ETV Bharat / state

ਡੀਪੀਈ ਅਧਿਆਪਕਾਂ ਨੇ ਸੀਐੱਮ ਭਗਵੰਤ ਮਾਨ ਖਿਲਾਫ ਕੀਤਾ ਅਰਥੀ ਫੂਕ ਮੁਜਾਹਰਾ, ਮੰਗਾਂ ਨਾ ਮੰਨਣ ਦਾ ਲਾਇਆ ਇਲਜ਼ਾਮ - DPE teacher protest against CM

author img

By ETV Bharat Punjabi Team

Published : Apr 18, 2024, 10:22 AM IST

DPE teacher held protest against CM Bhagwant Mann in Dhuri of Sangrur
ਡੀਪੀਈ ਅਧਿਆਪਕਾਂ ਨੇ ਸੀਐੱਮ ਭਗਵੰਤ ਮਾਨ ਖਿਲਾਫ ਕੀਤਾ ਅਰਥੀ ਫੂਕ ਮੁਜਾਹਰਾ

DPE Teacher Protest Against CM: ਸੰਗਰੂਰ ਵਿੱਚ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ ਅਰਥੀ ਫੂਕ ਪ੍ਰਦਰਸ਼ਨ ਕੀਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਉਨ੍ਹਾਂ ਨੂੰ ਯੋਗ ਹੋਣ ਦੇ ਬਾਵਜੂਦ ਨਿਯੁਕਤੀ ਪੱਤਰ ਨਹੀਂ ਦੇ ਰਹੀ।

ਲਖਵੀਰ ਸਿੰਘ, ਡੀਪੀਈ ਅਧਿਆਪਕ

ਸੰਗਰੂਰ: ਧੂਰੀ ਵਿੱਚ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤਾ। ਡੀਪੀਈ ਲਖਵੀਰ ਸਿੰਘ ਨੇ ਕਿਹਾ ਕਿ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ ਜਾ ਰਿਹਾ ਹੈ। ਸਾਡੀ ਸਰਕਾਰ ਵੱਲੋਂ ਕੋਈ ਵੀ ਪੈਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਯੋਗ ਹੋਣ ਦੇ ਬਾਵਜੂਦ ਨਿਯੁਕਤੀ ਪੱਤਰ ਨਹੀਂ ਮਿਲੇ ਅਤੇ ਇਹ ਸਾਰੀ ਪੰਜਾਬ ਸਿੱਖਿਆ ਬੋਰਡ ਦੀ ਗਲਤੀ ਹੈ ਪਰ ਬਾਵਜੂਦ ਇਸ ਦੇ ਸੀਐੱਮ ਮਾਨ ਜਾ ਉਨ੍ਹਾਂ ਦਾ ਕੋਈ ਵੀ ਲੀਡਰ ਮਸਲੇ ਦਾ ਹੱਲ ਕਰਨ ਲਈ ਸੰਜੀਦਗੀ ਨਹੀਂ ਵਿਖਾ ਰਿਹਾ।



ਨਿਯੁਕਤੀ ਹਾਈਕੋਰਟ ਵਿੱਚ ਰੁਲ ਰਹੀ: ਜਿਕਰਯੋਗ ਹੈ ਕਿ ਪਿਛਲੇ 40 ਦਿਨਾਂ ਤੋਂ ਆਪਣੀ ਨੌਕਰੀ ਨੂੰ ਲੈ ਕੇ ਧੁਰੀ ਵਿਖੇ ਇੱਕ ਟੈਂਟ ਵਿੱਚ ਡੀਪੀਈ ਅਧਿਆਪਕ ਬੈਠੇ ਹਨ। ਇਸ ਤੋਂ ਇਲਾਵਾ 2 ਪਾਣੀ ਦੀ ਟੈਂਕੀ ਉਪਰ ਚੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਡੀਪੀਈ ਅਧਿਆਪਕਾਂ ਦੀਆਂ 168 ਪੋਸਟਾਂ ਕੱਢੀਆਂ ਸਨ ਅਤੇ ਉਨ੍ਹਾਂ ਦੀ ਪੋਸਟਾਂ ਵਿੱਚ ਮੈਰਿਟ ਦੇ ਅਧਾਰ ਉੱਤੇ ਸਲੈਕਸ਼ਨ ਵੀ ਹੋਈ ਪਰ ਪੰਜਾਬ ਸਿੱਖਿਆ ਬੋਰਡ ਦੀ ਗਲਤੀ ਕਰਕੇ ਅੱਜ ਉਨ੍ਹਾਂ ਦੀ ਨਿਯੁਕਤੀ ਹਾਈਕੋਰਟ ਵਿੱਚ ਰੁਲ ਰਹੀ ਹੈ।



ਸਰਕਾਰ ਦੇ ਵਿਰੋਧ ਦਾ ਐਲਾਨ: ਡੀਪੀਈ ਲਖਵੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਪੈਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਵੀ ਮੁਲਾਕਾਤ ਕੀਤੀ ਪਰ ਮਿੱਠੀਆਂ ਗੋਲੀਆਂ ਤੋਂ ਇਲਾਵਾ ਕੁੱਝ ਵੀ ਉਨ੍ਹਾਂ ਦੇ ਪੱਲੇ ਨਹੀਂ ਪਿਆ। ਅਧਿਆਪਕਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੇੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਅਸੀਂ ਇਹਨਾਂ ਦੀਆਂ ਵੋਟਾਂ ਨਹੀਂ ਤੋੜਾਂਗੇ ਪਰ ਲੋਕਾਂ ਨੂੰ ਅਗਾਹ ਕਰਾਂਗੇ ਕਿ ਇਹ ਸਰਕਾਰ ਕਿਹੋ ਜਿਹੀ ਹੈ ਅਤੇ ਪਿੰਡ-ਪਿੰਡ ਜਾ ਕੇ ਇਹਨਾਂ ਦੀਆਂ ਕਰਤੂਤਾਂ ਦੱਸਾਂਗੇ। ਲੋਕ ਆਪਣੇ ਆਪ ਹੀ ਇਸ ਸਰਕਾਰ ਤੋਂ ਮੂੰਹ ਫੇਰ ਲੈਣਗੇ । ਇਹ ਵੀ ਕਿਹਾ ਕਿ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਓਦੋਂ ਤਕ ਭਗਵੰਤ ਮਾਨ ਦਾ ਪੁਤਲਾ ਆਪਣੇ ਕੋਲ ਹੀ ਰੱਖਾਂਗੇ ਅਤੇ ਹਰ ਰੋਜ ਇਸ ਨੂੰ ਪਿੱਟਿਆ ਕਰਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.