ETV Bharat / state

ਪੰਜਾਬ 'ਚ ਕਿਸਾਨਾਂ ਵੱਲੋਂ ਭਾਜਪਾ ਦੇ ਕੀਤੇ ਜਾ ਰਹੇ ਵਿਰੋਧ ਖ਼ਿਲਾਫ਼ ਭੜਕੇ ਅਨਿਲ ਸਰੀਨ, ਕਿਹਾ- ਵਿਰੋਧ ਕਰੋ ਪਰ ਰਾਹ ਰੋਕਣਾ ਗੈਰ-ਕਾਨੂੰਨੀ - opposition of BJP by farmers

author img

By ETV Bharat Punjabi Team

Published : Apr 10, 2024, 9:46 PM IST

Anil Sareen was angry against the opposition of BJP
ਕਿਸਾਨਾਂ ਵੱਲੋਂ ਭਾਜਪਾ ਦੇ ਕੀਤੇ ਜਾ ਰਹੇ ਵਿਰੋਧ ਖ਼ਿਲਾਫ਼ ਭੜਕੇ ਅਨਿਲ ਸਰੀਨ

ਲੁਧਿਆਣਾ ਵਿੱਚ ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਭਾਜਪਾ ਦਾ ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਰਾਹ ਰੋਕਿਆ ਜਾਣਾ ਬਿਲਕੁਲ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਆਖਿਆ ਕਿ ਭਾਜਪਾ ਨੇ ਹੀ ਕਿਸਾਨਾਂ ਲਈ ਹੁਣ ਤੱਕ ਸਭ ਤੋਂ ਵਧੀਆ ਕੰਮ ਕੀਤਾ ਹੈ।

ਅਨਿਲ ਸਰੀਨ,ਭਾਜਪਾ ਆਗੂ

ਲੁਧਿਆਣਾ: ਇੱਕ ਪਾਸੇ ਜਿੱਥੇ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਭਾਜਪਾ ਦੇ ਸਾਰੇ ਹੀ ਉਮੀਦਵਾਰਾਂ ਦਾ ਵਿਰੋਧ ਡੱਟ ਕੇ ਕੀਤਾ ਜਾਵੇਗਾ ਅਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਸਵਾਲ ਪੁੱਛੇ ਜਾਣਗੇ। ਉੱਥੇ ਹੀ ਦੂਜੇ ਪਾਸੇ ਅੱਜ ਭਾਜਪਾ ਵੱਲੋਂ ਇਹ ਸਵਾਲ ਕੀਤਾ ਗਿਆ ਹੈ ਕਿ, ਕੀ ਕਿਸਾਨਾਂ ਕੋਲ ਹੀ ਅਜਿਹਾ ਹੱਕ ਹੈ ਜੋ ਕਿਸੇ ਦਾ ਰਾਹ ਰੋਕ ਸਕਦੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਵਿਰੋਧ ਦੇ ਨਾਲ ਨਹੀਂ ਹੋ ਸਕਦਾ।


ਰਾਹ ਡੱਕਣਾ ਨਹੀਂ ਮਸਲੇ ਦਾ ਹੱਲ: ਭਾਜਪਾ ਦੇ ਬੁਲਾਰੇ ਅਨਿਲ ਸਰੀਨ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਸਵਾਲ ਖੜੇ ਕੀਤੇ ਗਏ ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਪੰਜ ਫਸਲਾਂ ਜੋ ਪੰਜਾਬ ਦੇ ਵਿੱਚ ਹੁੰਦੀਆਂ ਹਨ ਉਹਨਾਂ ਉੱਤੇ ਐਮਐਸਪੀ ਦੇਣ ਨੂੰ ਭਾਜਪਾ ਤਿਆਰ ਹੈ ਅਤੇ ਸਾਡੇ ਮੰਤਰੀ ਕਈ ਵਾਰ ਇਸ ਮਸਲੇ ਉੱਤੇ ਕਿਸਾਨਾਂ ਨਾਲ ਮੀਟਿੰਗਾਂ ਵੀ ਕਰ ਚੁੱਕੇ ਹਨ ਪਰ ਹਰ ਵਾਰ ਕਿਸਾਨਾਂ ਜਥੇਬੰਦੀਆਂ ਵੱਲੋਂ ਕੋਈ ਨਾ ਕੋਈ ਰੇੜਕਾ ਪਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਮਸਲੇ ਦਾ ਹੱਲ ਸਿਰਫ ਵਿਰੋਧ ਕਰਨ ਜਾਂ ਰਾਹ ਡੱਕਣ ਨਾਲ ਨਹੀਂ ਹੋ ਸਕਦਾ ਕਿਉਂਕਿ ਹਰ ਛੋਟੇ-ਵੱਡੇ ਮਸਲੇ ਦਾ ਹੱਲ ਅਖਾਰ ਵਿੱਚ ਟੇਬਲ ਟਾਕ ਰਾਹੀਂ ਹੀ ਹੋ ਸਕਦਾ ਹੈ।



ਕਿਸਾਨ ਭਾਜਪਾ ਦੇ ਨਾਲ: ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਅੱਗੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਵੀ ਜਨਸਭਾਵਾਂ ਕੀਤੀਆਂ ਹਨ ਸਾਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਸਾਡੇ ਨਾਲ ਹੈ ਅਤੇ ਭਾਜਪਾ ਕਿਸਾਨ ਵਿਰੋਧੀ ਨਹੀਂ ਸਗੋਂ ਕਿਸਾਨ ਦੇ ਹੱਕ ਦੇ ਵਿੱਚ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਲਈ ਪੈਨਸ਼ਨ ਸਕੀਮ ਲੈ ਕੇ ਆਏ। ਇਸ ਤੋਂ ਇਲਾਵਾ ਕੇਂਦਰ ਸਰਕਾਰ ਡੀਏਪੀ ਖਾਦ ਦੇ ਵਿੱਚ ਕਿਸਾਨਾਂ ਨੂੰ ਸਬਸਿਡੀ ਦਿੰਦੀ ਹੈ। ਅਸੀਂ ਕਿਸਾਨਾਂ ਨੂੰ 48 ਘੰਟਿਆਂ ਦੇ ਵਿੱਚ ਉਹਨਾਂ ਦੇ ਖਾਤਿਆਂ ਅੰਦਰ ਪੇਮੈਂਟ ਲਿਆਉਣ ਦੀ ਸੁਵਿਧਾ ਲੈ ਕੇ ਆਏ ਹਾਂ। ਉਹਨਾਂ ਕਿਹਾ ਕਿ ਭਾਜਪਾ ਕਿਸਾਨਾਂ ਦੇ ਨਾਲ ਹੈ ਨਾ ਕਿ ਕਿਸਾਨਾਂ ਦੇ ਖਿਲਾਫ।




ETV Bharat Logo

Copyright © 2024 Ushodaya Enterprises Pvt. Ltd., All Rights Reserved.