ETV Bharat / state

ਲੁਧਿਆਣਾ 'ਚ 1984 ਦੰਗਾ ਪੀੜਤਾਂ ਵੱਲੋਂ ਫਿਰ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਵਿਰੋਧ, ਰਾਜਾ ਵੜਿੰਗ 'ਤੇ ਇੰਦਰਾ ਗਾਂਧੀ ਦੀ ਤਸਵੀਰ ਵਾਲੀ ਟੀਸ਼ਰਟ ਪਾਉਣ ਦਾ ਇਲਜ਼ਾਮ - 1984 victims on Raja Waring

author img

By ETV Bharat Punjabi Team

Published : May 13, 2024, 4:08 PM IST

Updated : May 13, 2024, 5:04 PM IST

1984 ਦੇ ਦੰਗਾ ਪੀੜਤਾਂ ਨੇ ਲੁਧਿਆਣਾ ਵਿੱਚ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਨੇ ਪ੍ਰਚਾਰ ਦੌਰਾਨ ਇੰਦਰਾ ਗਾਂਧੀ ਦੀ ਤਸਵੀਰ ਦੀ ਛਪਾਈ ਵਾਲੀ ਟੀ ਸ਼ਰਟ ਪਾਕੇ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਲੂਣ ਭੁੱਕਿਆ ਹੈ।

CONGRESS CANDIDATE RAJA WARRING
ਲੁਧਿਆਣਾ 'ਚ 1984 ਦੰਗਾ ਪੀੜਤਾਂ ਵੱਲੋਂ ਫਿਰ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਵਿਰੋਧ (ਲੁਧਿਆਣਾ ਰਿਪੋਟਰ)

ਰਾਜਾ ਵੜਿੰਗ ਦਾ ਵਿਰੋਧ (ਲੁਧਿਆਣਾ ਰਿਪੋਟਰ)

ਲੁਧਿਆਣਾ: ਅੱਜ 1984 ਦੰਗਾ ਪੀੜਤਾਂ ਵੱਲੋਂ ਮੁੜ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਕਰਨ ਲਈ ਕਾਲੀਆਂ ਝੰਡੀਆਂ ਹੱਥਾਂ ਦੇ ਵਿੱਚ ਫੜ ਕੇ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹਾਲਾਂਕਿ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਪਰ ਉਹਨਾਂ ਨੇ ਬਾਹਰ ਆਪਣਾ ਰੋਸ ਜਾਹਿਰ ਕੀਤਾ। ਰਾਜਾ ਵੜਿੰਗ ਵੱਲੋਂ ਅੱਜ ਨਾਮਜਾਦਗੀ ਪੱਤਰ ਦਾਖਿਲ ਕੀਤਾ ਜਾ ਰਿਹਾ ਹੈ ਅਤੇ ਇਸੇ ਦਾ ਵਿਰੋਧ ਕਰਨ ਦੇ ਲਈ 1984 ਦੰਗਾ ਪੀੜਤ ਪਹੁੰਚੇ ਹੋਏ ਸਨ। ਜਿਨ੍ਹਾਂ ਨੇ ਕਿਹਾ ਕਿ ਜਦੋਂ ਦਰਬਾਰ ਸਾਹਿਬ ਉੱਤੇ ਅਟੈਕ ਹੋਇਆ ਸੀ ਉਸ ਵਿੱਚ ਕਾਂਗਰਸ ਦਾ ਹੱਥ ਸੀ। ਉਹਨਾਂ ਕਿਹਾ ਕਿ ਸਾਡੇ ਜਖਮਾਂ ਉੱਤੇ ਅੱਜ ਵੀ ਲੂਣ ਪਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਨਸਾਫ ਦੀ ਲੜਾਈ ਲੜ ਰਹੇ ਹਾਂ।




ਜਖਮਾਂ ਉੱਤੇ ਲੂਣ ਛਿੜਕਿਆ: ਉੱਧਰ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋਂ ਨੇ ਵੀ ਸਵਾਲ ਖੜੇ ਕੀਤੇ ਹਨ। ਰਣਜੀਤ ਢਿੱਲੋਂ ਨੇ ਕਿਹਾ ਹੈ ਕਿ 1984 ਪੀੜਤਾਂ ਦਾ ਦਰਦ ਜਾਇਜ਼ ਹੈ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੇ ਨਾ ਸਿਰਫ ਕਮਲ ਨਾਥ ਨੂੰ ਕਲੀਨ ਚਿੱਟ ਦੇਣ ਸੰਬੰਧੀ ਬਿਆਨ ਜਾਰੀ ਕੀਤਾ ਸੀ ਸਗੋਂ ਉਸ ਨੇ ਇੰਦਰਾ ਗਾਂਧੀ ਦੀ ਤਸਵੀਰ ਵਾਲੀ ਟੀਸ਼ਰਟ ਪਾ ਕੇ ਵੀ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਜਖਮਾਂ ਉੱਤੇ ਲੂਣ ਛਿੜਕਿਆ ਸੀ।



ਰਾਜਾ ਵੜਿੰਗ ਨੇ ਦਿੱਤੀ ਸਫਾਈ: ਇਸ ਮਾਮਲੇ ਉੱਤੇ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਜਦੋਂ 1984 ਦਾ ਘਟਨਾਕ੍ਰਮ ਹੋਇਆ ਉਸ ਵੇਲੇ ਉਹਨਾਂ ਦੀ ਉਮਰ ਮਹਿਜ਼ ਛੇ ਸਾਲ ਦੀ ਸੀ। ਉਹਨਾਂ ਕਿਹਾ ਕਿ 1984 ਦੇ ਵਿੱਚ ਤਾਂ ਮੇਰਾ ਕੋਈ ਹੱਥ ਹੀ ਨਹੀਂ ਹੈ। ਉਹ ਮੇਰਾ ਵਿਰੋਧ ਕਿਉਂ ਕਰ ਰਹੇ ਹਨ ਮੈਨੂੰ ਨਹੀਂ ਪਤਾ, ਮੇਰੇ ਵਿਰੋਧੀ ਮੈਨੂੰ ਲੱਗਦਾ ਹੈ ਕਿ ਇਹ ਸਭ ਕਰਵਾ ਰਹੇ ਨੇ। ਉਹਨਾਂ ਕਿਹਾ ਕਿ ਪਰ ਮੈਂ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦਾ, ਪਹਿਲਾਂ ਵੀ ਉਹਨਾਂ ਨੇ ਮੇਰਾ ਵਿਰੋਧ ਕੀਤਾ ਸੀ ਅਤੇ ਅੱਜ ਵੀ ਆਏ ਹਨ।

Last Updated : May 13, 2024, 5:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.