ETV Bharat / state

ਬੈਂਸ ਭਰਾਵਾਂ ਨੇ ਕਾਂਗਰਸ ਨਾਲ ਮਿਲਾਇਆ ਹੱਥ, ਪੜ੍ਹੋ ਅੱਗੇ ਦੀ ਕਹਾਣੀ... - bains brothers join to congress

author img

By ETV Bharat Punjabi Team

Published : May 12, 2024, 11:06 PM IST

ਆਖਰਕਾਰ ਕਾਂਗਰਸ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਲੁਧਿਆਣਾ ਦੇ ਨਾਲ ਪੂਰੇ ਪੰਜਾਬ ਚੋਂ ਵੱਡਾ ਸਮਰਥਨ ਮਿਲਿਆ। ਪੜ੍ਹੋ ਪੂਰੀ ਖ਼ਬਰ

bains brothers join to congress meet with rahul gandhi
ਬੈਂਸ ਭਰਾਵਾਂ ਦਾ ਵੱਡਾ ਐਲਾਨ, ਕਾਂਗਰਸ ਨਾਲ ਮਿਲਾਇਆ ਹੱਥ (BAINS BROTHERS JOIN TO CONGRESS)

ਲੁਧਿਆਣਾ: ਲੋਕ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਲੀਡਰਾਂ ਵੱਲੋਂ ਲਗਾਤਾਰ ਦਲ ਬਦਲੀ ਦਾ ਦੌਰ ਜਾਰੀ ਹੈ। ਪੰਜਾਬ ਦੀ ਸਿਆਸਤ 'ਚ ਆਏ ਦਿਨ ਕਿਸੇ ਨਾ ਕਿਸੇ ਪਾਰਟੀ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਕਿਸੇ ਪਾਰਟੀ ਨੂੰ ਝਟਕਾ ਲੱਗਦਾ ਹੈ। ਅਜਿਹਾ ਕਾਂਗਰਸ ਪਾਰਟੀ ਲੁਧਿਆਣਾ ਤੋਂ ਹੋਰ ਵੀ ਮਜ਼ਬੂਤ ਹੋ ਗਈ ਹੈ ਕਿਉਂਕਿ ਬੈਂਸ ਭਰਾਵਾਂ ਨੇ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ।

ਰਾਹੁਲ ਗਾਂਧੀ ਨਾਲ ਮੁਲਾਕਾਤ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੱਲੋਂ ਦਿੱਲੀ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ।ਉਹਨਾਂ ਦੀ ਮੁਲਾਕਾਤ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਵੱਲੋਂ ਕਰਵਾਈ ਗਈ ਬੈਂਸ ਭਰਾ ਸਾਬਕਾ ਐਮਐਲਏ ਰਹੇ ਹਨ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਤੋਂ ਸਿਮਰਜੀਤ ਬੈਂਸ ਦੂਜੇ ਨੰਬਰ ਤੇ ਰਹੇ ਸਨ।

ਬਿਨਾਂ ਸ਼ਰਤ ਸਮਰਥਨ: ਸਿਮਰਜੀਤ ਬੈਂਸ ਨੇ ਪਹਿਲਾਂ ਭਾਜਪਾ ਦੀ ਜਲੰਧਰ ਦੇ ਵਿੱਚ ਹਮਾਇਤ ਦਾ ਐਲਾਨ ਕੀਤਾ ਸੀ ਲਗਾਤਾਰ ਸਿਮਰਜੀਤ ਬੈਂਸ ਦੇ ਪਹਿਲਾਂ ਭਾਜਪਾ ਦੀ ਟਿਕਟ ਤੋਂ ਲੜਨ ਦੀਆਂ ਕਿਆਸ ਚੱਲ ਰਹੇ ਸਨ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਦੀਆਂ ਉਹਨਾਂ ਦੀਆਂ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਸਨ ਪਰ ਆਖਿਰਕਾਰ ਉਹਨਾਂ ਨੇ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਸਿਰਫ ਲੁਧਿਆਣਾ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਬਿਨਾਂ ਕਿਸੇ ਸ਼ਰਤ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਦਵਿੰਦਰ ਯਾਦਵ ਉਹਨਾਂ ਨੂੰ ਨਾਲ ਲੈ ਕੇ ਗਏ ਸਨ। ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਹਿ ਚੁੱਕੇ ਹਨ।

"ਬੈਂਸ ਭਰਾਵਾਂ" ਨੇ 2012 ਤੋਂ 2022 ਤੱਕ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕੀਤੀ। 2019 ਦੀਆਂ ਆਮ ਚੋਣਾਂ ਵਿੱਚ, ਸਿਮਰਜੀਤ ਬੈਂਸ, ਜਿਸ ਨੇ ਆਪਣੀ ਲੋਕ ਇਨਸਾਫ ਪਾਰਟੀ ਦੀ ਟਿਕਟ 'ਤੇ ਚੋਣ ਲੜਕੇ ਲਗਭਗ 3.07 ਲੱਖ ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਸੀ। ਲੋਕ ਇਨਸਾਫ ਪਾਰਟੀ ਦਾ ਰਸਮੀ ਤੌਰ 'ਤੇ ਕਾਂਗਰਸ ਪਾਰਟੀ 'ਚ ਰਲੇਵਾਂ ਹੋ ਗਿਆ ਹੈ। ਬਲਵਿੰਦਰ ਬੈਂਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਵੀ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.