ ਪਰਿਵਾਰ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ।
  3. ਸਾਲ 1995 ਤੋਂ 1996 ਤੱਕ ਮੁੱਖ ਮੰਤਰੀ ਰਹੇ ਹਰਚਰਨ ਸਿੰਘ ਬਰਾੜ ਦੀ ਧੀ ਬਬਲੀ ਬਰਾੜ ਨੂੰ ਸੰਸਦ ਚੋਣਾਂ ਦੌਰਾਨ ਸਫਲਤਾ ਨਹੀਂ ਮਿਲੀ, ਪਰ ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ ਬਰਾੜ ਫ਼ਰੀਦਕੋਟ ਤੋਂ ਸੰਸਦ ਮੈਂਬਰ ਬਣੇ ਸਨ। ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੁੱਤਰ ਕਵਰਜੀਤ ਸਿੰਘ ਬਰਾੜ ਅਤੇ ਨੂੰਹ ਕਰਨ ਕੌਰ ਬਰਾੜ ਵਿਧਾਇਕ ਰਹਿ ਚੁੱਕੇ ਹਨ।
  4. ਸਾਲ 1996 ਤੋਂ 1997 ਤੱਕ ਪੰਜਾਬ ਦੀ ਮੁੱਖ ਮੰਤਰੀ ਰਹੀ ਰਜਿੰਦਰ ਕੌਰ ਭੱਠਲ ਦੇ ਪਰਿਵਾਰ ਨੂੰ ਵੀ ਰਾਜਨੀਤੀ ਵਿੱਚ ਸਫਲਤਾ ਨਹੀਂ ਮਿਲੀ।
  5. ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਵੱਲੋਂ ਸਿਆਸਤ ਵਿੱਚ ਕਿਸਮਤ ਅਜ਼ਮਾਈ ਗਈ ਅਤੇ 2009 ਵਿੱਚ ਬਠਿੰਡਾ ਤੋਂ ਲੋਕ ਸਭਾ ਅਤੇ 2012 ਪਟਿਆਲਾ ਦੇ ਕਸਬਾ ਸਮਾਣਾ ਤੋਂ ਵਿਧਾਨ ਸਭਾ ਚੋਣ ਲੜੀ, ਪਰ ਉਨ੍ਹਾਂ ਨੂੰ ਸਿਆਸਤ ਰਾਸ ਨਹੀਂ ਆਈ ਅਤੇ ਦੋਵਾਂ ਹੀ ਥਾਵਾਂ ਤੋਂ ਚੋਣ ਹਾਰ ਗਈ ਅਤੇ ਮੁੜ ਰਣਇੰਦਰ ਸਿੰਘ ਵੱਲੋਂ ਸਿਆਸਤ ਤੋਂ ਦੂਰੀ ਬਣਾ ਲਈ ਗਈ।
  6. ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਸਿਆਸਤ ਬੜੀ ਰਾਸ ਆਈ ਹੈ। ਉਹ 4 ਵਾਰ ਸੰਸਦ ਮੈਂਬਰ ਅਤੇ ਇੱਕ ਵਾਰ ਵਿਧਾਇਕ ਰਹਿ ਚੁੱਕੇ ਹਨ।
  7. ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਚੋਣ ਸਰਗਰਮੀਆਂ ਜੋਰਾਂ ਸ਼ੋਰਾਂ ਉੱਤੇ ਆਰੰਭੀਆਂ ਹੋਈਆਂ ਹਨ, ਉਥੇ ਹੀ ਇਨ੍ਹਾਂ ਚੋਣਾਂ ਵਿੱਚ ਉਤਰੇ ਹੋਏ ਉਮੀਦਵਾਰਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵੀ ਚੋਣ ਪ੍ਰਚਾਰ ਵੀ ਦਬ ਕੇ ਕੀਤਾ ਜਾ ਰਿਹਾ ਹੈ, ਪਰ ਵੇਖਣਾ ਇਹ ਹੋਵੇਗਾ ਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੀਆਂ ਚੋਣਾਂ ਵਿੱਚ ਕਿਸਮਤ ਅਜਮਾਉਣ ਉਮੀਦਵਾਰਾਂ ਵਿੱਚ ਕਿਸ ਕਿਸ ਨੂੰ ਸਫਲਤਾ ਮਿਲਦੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.