ETV Bharat / state

ਬਿਕਰਮ ਮਜੀਠੀਆ ਦੇ ਕਾਂਗਰਸ ਅਤੇ ਆਪ ਉੱਤੇ ਤੰਜ, ਕਿਹਾ- ਦੋਵਾਂ ਫਰੈਂਡਸ਼ਿੱਪ ਮੈਚ ਖੇਡ ਕੇ ਲੋਕਾਂ ਨੂੰ ਕਰ ਰਹੇ ਗੁੰਮਰਾਹ - Majithias anger at Congress and AAP

author img

By ETV Bharat Punjabi Team

Published : Apr 9, 2024, 8:47 AM IST

Bikram Majithias anger at Congress and AAP
ਬਿਕਰਮ ਮਜੀਠੀਆ ਦੇ ਕਾਂਗਰਸ ਅਤੇ ਆਪ ਉੱਤੇ ਤੰਜ

ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਾਂਗਰਸ ਅਤੇ ਆਪ ਉੱਤੇ ਤੰਜ ਕੱਸਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਵਿੱਚ ਵੱਖਰੇ ਹੋਣ ਦਾ ਨਾਟਕ ਕਰਦੀਆਂ ਹਨ ਪਰ ਰਾਸ਼ਟਰੀ ਪੱਧਰ ਉੱਤੇ ਇਨ੍ਹਾਂ ਦਾ ਆਪਸੀ ਗਠਜੋੜ ਹੋ ਚੁੱਕਾ ਹੈ। ਮਜੀਠੀਆ ਮੁਤਾਬਿਕ ਇਹ ਪਾਰਟੀਆਂ ਮਿਲ ਕੇ ਪੰਜਾਬ ਨੂੰ ਲੁੱਟ ਰਹੀਆਂ ਹਨ।

'ਦੋਵਾਂ ਫਰੈਂਡਸ਼ਿੱਪ ਮੈਚ ਖੇਡ ਕੇ ਲੋਕਾਂ ਨੂੰ ਕਰ ਰਹੇ ਗੁੰਮਰਾਹ'

ਅੰਮ੍ਰਿਤਸਰ: ਦੇਸ਼ ਭਰ ਤੋਂ ਇਲਾਵਾ ਪੰਜਾਬ ਵਿੱਚ ਰਾਜਨੀਤੀ ਦੇ ਰੋਜ਼ ਹੀ ਵੱਖ-ਵੱਖ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ। ਜਿਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਵਿਕਾਸ ਅਤੇ ਲੋਕਾਂ ਵਿੱਚ ਵਿਚਰਨ ਨੂੰ ਲੈ ਕੇ ਖਾਸਕਰ ਸੱਤਾਧਾਰੀ ਪਾਰਟੀ ਦੇ ਉੱਤੇ ਜਾਂ ਫਿਰ ਸੱਤਾਧਾਰੀ ਨੇਤਾਵਾਂ ਦੇ ਉੱਤੇ ਇਲਜ਼ਾਮ ਲਗਾਉਣ ਦੇ ਬਿਆਨ ਰੋਜ਼ ਸਾਹਮਣੇ ਆ ਰਹੀਆਂ ਹਨ।


ਲੋਕ ਸਭਾ ਚੋਣਾਂ 2024 ਨੂੰ ਲੈ ਕੇ ਹੁਣ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਅਤੇ ਹਰੇਕ ਪਾਰਟੀ ਵੱਲੋਂ ਜਿੱਤ ਦਾ ਦਾਅਵਾ ਕਰਦਿਆਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਦੇ ਬਾਈਪਾਸ ਉੱਤੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੌਰ ਉੱਤੇ ਪੁੱਜੇ।



ਬਾਰਡਰ ਖੁੱਲ੍ਹਵਾਉਣ ਦੀ ਗੱਲ: ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਹੋਣਗੇ। ਇਸ ਸਬੰਧੀ ਉਹ ਪਾਰਟੀ ਹਾਈ ਕਮਾਂਡ ਨਾਲ ਵਿਚਾਰ ਕਰਨਗੇ ਅਤੇ ਜਲਦ ਹੀ ਅਨਿਲ ਜੋਸ਼ੀ ਨੂੰ ਅਧਿਕਾਰਿਤ ਤੌਰ ਉੱਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨੇ ਕਰਨਗੇ। ਉਹਨਾਂ ਕਿਹਾ ਕਿ ਹਰੇਕ ਪਾਰਟੀ ਆਪਣੇ ਉਮੀਦਵਾਰ ਦਾ ਐਲਾਨ ਕਰ ਰਹੀ ਹੈ ਪਰ ਭਾਜਪਾ ਵੱਲੋਂ ਇੱਕ ਜਗ੍ਹਾ ਤੋਂ ਆਪਣਾ ਉਮੀਦਵਾਰ ਲਿਆ ਕੇ ਅੰਮ੍ਰਿਤਸਰ ਵਿੱਚ ਲਗਾ ਦਿੱਤਾ ਗਿਆ ਜੋ ਕਿ ਅਮਰੀਕਾ ਦੀਆਂ ਗੱਲਾਂ ਕਰਦੇ ਹਨ ਅਤੇ ਵਪਾਰ ਦੇ ਲਈ ਬਾਰਡਰ ਖੁੱਲ੍ਹਵਾਉਣ ਦੀ ਗੱਲ ਕਰਦੇ ਹਨ। ਮਜੀਠੀਆ ਨੇ ਕਿਹਾ ਕਿ ਉਹਨਾਂ ਤੋਂ ਇਹ ਪੁੱਛਿਆ ਜਾਵੇ ਕਿ ਆਖਰ ਵਪਾਰ ਦੇ ਲਈ ਬਾਰਡਰ ਬੰਦ ਕਰਵਾਏ ਕਿੰਨੇ ਸਨ।

ਕਾਂਗਰਸ ਅਤੇ ਆਪ ਦਾ ਗਠਜੋੜ: ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਪੰਜਾਬ ਦੇ ਵਿੱਚ ਗੁਪਤ ਗਠਜੋੜ ਹੈ। ਦਿਨ ਵੇਲੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਹੈ ਅਤੇ ਰਾਤ ਸਮੇਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦਾ ਭਾਜਪਾ ਦੇ ਨਾਲ ਗਠਜੋੜ ਹੈ। ਉਨ੍ਹਾਂ ਆਖਿਆ ਕਿ ਲੋਕ ਆਪ ਅਤੇ ਕਾਂਗਰਸ ਦਾ ਅਸਲ ਚਿਹਰਾ ਪਹਿਚਾਣ ਚੁੱਕੇ ਹਨ ਇਸ ਲਈ ਪੰਜਾਬ ਵਾਸੀ ਲੋਕ ਸਭਾ ਚੋਣਾਂ ਵਿੱਚ ਆਪਣੀ ਖੇਤਰੀ ਪਾਰਟੀ ਨੂੰ ਮੌਕਾ ਦੇਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.