ETV Bharat / state

ਇਮਾਨ ਸਿੰਘ ਮਾਨ ਦਾ ਬਿਆਨ, ਕਿਹਾ- ਕੈਨੇਡਾ ਨੇ ਮੋਦੀ ਸਰਕਾਰ ਦੇ ਦੋਗਲੇ ਚਿਹਰੇ ਦਾ ਕੀਤਾ ਪਰਦਾਫਾਸ਼ - Canada has exposed Modi government

author img

By ETV Bharat Punjabi Team

Published : May 7, 2024, 1:33 PM IST

ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਿਦੇਸ਼ਾਂ ਵਿੱਚ ਹੋਏ ਸਿੱਖਾਂ ਦੇ ਕਤਲਾਂ ਸੰਬੰਧੀ ਅਮਰੀਕਾ ਅਤੇ ਕੈਨੇਡਾ ਦੀਆਂ ਹਕੂਮਤਾਂ ਵਲੋਂ ਨਿਰਪੱਖ ਜਾਂਚ ਕਰਕੇ ਭਾਰਤੀ ਏਜੰਸੀਆਂ ਦੀ ਸਿੱਖਾਂ ਪ੍ਰਤੀ ਕਥਿਤ ਮਾੜੀ ਸੋਚ ਉਜਾਗਰ ਕਰਨ ਤੇ ਉਨ੍ਹਾਂ ਮੁਲਕਾਂ ਦਾ ਧੰਨਵਾਦ ਕਰਨ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕੀਤੀ ਗਈ। ਉਪਰੰਤ ਅਮਰੀਕਾ ਤੇ ਕੈਨੇਡਾ ਦੇ ਕੌਮੀ ਝੰਡਿਆਂ ਨੂੰ ਹੱਥਾਂ ਵਿੱਚ ਫੜ ਕੇ ਉਨ੍ਹਾਂ ਮੁਲਕਾਂ ਦਾ ਧੰਨਵਾਦ ਕੀਤਾ ਗਿਆ।

Iman Singh Maan's statement, said - Canada has exposed the double face of Modi government
ਇਮਾਨ ਸਿੰਘ ਮਾਨ ਦਾ ਬਿਆਨ, ਕਿਹਾ- ਕੈਨੇਡਾ ਨੇ ਮੋਦੀ ਸਰਕਾਰ ਦੇ ਦੋਗਲੇ ਚਿਹਰੇ ਦਾ ਕੀਤਾ ਪਰਦਾਫਾਸ਼ (ETV BHARAT AMRITSAR)

'ਕੈਨੇਡਾ ਨੇ ਮੋਦੀ ਸਰਕਾਰ ਦੇ ਦੋਗਲੇ ਚਿਹਰੇ ਦਾ ਕੀਤਾ ਪਰਦਾਫਾਸ਼' (ETV BHARAT AMRITSAR)

ਅੰਮ੍ਰਿਤਸਰ : ਕੈਨੇਡਾ ਵਿੱਚ ਕਤਲ ਕੀਤੇ ਗਏ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਨੂੰ ਗਿਰਫ਼ਤਾਰ ਕਰਨ ਦੇ ਚਲਦਿਆਂ ਧਨਵਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਈਮਾਨ ਸਿੰਘ ਮਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਕੈਨੇਡਾ ਅਤੇ ਅਮਰੀਕਾ ਸਰਕਾਰ ਦੀ ਵਾਹਵਾਹੀ ਕਰਦਿਆਂ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਮਾਨ ਸਿੰਘ ਮਾਨ ਨੇ ਕਿਹਾ ਕਿ 1984 ਦੇ ਬਲੂ ਸਟਾਰ ਪਰੇਸ਼ਨ ਅਤੇ ਉਸ ਤੋਂ ਬਾਅਦ ਵਾਪਰੀਆਂ ਸਾਰੀਆਂ ਘਟਨਾਵਾਂ ਬਾਰੇ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ ਪਰ ਦੂਜੇ ਪਾਸੇ ਨਰਿੰਦਰ ਮੋਦੀ ਅਤੇ ਉਸ ਦੇ ਪ੍ਰਸ਼ਾਸਨ ਨੇ ਹਰਦੀਪ ਸਿੰਘ ਨਿੱਝਰ ਵਾਂਗ ਵਾਧੂ ਨਿਆਂਇਕ ਕਤਲੇਆਮ ਸ਼ੁਰੂ ਕਰ ਦਿੱਤੇ ਹਨ। ਅਸੀਂ ਇਨ੍ਹਾਂ ਕਤਲਾਂ ਬਾਰੇ ਚੋਣ ਕਮਿਸ਼ਨ ਕੋਲ ਪਟੀਸ਼ਨ ਵੀ ਦਾਇਰ ਕੀਤੀ ਹੈ ਅਤੇ ਇੱਥੇ ਅਸੀਂ ਇਨਸਾਫ਼ ਦਿਵਾਉਣ ਲਈ ਟਰੂਡੋ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।

ਕੈਨੇਡਾ ਅਮਰੀਕਾ ਸਰਕਾਰਾਂ ਨੇ ਮੋਦੀ ਸਰਕਾਰ ਨੁੰ ਡੱਕਿਆ: ਉਹਨਾਂ ਕਿਹਾ ਕਿ ਅਸੀਂ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਇਨ੍ਹਾਂ ਕਤਲਾਂ ਪਿੱਛੇ ਆਰ.ਐਸ.ਐਸ.ਹੈ। ਉਨ੍ਹਾਂ ਕਿਹਾ ਗੁਰਦੇਵ ਸਿੰਘ ਕਾਉਂਕੇ ਬਾਰੇ ਵੀ ਗੱਲ ਕੀਤੀ ਹੈ ਪਰ ਸਰਕਾਰ ਨੇ ਇਸ ਸਬੰਧੀ ਕੁਝ ਨਹੀਂ ਕੀਤਾ। ਜਿਹੜਾ ਸਾਡਾ ਮਨਿਸਟਰ ਜੈਸ਼ੰਕਰ ਤੇ ਗੋਧਰਾ ਦਾ ਕਾਤਿਲ ਨਰਿੰਦਰ ਮੋਦੀ ਨੇ ਬਾਹਰਲੇ ਦੇਸ਼ਾਂ 'ਚ ਐਕਸਟਰਾ ਜੁਡੀਸ਼ਅਲ ਕਿੰਗ ਦਾ ਮਸਲਾ ਸ਼ੁਰੂ ਕੀਤਾ, ਜਿਹਦੇ ਵਿੱਚ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾ ਤੇ ਕੈਨੇਡਾ ਵਿੱਚ ਨਿੱਜਰ ਦੇ ਕਤਲ ਦੀ ਸਾਜਿਸ਼ ਦੇ ਵਿੱਚ ਜੋਅ ਬਾਈਡਨ ਨੇ ਨਰਿੰਦਰ ਮੋਦੀ ਨੂੰ ਡੱਕਿਆ ਹੈ । ਉਹ ਹੁਣ ਮਜਬੂਰ ਹੋ ਰਿਹਾ ਕਹਿਣ 'ਤੇ ਕਿ ਭਾਰਤ ਸਰਕਾਰ ਸ਼ਰੇਆਮ ਸਿੱਖਾਂ ਦਾ ਜਲੂਸ ਕੱਢ ਕੇ ਉੱਥੇ ਕਤਲ ਕਰ ਰਹੀ ਹੈ।

ਘੱਟ ਗਿਣਤੀਆਂ ਦਾ ਘਾਣ : ਇਸ ਇਲੈਕਸ਼ਨ ਦੇ ਦੌਰਾਨ ਨਰਿੰਦਰ ਮੋਦੀ ਨੇ ਰਾਜਨਾਥ ਸਿੰਘ ਨੇ ਅਤੇ ਜੈਸ਼ੰਕਰ ਨੇ ਸਪਸ਼ਟ ਪਾਲਿਸੀ ਜਾਹਿਰ ਕੀਤੀ ਹੈ ਕਿ ਅਸੀਂ ਬਾਹਰਲੇ ਦੇਸ਼ਾਂ 'ਚ ਜਾ ਕੇ ਜਿਹੜੇ ਸਾਨੂੰ ਸਿੱਖ ਚੰਗੇ ਨਹੀਂ ਲੱਗਦੇ ਉਹਨਾਂ ਦਾ ਕਤਲ ਕਰਾਂਗੇ। ਜਿਸ ਦੇ ਬਰਖਿਲਾਫ ਅੱਜ ਅਸੀਂ ਆਪਣੇ ਉਪਕਾਰ ਸਿੰਘ ਨਾਲ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਦਰਖਾਸਤ ਪਾਈ ਹੈ ਕਿ ਇਹ ਗੈਰ ਕਾਨੂੰਨੀ ਕੰਮ ਹਣ ਤੁਸੀਂ ਇੰਟਰਨੈਸ਼ਨਲ ਰਿਲੇਸ਼ਨ ਤੋੜ ਰਹੇ ਹੋ। ਜਿਹੜਾ ਸਿੱਖਾਂ ਦਾ ਸ਼ਿਕਾਰ ਖੇਡ ਰਹੇ ਹੋ ਅਤੇ ਉਹਦੇ ਬਾਅਦ ਚੁੱਪ ਹੋ ਗਏ ਇਸ ਮੁੱਦੇ 'ਤੇ ਅੱਜ ਅਰਦਾਸ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਟਰੂਡੋ ਦਾ ਧੰਨਵਾਦ ਕੀਤਾ ਹੈ ਜਿਸ ਨੇ ਬੜੇ ਹਿੰਮਤ ਨਾਲ ਮੋਦੀ ਨੁੰ ਪਹਿਲਾਂ ਵੀਜ਼ਾ ਨਹੀਂ ਦਿੱਤਾ ਸੀ । ਕਿਉਂਕਿ ਬਾਹਰ ਜਾ ਕੇ ਘੱਟ ਗਿਣਤੀਆਂ ਦਾ ਘਾਣ ਲਗਾਤਾਰ ਕਰਦਾ ਆਇਆ ਹੈ। ਉਹਨੂੰ ਇਹਨਾਂ ਨੇ ਆ ਕੇ ਦੱਸਿਆ ਕਿ ਮੋਦੀ ਸਰਕਾਰ ਸਿੱਖਾਂ ਨੂੰ ਮਾਰ ਰਹੀ ਹੈ ਉਹਦਾ ਜਲੂਸ ਕੱਢਤਾ, ਜੋ ਕਿ ਸ਼ਲਾਘਾਯੋਗ ਹੈ।

ਉਹਨਾਂ ਕਿਹਾ ਕਿ ਅਸੀਂ ਅੱਜ ਅਰਦਾਸ ਕੀਤੀ ਹੈ ਕਿ ਜਿਹੜੇ ਸਟੇਟ ਅਮਰੀਕਾ ਕਨੇਡਾ ਨੇ ਰੂਲ ਆਫ ਲੋ ਅਤੇ ਮਨੁੱਖੀਆਂ ਅਧਿਕਾਰਾਂ 'ਤੇ ਪਹਿਰਾ ਦਿੱਤਾ ਹੈ ਇਸ ਲਈ ਅਸੀਂ ਉਹਨਾਂ ਦੇ ਧਨਵਾਦੀ ਹਾਂ। ਨਾਲ ਹੀ ਉਹਨਾਂ ਕਿਹਾ ਕਿ ਬਤੌਰ ਕੈਂਡੀਡੇਟ ਐਮਪੀ ਅਸੀਂ ਵਾਅਦਾ ਕਰਦੇ ਹਾਂ ਕਿ ਜਿਹੜਾ ਸਾਡਾ ਇਹ ਸ਼ਿਕਾਰ ਖੇਡਿਆ ਜਾ ਰਿਹਾ ਇਸਦਾ ਲੇਖਾ ਜੋਖਾ ਕਰਾਂਗੇ। ਇਨਸਾਫ ਮੰਗਾਂਗੇ ਅਤੇ ਇੰਟਰਨੈਸ਼ਨਲ ਰਾਈਟਸ ਆਪਣੀ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.