ETV Bharat / state

ਅੱਜ ਸੀਐੱਮ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚਣਗੇ ਜਲੰਧਰ, ਡੇਢ ਸੋ ਨਵੇਂ ਮੁਹੱਲਾ ਕਲੀਨਿਕ ਕਰਨਗੇ ਲੋਕ ਅਰਪਣ

author img

By ETV Bharat Punjabi Team

Published : Mar 2, 2024, 11:36 AM IST

CM Mann and AAP supremo Arvind Kejriwal will reach Jalandhar today
ਡੇਢ ਸੋ ਨਵੇਂ ਮੁਹੱਲਾ ਕਲੀਨਿਕ ਕਰਨਗੇ ਲੋਕ ਅਰਪਣ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਤੋਂ ਦੋ ਦਿਨਾਂ ਪੰਜਾਬ ਦੌਰੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਜਲੰਧਰ ਵਿੱਚ ਅੱਜ ਭਗਵੰਤ ਮਾਨ ਅਤੇ ਕੇਜਰੀਵਾਲ 150 ਨਵੇਂ ਮੁਹੱਲਾ ਕਲੀਨਿਕ ਲੋਕ ਅਰਪਣ ਕਰਨਗੇ।

ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੂਰੇ ਭਾਰਤ ਸਮੇਤ ਪੰਜਾਬ ਵਿੱਚ ਵੀ ਸਿਆਸੀ ਹਲਚਲ ਵੱਧ ਰਹੀ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਪੰਜਾਬ ਦੇ 2 ਦਿਨਾਂ ਦੌਰੇ ਲਈ ਪਹੁੰਚੇ ਹਨ। ਜਲੰਧਰ ਵਿੱਚ ਇਹ ਦੋਵੇਂ ਸੀਐੱਮ ਪਹੁੰਚ ਕੇ ਪੰਜਾਬ ਨੂੰ 150 ਹੋਰ ਨਵੇਂ ਮੁਹੱਲਾ ਕਲੀਨਿਕ ਅਰਪਣ ਕਰਨਗੇ। ਕੇਜਰੀਵਾਲ ਦਾ ਦੋ ਦਿਨਾਂ ਦੌਰਾ ਚੋਣਾਂ ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਰਿਹਾ ਹੈ।

ਸੁਰੱਖਿਆ ਸਖ਼ਤ: ਜਲੰਧਰ ਵਿੱਚ ਸੀਐੱਮ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਆਮਦ ਤੋਂ ਪਹਿਲਾਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸ਼ਹਿਰ ਦੇ ਅੰਦਰ-ਬਾਹਰ ਥਾਂ-ਥਾਂ ਉੱਤੇ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਈ ਰਾਹ ਵੀ ਟ੍ਰੈਫਿਕ ਲਈ ਡਾਇਵਰਟ ਕੀਤੇ ਗਏ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ਉੱਤੇ ਹਨ।

ਕਈ ਹੋਰ ਮੁੱਦਿਆ ਉੱਤੇ ਵੀ ਖ਼ਾਸ ਨਜ਼ਰ: ਦੱਸਿਆ ਜਾ ਰਿਹਾ ਹੈ ਕਿ ਮੁਹੱਲਾ ਕਲੀਨਿਕਾਂ ਦੇ ਉਦਘਾਟਨ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਬਾਰੇ ਵੀ ਚਰਚਾ ਕਰਨਗੇ। ਜਿਸ ਤੋਂ ਬਾਅਦ ਕੇਜਰੀਵਾਲ ਵੱਡੇ ਬਦਲਾਅ ਕਰ ਸਕਦੇ ਹਨ। ਕੇਜਰੀਵਾਲ ਦੀ ਇਸ ਰੈਲੀ ਨੂੰ ਲੈ ਕੇ ਜ਼ਿਲ੍ਹੇ ਵਿੱਚ ਵੱਡਾ ਸਮਾਗਮ ਕੀਤਾ ਗਿਆ ਹੈ ਤਾਂ ਜੋ CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਮਿਲ ਕੇ ਵਿਰੋਧੀਆਂ 'ਤੇ ਹਮਲਾ ਕਰ ਸਕਣ।

ਐਮੀਨੈਂਸ ਸਕੂਲਾਂ ਦਾ ਉਦਘਾਟਨ: ਲੁਧਿਆਣਾ ਦੇ ਵਿੱਚ ਤਿੰਨ ਸਕੂਲ ਆਫ ਐਮੀਨੈਂਸ ਵੀ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਏ ਹਨ। ਉਨ੍ਹਾਂ ਸਕੂਲਾਂ ਦਾ ਉਦਘਾਟਨ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਕਰਨਗੇ। ਇੰਦਰਾਪੁਰੀ ਦੇ ਸਕੂਲ ਆਫ ਐਮੀਨੈਂਸ ਵਿੱਚ ਮੁੱਖ ਮੰਤਰੀ ਉਦਘਾਟਨ ਕਰਨਗੇ ਜੋ ਕਿ ਪੰਜਾਬ ਦਾ ਅਜਿਹਾ ਪਹਿਲਾ ਸਕੂਲ ਹੈ, ਜਿੱਥੇ ਸਵੀਮਿੰਗ ਪੂਲ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਸੁਵਿਧਾਵਾਂ ਦੇ ਨਾਲ ਉਹ ਲੈਸ ਹੈ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਹ ਕਾਰੋਬਾਰੀਆਂ ਦੇ ਨਾਲ ਵੀ ਮੁਲਾਕਾਤ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.