ETV Bharat / state

ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੀਐੱਮ ਮਾਨ 'ਤੇ ਸਾਧਿਆ ਨਿਸ਼ਾਨਾ, ਕਿਹਾ-ਛੱਲਾ ਗਾਉਣ ਦੀ ਥਾਂ ਪੰਜਾਬ ਵੱਲ ਦਿਓ ਧਿਆਨ

author img

By ETV Bharat Punjabi Team

Published : Feb 4, 2024, 1:05 PM IST

BJP state president Sunil Jakhar targeted CM Mann, said instead of chanting Chhalla, focus on Punjab.
ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੀਐੱਮ ਮਾਨ 'ਤੇ ਸਾਧਿਆ ਨਿਸ਼ਾਨਾ,ਕਿਹਾ-ਛੱਲਾ ਗਾਉਣ ਦੀ ਥਾਂ ਪੰਜਾਬ ਵੱਲ ਦਿਓ ਧਿਆਨ

ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਲੁਧਿਆਣਾ ਪਹੁੰਚੇ, ਜਿਥੇ ਉਹਨਾਂ ਨੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕੇ ਖਿਲਾਫ ਬੋਲਿਆ। ਇਸ ਮੌਕੇ ਉਹਨਾਂ ਈਡੀ ਦੇ ਸਮਨ ਨੂੰ ਲੈਕੇ ਟਿੱਪਣੀ ਕੀਤੀ ਤੇ ਨਾਲ ਹੀ ਉਹਨਾਂ ਕਿਹਾ ਕਿ ਭਾਨਾ ਸਿੱਧੂ ਉੱਤੇ ਕੇਸ ਕਰਨ ਵੇਲੇ ਪਤਾ ਹੋਣਾ ਚਾਹੀਦਾ ਸੀ ਕਿ ਕਾਨੂੰਨ ਸਭ ਲਈ ਬਰਾਬਰ ਹੈ।

ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੀਐੱਮ ਮਾਨ 'ਤੇ ਸਾਧਿਆ ਨਿਸ਼ਾਨਾ

ਲੁਧਿਆਣਾ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੀਤੇ ਦਿਨੀਂ ਲੁਧਿਆਣਾ ਵਿੱਚ ਬੀਜੇਪੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਭਾਜਪਾ ਵਿੱਚ ਨਵੀਂ ਜੁਇਨਿੰਗ ਕਰਵਾਉਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਹਨਾਂ ਨੇ ਵਿਰੋਧੀ ਪਾਰਟੀਆਂ ਉੱਤੇ ਸ਼ਬਦੀ ਹਮਲੇ ਕੀਤੇ ਅਤੇ ਨਾਲ ਹੀ ਉਹਨਾਂ ਨੇ ਰਾਜਪਾਲ ਬਨਵਾਰੀ ਲਾਲ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਨਿੱਜੀ ਦੱਸਿਆ। ਇਸ ਮੌਕੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੈਕੇ ਟਿੱਪਣੀ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੱਲਾ ਗਾਉਣ ਦੀ ਥਾਂ ਪੰਜਾਬ ਵੱਲ ਧਿਆਨ ਦੇਣ ਦੀ ਲੋੜ ਹੈ।

ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ : ਇਸ ਮੌਕੇ ਸੁਨੀਲ ਜਾਖੜ ਨੇ ਰਾਜਪਾਲ ਦੇ ਅਸਤੀਫ ਨੂੰ ਲੈਕੇ ਕਿਹਾ ਕਿ ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਨਿੱਜੀ ਫੈਸਲਾ ਹੈ। ਰਾਜਪਾਲ ਨੇ ਅਹੁਦੇ 'ਤੇ ਰਹਿੰਦਿਆਂ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਚੁੱਕਿਆ ਸੀ। ਖਾਸ ਕਰਕੇ ਨਸ਼ੇ ਦਾ ਮੁੱਦਾ ਪੰਜਾਬ ਦਾ ਮੁੱਖ ਮੁੱਦਾ ਸੀ ਜਿਸ ਨੂੰ ਉਹਨਾਂ ਨੇ ਗੰਭੀਰਤਾ ਦੇ ਨਾਲ ਚੁੱਕਿਆ ਅਤੇ ਹੋਰ ਵੀ ਕਈ ਮੁੱਦਿਆਂ 'ਤੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਸੀ। ਭਾਵੇਂ ਹੀ ਉਹਨਾਂ ਵੱਲੋਂ ਚੁੱਕੇ ਮੁੱਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਸੰਦ ਨਹੀਂ ਆਉਂਦੇ ਸਨ। ਪਰ ਰਾਜਪਾਲ ਨੇ ਆਪਣੀ ਡਿਊਟੀ ਆਪਣੇ ਫਰਜ ਪੂਰਨ ਤੌਰ 'ਤੇ ਨਿਭਾਏ। ਇਸ ਮੌਕੇ ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਉਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ ਇਹ ਮੁੱਦੇ ਪੰਜਾਬ ਦੇ ਹਲੇ ਵੀ ਉਸੇ ਤਰ੍ਹਾਂ ਚੱਲ ਰਹੇ ਹਨ। ਇਹਨਾਂ ਦਾ ਹਾਲੇ ਤੱਕ ਹੱਲ ਨਹੀਂ ਹੋਇਆ।

ਕੇਜਰੀਵਾਲ ਦੇ ਸੰਮਨ ਨੂੰ ਨਜ਼ਰਅੰਦਾਜ਼ ਕਰਨ 'ਤੇ ਅਦਾਲਤ ਪਹੁੰਚੀ ਈਡੀ, 7 ਨੂੰ ਹੋਵੇਗੀ ਸੁਣਵਾਈ

ਮੁੱਖ ਮੰਤਰੀ ਵੱਲੋਂ ਚਮਰੋੜ ਪੱਤਣ ਵਿਖੇ ਜੈੱਟ ਸਕੀ, ਮੋਟਰ ਪੈਰਾਗਲਾਈਡਿੰਗ ਅਤੇ ਹੌਟ ਏਅਰ ਬੈਲੂਨ ਗਤੀਵਿਧੀਆਂ ਸ਼ੁਰੂ ਕਰਨ ਦਾ ਐਲਾਨ

'ਆਪ' ਵਿਧਾਇਕਾਂ ਦੀ ਘੋੜਸਵਾਰੀ ਮਾਮਲੇ 'ਚ ਮੰਤਰੀ ਆਤਿਸ਼ੀ ਦੇ ਘਰ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮ

ਭਾਨਾ ਸਿੱਧੂ ਖਿਲਾਫ ਪਾਇਆ ਪਰਚਾ ਨਜਾਇਜ਼ : ਉੱਥੇ ਹੀ ਦੂਜੇ ਪਾਸੇ ਭਾਨਾ ਸਿੱਧੂ ਨੂੰ ਲੈ ਕੇ ਉਹਨਾਂ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਰਕਾਰ ਦੇ ਖਿਲਾਫ ਜੋ ਵੀ ਬੋਲਦਾ ਹੈ, ਬਿਨਾਂ ਕਿਸੇ ਕਾਨੂੰਨ ਉਸ 'ਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ। ਜਦੋਂ ਕਿ ਆਪ ਆਗੂ ਖ਼ੁਦ ਈਡੀ ਤੋਂ ਭੱਜਦੇ ਫਿਰ ਰਹੇ ਹਨ। ਉਹਨਾਂ ਕਿਹਾ ਕਿ ਆਪ ਆਗੂਆਂ 'ਤੇ ਜਦੋਂ ਈਡੀ ਕਾਰਵਾਈ ਕਰਦੀ ਹੈ ਤਾਂ ਉਦੋਂ ਇਹਨਾਂ ਦੀਆਂ ਚੀਕਾਂ ਨਿਕਲਦੀਆਂ ਹਨ। ਕਾਨੂੰਨ ਸਭ ਲਈ ਬਰਾਬਰ ਹੈ। ਆਪ ਮਹਿਜ਼ ਆਪਣੇ ਝੂਠੇ ਅਕਸ ਨੂੰ ਬਚਾਉਣ ਲਈ ਇਹ ਬਦਲਾਖੋਰੀ ਦੀ ਰਾਜਨੀਤੀ ਕਰਕੇ ਸੱਚ ਬੋਲਣ ਵਾਲਿਆਂ ਨੂੰ ਝੂਠੇ ਪਰਚੇ ਪਵਾ ਕੇ ਪੁਲਿਸ ਹਿਰਾਸਤ ਵਿੱਚ ਭੇਜ ਰਹੀ ਹੈ, ਪਰ ਇਸ ਦਾ ਜ਼ਿਆਦਾ ਸਮਾਂ ਨਹੀਂ ਹੈ।

ਭਾਜਪਾ ਨੂੰ ਮਿਲ ਰਹੀ ਮਜਬੂਤੀ : ਇਸ ਦੌਰਾਨ ਉਹਨਾਂ ਨਵੀਂ ਜੋਇਨਿੰਗਾਂ ਨੂੰ ਕਿਹਾ ਕਿ ਹਮੇਸ਼ਾ ਹੀ ਜਦੋਂ ਨਵੀਆਂ ਜੋਇਨਿੰਗਾਂ ਹੁੰਦੀਆਂ ਹਨ ਤਾਂ ਪਾਰਟੀ ਨੂੰ ਮਜਬੂਤੀ ਹੀ ਮਿਲਦੀ ਹੈ। ਇਸ ਦੌਰਾਨ ਮੰਚ ਤੋਂ ਸੰਬੋਧਿਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਿਸ ਤਰਾਂ ਦੇ ਹਾਲਾਤ ਪੰਜਾਬ 'ਚ ਬਣ ਰਹੇ ਅਜਿਹੇ ਕਦੀ ਨਹੀਂ ਬਣੇ ਸੀ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਨਜ਼ਰਬੰਦ ਕਰ ਦਿੱਤਾ, ਉਨ੍ਹਾ ਕਿਹਾ ਕਿ ਕਾਂਗਰਸ ਅਤੇ ਆਪ ਦੀ ਆਪਣੀ ਖਿਚੜੀ ਚੱਲ ਰਹੀ ਹੈ। ਪਰ ਲੋਕ ਸਿਆਣੇ ਹਨ ਹੁਣ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.