ETV Bharat / state

ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਨੇ ਸੂਬਾ ਸਰਕਾਰ 'ਤੇ ਧੋਖਾ ਕਰਨ ਦੇ ਲਾਏ ਦੋਸ਼ - Bhai Nirmal Singh Khalsas son

author img

By ETV Bharat Punjabi Team

Published : Mar 31, 2024, 12:24 PM IST

ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਚੌਥੀ ਬਰਸੀ ਉਹਨਾਂ ਦੇ ਅੰਤਿਮ ਸਸਕਾਰ ਵਾਲੀ ਜਗ੍ਹਾ ਉੱਤੇ ਹੋਣ ਜਾ ਰਹੀ ਹੈ, ਪਰ ਇਸ ਨੂੰ ਲੈ ਕੇ ਪਹਿਲਾਂ ਹੀ ਬਹੁਤ ਅੜੀਕਾ ਆ ਚੁੱਕੀਆਂ ਹਨ ਅਤੇ ਹੁਣ ਇੱਕ ਵਾਰ ਫਿਰ ਤੋਂ ਜਗ੍ਹਾ ਨੂੰ ਲੈ ਕੇ ਅੜਿਕਾ ਸਾਹਮਣੇ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਕਾਰਨ ਪਰਿਵਾਰ ਨੇ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

Bhai Nirmal Singh Khalsa's son Amateshwar Singh accused the state government of cheating
ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਨੇ ਸੂਬਾ ਸਰਕਾਰ 'ਤੇ ਧੋਖਾ ਕਰਨ ਦੇ ਲਾਏ ਦੋਸ਼

ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਨੇ ਸੂਬਾ ਸਰਕਾਰ 'ਤੇ ਧੋਖਾ ਕਰਨ ਦੇ ਲਾਏ ਦੋਸ਼

ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਚੌਥੀ ਬਰਸੀ ਮੌਕੇ ਉਹਨਾਂ ਦੇ ਅੰਤਿਮ ਸਸਕਾਰ ਵਾਲੀ ਜਗ੍ਹਾ 'ਤੇ ਹੋਣ ਜਾ ਰਹੀ ਹੈ, ਪਰ ਇਸ ਨੂੰ ਲੈ ਕੇ ਪਹਿਲਾਂ ਹੀ ਬਹੁਤ ਸਾਰੀਆਂ ਅੜਚਨਾਂ ਆ ਰਹੀਆਂ ਹਨ ਅਤੇ ਹੁਣ ਇਸ ਮਾਮਲੇ ਨੂੰ ਲੈ ਕੇ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਅਮਤੇਸ਼ਵਰ ਸਿੰਘ ਸਾਹਮਣੇ ਆਏ ਅਤੇ ਉਹਨਾਂ ਨੇ ਇਸ ਸਬੰਧੀ ਗੱਲ ਬਾਤ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੱਡੇ ਇਲਜ਼ਾਮ ਵੀ ਲਾਏ ਹਨ। ਉਹਨਾਂ ਕਿਹਾ ਕਿ ਪਿਤਾ ਦੇ ਦੇਹਾਂਤ ਤੋਂ ਬਾਅਦ ਜਦੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਉਹਨਾਂ ਦੇ ਘਰ ਆਏ ਸਨ ਤਾਂ ਉਹਨਾਂ ਨੇ ਬਹੁਤ ਵੱਡੇ ਦਾਅਵੇ ਕੀਤੇ ਸਨ। ਇਥੋਂ ਤੱਕ ਕੀ ਉਹਨਾਂ ਦੇ ਹਲਕੇ ਤੋਂ ਐਮਐਲਏ ਦੀ ਟਿਕਟ ਦੇਣ ਲਈ ਵੀ ਆਫ਼ਰ ਦਿੱਤੀ ਜਾ ਰਹੀ ਸੀ, ਪਰ ਉਹਨਾਂ ਵੱਲੋਂ ਜਦੋਂ ਸ਼ਰਤਾਂ ਰੱਖੀਆਂ ਗਈਆਂ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ।

ਪੰਜਾਬ ਸਰਕਾਰ ਸਾਡੇ ਨਾਲ ਧੋਖਾ ਕਰ ਰਹੀ : ਜ਼ਿਕਰਯੋਗ ਹੈ ਕਿ ਪ੍ਰਸਿੱਧ ਹਜੂਰੀ ਰਾਗੀ ਅਤੇ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਕਰੋਨਾ ਕਾਲ ਦੇ ਦੌਰਾਨ ਹੋਏ ਸੀ ਅਤੇ ਉਸ ਵੇਲੇ ਵੀ ਵੇਰਕਾ ਦੇ ਵਿੱਚ ਮੌਜੂਦ ਲੋਕਾਂ ਵੱਲੋਂ ਸ਼ਮਸ਼ਾਨ ਘਾਟ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਦਾ ਅੰਤਿਮ ਸਕਾਰ ਵੇਰਕੇ ਦੇ ਬਾਈਪਾਸ ਉੱਪਰ ਕੀਤਾ ਗਿਆ। ਜਿਸ ਤੋਂ ਬਾਅਦ ਲੋਕਾਂ ਵੱਲੋਂ ਕਾਫੀ ਕਿੰਤੂ ਪਰੰਤੂ ਕੀਤੀ ਗਈ ਸੀ ਅਤੇ ਸਮੂਹ ਰਾਗੀਆਂ ਵੱਲੋਂ ਵੇਰਕੇ ਵਿੱਚ ਕਿਸੇ ਵੀ ਤਰਹਾਂ ਦੇ ਕੀਰਤਨ ਕਰਨ ਤੋਂ ਮਨਾਹੀ ਕਰ ਦਿੱਤੀ ਗਈ ਸੀ। ਹੁਣ ਇੱਕ ਵਾਰ ਫਿਰ ਤੋਂ ਹੁਣ ਵਿਵਾਦ ਸ਼ਿੜਦਾ ਹੋਇਆ ਨਜ਼ਰ ਆ ਰਿਹਾ ਹੈ, ਅਮਤੇਸ਼ਵਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਵਿੱਚ ਕਾਫੀ ਖੋਟ ਨਜ਼ਰ ਆ ਰਹੀ ਹੈ ਕਿਉਂਕਿ ਜੋ ਜਗ੍ਹਾ ਉਹਨਾਂ ਦੇ ਪਿਤਾ ਦੇ ਨਾਮ 'ਤੇ ਕਰ ਦਿੱਤੀ ਸੀ ਉਹ ਹੁਣ ਸਰਕਾਰ ਟੁਰਿਜ਼ਮ ਵਿਭਾਗ ਨੂੰ ਦੇ ਕੇ ਸਾਡੇ ਹੱਥੋਂ ਵੀ ਖੋਹਣਾ ਚਾਹੁੰਦੀ ਹੈ।

ਉਹਨਾਂ ਨੇ ਕਿਹਾ ਕਿ ਅਸੀਂ ਇਹ ਬਿਲਕੁੱਲ ਵੀ ਬਰਦਾਸ਼ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਤੋਂ ਸਿਹਤ ਲੈਣੀ ਚਾਹੀਦੀ ਹੈ ਕਿ ਜੇਕਰ ਵੇਰਕੇ ਦੇ ਲੋਕਾਂ ਦਾ ਸਾਰੇ ਲੋਕ ਵਿਰੋਧ ਕਰ ਸਕਦੇ ਹਨ ਤਾਂ ਇਹਨਾਂ ਦਾ ਕਿਉਂ ਨਹੀਂ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਪੈਸੇ ਨਹੀਂ ਸਨ ਤਾਂ ਉਹ ਸਾਨੂੰ ਪਹਿਲਾਂ ਹੀ ਦੱਸ ਦਿੰਦੇ,ਅਸੀਂ ਉਹਨਾਂ ਦਾਨੀ ਸਜਨਾਂ ਦੀ ਮਦਦ ਲੈ ਲੈਂਦੇ ਜੋ ਵਿਦੇਸ਼ਾਂ ਵਿੱਚ ਬੈਠ ਕੇ ਸਾਡੀ ਮਦਦ ਕਰਨ ਲਈ ਤਿਆਰ ਸਨ। ਉਹਨਾਂ ਦੇ ਸਹਿਯੋਗ ਨਾਲ ਵੱਡੀ ਅਕੈਡਮੀ ਵੀ ਖੋਲ ਸਕਦੇ ਸਨ। ਉਹਨਾਂ ਨੇ ਕਿਹਾ ਕਿ ਜੇਕਰ ਨਹੀਂ ਹੋਇਆ ਤਾਂ ਸਾਨੂੰ ਵੱਡਾ ਐਜੀਟੇਸ਼ਨ ਛੇੜਨਾ ਪਵੇਗਾ।


ਸਰਕਾਰ ਨੂੰ ਭੁਗਤਨਾ ਪਵੇਗਾ ਨਤੀਜਾ: ਉੱਥੇ ਹੀ ਦੂਸਰੇ ਪਾਸੇ ਅਮਤੇਸ਼ਵਰ ਸਿੰਘ ਦੇ ਨਾਲ ਸਿੱਖ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਚਾਰ ਸਾਲ ਤੋਂ ਅਸੀਂ ਇਸ ਜਗ੍ਹਾ ਨੂੰ ਲੈ ਕੇ ਕਾਫੀ ਜੱਦੋਂ ਜਹਿਦ ਕਰ ਰਹੇਂ ਹਾਂ ਲੇਕਿਨ ਸਰਕਾਰ ਉੱਤੇ ਜੂੰ ਤੱਕ ਨਹੀਂ ਸਰਕਦੀ ਹੋਈ ਨਜ਼ਰ ਨਹੀਂ ਆ ਰਹੀ ਅਤੇ ਉਹਨਾਂ ਨੇ ਕਿਹਾ ਕਿ ਵੇਰਕੇ ਦੀ ਸੰਗਤ ਵੱਲੋਂ ਜੋ ਹਾਲਾਤ ਭਾਈ ਨਿਰਮਲ ਸਿੰਘ ਖਾਲਸਾ ਦੇ ਮ੍ਰਿਤਕ ਦੇਹ ਨਾਲ ਕੀਤੇ ਗਏ ਸਨ। ਉਹੀ ਹਾਲਾਤ ਹੁਣ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸਦਾ ਖਮਿਆਜਾ ਸਰਕਾਰ ਨੂੰ ਜਰੂਰ ਭੁਗਤਣਾ ਪੈ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.