ETV Bharat / state

ਖਨੌਰੀ ਬਾਰਡਰ ਉੱਤੇ ਨੌਜਵਾਨ ਕਿਸਾਨ ਦੀ ਸਿਰ 'ਚ ਗੋਲੀ ਲੱਗਣ ਕਾਰਣ ਮੌਤ, ਬਠਿੰਡਾ ਦੇ ਪਿੰਡ ਬੱਲੋ ਦਾ ਵਸਨੀਕ ਸੀ ਮ੍ਰਿਤਕ ਨੌਜਵਾਨ

author img

By ETV Bharat Punjabi Team

Published : Feb 21, 2024, 3:35 PM IST

Updated : Feb 22, 2024, 3:37 PM IST

ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਕਿਸਾਨਾਂ ਦੀ ਕਾਲ ਮੁਤਾਬਿਕ ਅੱਗੇ ਵੱਧ ਰਹੇ ਇੱਕ 20 ਸਾਲ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਕਿਸਾਨ ਆਗੂਆਂ ਨੇ ਇਸ ਮੌਤ ਦੀ ਪੁਸ਼ਟੀ ਕੀਤੀ ਹੈ।

A young farmer died due to a bullet in the head on the Khanuri border of Bathinda
ਖਨੌਰੀ ਬਾਰਡਰ ਉੱਤੇ ਨੌਜਵਾਨ ਕਿਸਾਨ ਦੀ ਸਿਰ 'ਚ ਗੋਲੀ ਲੱਗਣ ਕਾਰਣ ਮੌਤ

ਜ਼ਖ਼ਮੀ ਕਿਸਾਨ ਨੇ ਦੱਸੀ ਸੱਚਾਈ

ਬਠਿੰਡਾ: ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਲੀ ਜਾਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਇੱਕ ਨੌਜਵਾਨ ਕਿਸਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਸੁਰੱਖਿਆ ਬਲਾਂ ਵੱਲੋਂ ਚਲਾਈ ਗਈ ਗੋਲੀ 20 ਸਾਲ ਦੇ ਨੌਜਵਾਨ ਕਿਸਾਨ ਸ਼ੁਭਕਰਮ ਸਿੰਘ ਦੇ ਸਿਰ ਵਿੱਚ ਵੱਜੀ ਜਿਸ ਕਾਰਣ ਉਸ ਦੀ ਮੌਤ ਹੋ ਗਈ।

ਡਾਕਟਰ

ਭੈਣਾਂ ਦਾ ਇੱਕਲੌਤਾ ਭਰਾ: ਮ੍ਰਿਤਕ ਕਿਸਾਨ ਸਿਰਫ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਇਹ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਪਿਛਲੇ ਤਿੰਨ ਚਾਰ ਦਿਨ ਪਹਿਲਾਂ ਕਿਸਾਨ ਅੰਦੋਲਨ ਵਿੱਚ ਖਨੌਰੀ ਪੰਜਾਬ ਹਰਿਆਣਾ ਬਾਰਡਰ ਉੱਤੇ ਗਿਆ ਸੀ। ਮ੍ਰਿਤਕ ਸ਼ੁਭਕਰਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਘਟਨਾ ਦੀ ਪੁਸ਼ਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਪੰਜਾਬ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਵੱਲੋਂ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਨੂੰ ਮੁਆਵਜ਼ੇ ਦੇ ਦਿੱਤਾ ਜਾਵੇ ਅਤੇ ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਰਜ਼ਾ ਵੀ ਮੁਆਫ ਕੀਤਾ ਜਾਵੇ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਕਿਸਾਨ ਸਿੱਧੂਪੁਰ ਕਿਸਾਨ ਯੂਨੀਅਨ ਦਾ ਸਰਮਗਮ ਮੈਂਬਰ ਸੀ ਅਤੇ ਹੱਕਾਂ ਲਈ ਬਾਰਡਰ ਉੱਤੇ ਗਿਆ ਹੋਇਆ ਸੀ।

ਪਰਿਵਾਰਕ ਮੈਂਬਰਾਂ ਦੀ ਮੰਗ

ਹਸਪਤਾਲ ਤੋਂ ਡਾਕਟਰ ਦਾ ਬਿਆਨ ਆਇਆ ਸਾਹਮਣੇ: ਪਟਿਆਲਾ ਵਿੱਚ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਖਨੌਰੀ ਬਾਰਡਰ ਤੋਂ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਕੋਲ ਦੋ ਕਿਸਾਨ ਆਏ ਸਨ ਅਤੇ ਇੱਕ ਨੌਜਵਾਨ ਕਿਸਾਨ ਦੀ ਮ੍ਰਿਤਕ ਦੇਹ ਵੀ ਉਨ੍ਹਾਂ ਕੋਲ ਪਹੁੰਚੀ। ਡਾਕਟਰਾਂ ਮੁਤਾਬਿਕ ਮ੍ਰਿਤਕ ਦੇ ਸਿਰ ਉੱਤੇ ਜ਼ਖ਼ਮ ਹੈ ਅਤੇ ਵੇਖਣ ਵਿੱਚ ਇਹ ਗੋਲੀ ਵੱਜਣ ਦਾ ਨਿਸ਼ਾਨ ਹੀ ਜਾਪਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਆਦਾ ਤਸਦੀਕ ਪੋਸਟਮਾਰਟਮ ਮਗਰੋਂ ਹੀ ਕੀਤਾ ਜਾ ਸਕੇਗਾ। ਉਨ੍ਹਾਂ ਇਹ ਵੀ ਆਖਿਆ ਕਿ ਜ਼ਖ਼ਮੀ ਕਿਸਾਨਾਂ ਦਾ ਇਲਾਜ ਸੂਬਾ ਸਰਕਾਰ ਦੇ ਹੁਕਮਾਂ ਮੁਤਾਬਿਕ ਕੀਤਾ ਜਾ ਰਿਹਾ ਹੈ।

Last Updated :Feb 22, 2024, 3:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.